ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ, ਇਕ ਖ਼ਾਮੋਸ਼ ਅਵਾਮੀ ਇਨਕਲਾਬ ਦੀ ਤਰਜਮਾਨੀ ਕਰਦੇ ਹਨ : ਬੀਰ ਦਵਿੰਦਰ ਸਿੰਘ
Published : Mar 11, 2022, 11:53 pm IST
Updated : Mar 11, 2022, 11:53 pm IST
SHARE ARTICLE
image
image

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ, ਇਕ ਖ਼ਾਮੋਸ਼ ਅਵਾਮੀ ਇਨਕਲਾਬ ਦੀ ਤਰਜਮਾਨੀ ਕਰਦੇ ਹਨ : ਬੀਰ ਦਵਿੰਦਰ ਸਿੰਘ

ਐਸ.ਏ.ਐਸ. ਨਗਰ 11 ਮਾਰਚ (ਸੁਖਦੀਪ ਸਿੰਘ ਸੋਈਂ): ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ,ਇੱਕ ਖ਼ਾਮੋਸ਼ ਅਵਾਮੀ ਇਨਕਲਾਬ ਦੀ ਤਰਜ਼ਮਾਨੀ ਕਰਦੇ ਹਨ ਇਹ ਵੀ ਕੋਈ ਅਤਕਥਨੀ ਨਹੀਂ,ਕਿ ਆਮ ਆਦਮੀ ਪਾਰਟੀ ਦੇ ਪੱਖ ਵਿਚ ਅÇਾੲਆ, ਪੂਖਤਾ ਜਨ-ਆਦੇਸ਼ , ਸਥਾਪਤੀ, ਅਤੇ ਰਵÇਾੲਤੀ ਰਾਜਨੀਤਕ ਪਾਰਟੀਆਂ ਵਿਚ ਪਸਰੀ, ਸਾਮਵਾਦੀ ਪਰਿਵਾਰਾਂ ਦੀ ਅਜ਼ਾਰੇਦਾਰੀ ਦ ੇਖਿਲਾਫ਼, ਪੰਜਾਬ ਦੇ ਲੋਕਾਂ ਦੀ ਖੁੱਲ੍ਹੀ ਬਗਾਵਤ ਦਾ ਪੂਖਤਾ ਸਬੂਤ ਹੈ। ਲੋਕਾਂ ਦੇ ਸਮÇੂਹਕ ਰੋਹ ਦੇ ਤੁਫ਼ਾਨ ਦੀ ਤੇਜ਼ ਰਫ਼ਤਾਰ ਨੇ,ਦਿਓ-ਕੱਦ ਰਜਵਾੜੇ ਅਤੇ ਭੂਪਵਾਦੀ ਵਿਸਵੇਦਾਰ ਫਿਊਡਲ-ਲੌਰਡਜ਼) ਜੜੋਂ ੳੇਖਾੜ ਸੁੱਟੇ ਹਨ। ਆਮ ਆਦਮੀ ਪਾਰਟੀ ਦੇ ਸਾਰੇ ਵੱਡੇ-ਛੋਟੇ ਆਗੂਆ ਤੇ ਕਾਰਕੁੰਨਾਂ ਨੂੰ ਇਹ ਗੱਲ ਆਪਣੇ ਮਨ ਵਿਚ ਵਸਾਉਂਣੀ ਬਣਦੀ ਹੈ, ਕਿ ਇਹ ਵੱਡ ਅਕਾਰੀ ਜਨ-ਆਦੇਸ਼,ਇੱਕ ਮੁਸਬਤ ਤੀਸਰੇ ਬਦਲ ਦੀ ਸਥਾਪਨਾ ਲਈ, ਪੰਜਾਬ ਦੇ ਆਵਾਮ ਦੀ,ਦਿਲਪਸੰਦ ਲੋਕ-ਕਾਮਨਾ ਦੀ ਤੜਪ ਦਾ ਪ੍ਰਤੀਕ ਹੈ,ਇਸ ਦਾ ਹਰ ਪੱਖੌਂ ਸਨਮਾਨ ਹੋਣਾ ਚਾਹੀਦਾ ।
ਆਮ ਆਦਮੀ ਪਾਰਟੀ,ਕਿਉÇਂਕ ਪੰਜਾਬ ਵਿਚ ਤੀਸਰੇ ਮੁਤਵਾਜ਼ੀ ਬਦਲ ਦੀ ਸਥਾਪਨਾ ਲਈ, ਵੱਡੀ ਦਾਅਵੇਦਾਰ ਸੀ  ਅਤੇ ਪੰਜਾਬ ਦੇ ਲੋਕਾਂ ਪਾਸੋਂ ਬਾਰ-ਬਾਰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ, ਕੇਵਲÇ ੲੱਕ ਮੌਕਾ ਮੰਗ ਰਹੀ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ, ਅਰਿਵੰਦ ਕੇਜਰੀਵਾਲ, ਪੰਜਾਬ ਵਿਚ,ਦਿੱਲੀ ਮਾਡਲ ਦਾ ਵਾਸਤਾ ਪਾ ਕੇ, ਧੜਾ-ਧੜ ਗਰੰਟੀਆਂ ਦੇ ਐਲਾਨ ਕਰ ਰਹੇ ਸਨ ਅਤੇ ਪੰਜਾਬ ਦੇ ਸ਼ਾਨਦਾਰ ਭਵਿੱਖ ਦੀ ਵੱਡੀ ਜ਼ਾਮਨੀ ਭਰ ਰਹੇ ਸਨ ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫੇਰ ਵਿਸ਼ਵਾਸ਼ ਕਰਨ ਦਾ ਅੱਕ ਚੱਬ ਲਿਆ ਹੈ’ ਅਤੇ ਇੱਕ ਇਤਹਾਸਕ ਫਤਵਾ ਦੇ ਕੇ, ਆਮ ਆਦਮੀ ਪਾਰਟੀ ਦੇ ‘ਝਾੜੂ’ ਨੂੰ ਪੰਜਾਬ ਦੀ ਸਰਬਪੱਖੀ ਸਫ਼ਾਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਪੰਜਾਬ ਦੇ ਲੋਕਾਂ ਨੇ, ਪੰਜਾਬ ਦੀਆਂ ਰਵÇਾੲਤੀ ਪਾਰਟੀਆਂ ਦੇ ਸਿਆਸਤਦਾਨਾਂ ਦੇ ਕਿਹਣੀ ਤੇ ਕਥਨੀ ਦਰਿਮਆਨ ਹੰਢਾਏ ਅੰਤਰਾਂ ਦਾ ਬਥੇਰਾ ਸਰਾਪ ਭੁਗਤÇ ਲਆ ਹੈ, ਹੁਣ ਉਹ ਅਰਿਵੰਦ ਕੇਜਰੀਵਾਲ, ਭਗਵੰਤ ਮਾਨ ਜਾਂ ਉਨ੍ਹਾਂ ਦੇ ਬਾਕੀ ਸਾਥੀਆਂ ਪਾਸੋਂ ਅਜੇਹੀ ਰਾਜਨੀਤਕ ਬੇਈਮਾਨੀ ਦੀ ਉਮੀਦ ਨਹੀਂ ਰੱਖਦੇ। ਮੇਰੀ ਸ਼ੁੱਭ ਕਾਮਨਾ ਹ ੈਕਿ ਭਗਵੰਤ ਸਿੰਘ ਮਾਨ ਲੋਕਾਂ ਦੀਆ ਉਮੀਦਾਂ ਤੇ ਖਰੇ ਉੱਤਰ ਸਕਣ।
ਭਗਵੰਤ ਸਿੰਘ ਮਾਨ, ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜਾ ਕੇ ਸਹੁੰ ਚੁੱਕਣ ਸਮੇ,ਇਹ ਜ਼ਰੂਰ ਚੇਤੇ ਰੱਖਣ ਕਿ ਕੁੱਝ ਸਾਲ ਪਹਿਲਾਂ ਇਸ ੇਪਿੰਡ ਦੀ ਪਵਿੱਤਰ ਮਿੱਟੀ ਦੀ ਸਹੁੰ ਚੁੱਕ ਕੇ, ਮਨਪ੍ਰੀਤ ਸਿੰਘ ਬਾਦਲ ਨੇ ਵੀ ਸਮੁੱਚੀ ਵਿਵਸਥਾ ਨੂੰ ਬਦਲਣ ਦਾ ਪ੍ਰਣ ਲਿਆ ਸੀ ਤੇ ਬਾਅਦ ਵਿਚ ਪਤਾ ਨਹੀ ਂਕਿਸ ਮਜਬੂਰੀ ਵੱਸ ‘ਸਰਦਾਰ ਸÇਾਹਬ’ ਉਸੇ ਵਿਵਸਥਾ ਵਿਚ ਗਰਕ ਹੋ ਗਏ ਸਨ,ਜਿਸ ਨੂੰ ਬਦਲਣ ਦੀ ਪ੍ਰਤਿਗਿਆ , ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਹਾਜ਼ਰ-ਨਾਜ਼ਰ ਮੰਨ ਕੇ ਮਨਜ਼ੂਰ ਕੀਤੀ ਸੀ। ਇਸ ਲਈ ਮੇਰੀ ਮਸਕੀਨ ਗੁਜਾਰਸ਼ ਹੈ ਕਿ ਅਜਿਹਾ ਕੋਈ ਰਾਜਨੀਤਕ ਨਾਟਕ, ਸ਼ਹੀਦ ਦੀ ਉਸ ਪਵਿੱਤਰ ਧਰਤੀ ਉੱਤੇ, ਮੁੜ ਨਾ ਦੁਹਰÇਾੲਆ ਜਾਵੇ। ਮੈਂ ਮੰਨਦਾ ਹਾਂ,ਕਿ ਸਰਦਾਰ ਭਗਤ ਸਿੰਘ ਵਰਗੇ ਸ਼ਹੀਦਾਂ ਦੀ ਸੋਚ ਤੇ ਪਿਹਰਾ ਦੇਣਾਂ ਕੋਈ ਆਸਾਨ ਕੰਮ ਨਹੀਂ,ਇਸ ਲਈਇਹ ਕਠਨ ਪਹਿਰੇਦਾਰੀ ਨਿਭਾਉਂਣ ਲਈ, ਮੈਂ ਅਰਿਵੰਦ ਕੇਜਰੀਵਾਲ, ਸਰਦਾਰ ਭਗਵੰਤ ਸਿੰਘ ਮਾਨ ਨੂੰ ਬਤੌਰ ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਸੁਚੇਤ ਵੀ ਕਰਦਾ ਹਾਂ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਆਪਣੀਆਂ ਹਾਰਿਦਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ ।
Photo 11-1
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement