ਜੰਗਾਂ ਜਿੱਤੀਆਂ ਵੀ ਜਾਂਦੀਆਂ, ਜੰਗਾਂ ਹਾਰੀਆਂ ਵੀ ਜਾਂਦੀਆਂ ਪਰ ਫੌਜਾਂ ਕਾਇਮ ਰਹਿੰਦੀਆਂ ਹਨ- ਸੁਖਬੀਰ ਬਾਦਲ
Published : Mar 11, 2022, 2:56 pm IST
Updated : Mar 11, 2022, 2:56 pm IST
SHARE ARTICLE
Sukhbir Singh Badal
Sukhbir Singh Badal

'ਭਾਵੇਂ ਅਸੀਂ ਹਾਰ ਗਏ ਪਰ ਸਾਡੇ ਵਰਕਰਾਂ ਦਾ ਹੌਂਸਲਾ ਬੁਲੰਦ ਹੈ'

 

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੱਲ੍ਹ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚ ‘ਆਪ’ ਨੇ ਵੱਡੇ ਬਹੁਮਤ ਨਾਲ ਪੰਜਾਬ ’ਚ ਜਿੱਤ ਦਰਜ ਹਾਸਲ ਕੀਤੀ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਅਤੇ ਕਾਂਗਰਸ ਨੂੰ 18 ਸੀਟਾਂ ਹਾਸਲ ਹੋਈਆਂ ਹਨ।  ਚੋਣ ਹਾਰਨ ਤੋਂ ਬਾਅਦ ਸੁਖਬੀਰ ਬਾਦਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਜਨਤਾ ਦੀ ਆਵਾਜ਼ ਰੱਬ ਦੀ ਆਵਾਜ਼ ਹੈ ਅਤੇ ਸਿਰ ਨੂੰ ਝੁਕਾ ਕੇ ਅਸੀਂ ਆਪਣੀ ਹਾਰ ਨੂੰ ਸਵੀਕਾਰ ਕਰਦੇ ਹਾਂ, ਜੋ ਕੱਲ ਨਤੀਜੇ ਆਏ ਹਨ, ਉਨ੍ਹਾਂ ਨਤੀਜਿਆਂ ਨੂੰ ਅਸੀਂ ਸਵੀਕਾਰ ਕਰਦੇ ਹਾਂ। ਉਥੇ ਹੀ ਉਨ੍ਹਾਂ ਕਿਹਾ ਕਿ ਜੰਗ ’ਚ ਹਰ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੈ। 

Sukhbir Singh BadalSukhbir Singh Badal

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿਨ-ਰਾਤ ਮਿਹਨਤ ਕੀਤੀ ਹੈ। ਹਾਰ ਦੇ ਕਾਰਨ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਪਤਾ ਕੀਤੇ ਜਾਣਗੇ। ਸੁਖਬੀਰ ਨੇ ਕਿਹਾ ਕਿ ਸ਼ਾਇਦ ਸਾਡੇ ’ਚ ਕਮੀਆਂ ਰਹੀਆਂ ਹੋਣਗੀਆਂ, ਜਿਹੜੀਆਂ ਅਸੀਂ ਸਮਝ ਨਹੀਂ ਸਕੇ, ਹੁਣ ਅੱਗੇ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬੀਆਂ ਦੀ ਜਥੇਬੰਦੀ ਹੈ। ਅਸੀਂ ਜਿਊਣਾ-ਮਰਨਾ ਪੰਜਾਬ ਲਈ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਮੈਦਾਨ ’ਚ ਜਿੱਤ-ਹਾਰ ਤਾਂ ਹੁੰਦੀ ਰਹਿੰਦੀ ਹੈ। ਸਾਨੂੰ ਆਪਣੇ ਪਾਰਟੀ ਦੇ ਵਰਕਰਾਂ ’ਤੇ ਬੇਹੱਦ ਮਾਣ ਹੈ, ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ। ਮੈਂ ਖ਼ੁਦ 6 ਮਹੀਨੇ ਹਰ ਵਿਧਾਨ ਸਭਾ ਹਲਕੇ ’ਚ ਗਿਆ ਹਾਂ।  ਜੰਗਾਂ ਜਿੱਤੀਆਂ ਵੀ ਜਾਂਦੀਆਂ ਹਨ ਜੰਗਾਂ ਹਾਰੀਆਂ ਵੀ ਜਾਂਦੀਆਂ ਹਨ ਪਰ ਫ਼ੌਜਾਂ ਕਾਇਮ ਰਹਿੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਸੋਮਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿੱਥੇ ਹਾਰ ’ਤੇ ਮੰਥਨ ਕੀਤਾ ਜਾਵੇਗਾ। 

 

Sukhbir Singh Badal and  Parkash Singh BadalSukhbir Singh Badal and Parkash Singh Badal

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਹਾਰ ’ਤੇ ਬੋਲਦੇ ਹੋਏ ਜੋ ਵੱਡੇ ਬਾਦਲ ਸਾਬ੍ਹ ਦੀ ਰਾਜਨੀਤੀ ਹੈ, ਉਹ ਜਿੱਤ-ਹਾਰ ’ਤੇ ਨਿਰਭਰ ਨਹੀਂ ਸੀ ਅਤੇ ਨਾ ਹੀ ਮੁੱਖ ਮੰਤਰੀ ਬਣਨ 'ਤੇ ਨਿਰਭਰ ਸੀ। ਸੁਖਬੀਰ ਸਿੰਘ ਬਾਦਲ ਨੇ ‘ਆਪ’ ਦੇ ਮੁੱਖ ਮੰਤਰੀ ਦੇ ਉਮੀਦਵਾਰ ਅਤੇ ਪਾਰਟੀ ਨੂੰ ਵੀ ਜਿੱਤ ਦੀ ਵਧਾਈ ਦਿੱਤੀ ਤੇ ਕਿਹਾ ਬਹੁਤ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਮਸਲੇ ’ਤੇ ‘ਆਪ’ ਦਾ ਸਮਰਥਨ ਕਰਦੇ ਰਹਿਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement