Amritsar News: ਅੰਮ੍ਰਿਤਸਰ 'ਚ ਨਕਲੀ ਫੌਜੀ ਅਫਸਰ ਫੜਿਆ, ਕਈ ਰੈਂਕ ਦੀਆਂ ਵਰਦੀਆਂ ਵੀ ਹੋਈਆਂ ਬਰਾਮਦ
Published : Mar 11, 2024, 6:06 pm IST
Updated : Mar 11, 2024, 6:06 pm IST
SHARE ARTICLE
Fake army officer caught in Amritsar News in punjabi
Fake army officer caught in Amritsar News in punjabi

Amritsar News: ਮੁਲਜ਼ਮ ਅਫਸਰ ਦੀ ਵਰਦੀ ਪਾ ਕੇ ਲੋਕਾਂ ਨੂੰ ਦਿੰਦਾ ਸੀ ਡਰਾਵੇ

Fake army officer caught in Amritsar News in punjabi : ਅੰਮ੍ਰਿਤਸਰ ਪੁਲਿਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ ਤਹਿਤ ਇਕ ਫਰਜ਼ੀ ਫੌਜੀ ਅਫਸਰ ਫੜਿਆ ਗਿਆ ਹੈ। ਪੁਲਿਸ ਨੇ ਉਸ ਕੋਲੋਂ ਕਈ ਆਰਮੀ ਰੈਂਕ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਜ਼ੋਨ-1 ਦੇ ਥਾਣਾ ਡੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਵਰਦੀ ਪਹਿਨੇ ਇਕ ਨਕਲੀ ਫੌਜੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਿਕਨਾ ਆਨੰਦਪੁਰ ਸਾਹਿਬ ਹੈ ਅਤੇ ਨਕਲੀ ਫੌਜੀ ਬਣ ਕੇ ਹਾਲ ਗੇਟ ਇਲਾਕੇ ਵਿੱਚ ਘੁੰਮਦਾ ਰਹਿੰਦਾ ਸੀ।

ਇਹ ਵੀ ਪੜ੍ਹੋ: Haryana News : ਖੜ੍ਹੇ ਟਰਾਲੇ 'ਚ ਪਿੱਛੋਂ ਵੱਜਿਆ ਤੇਜ਼ ਰਫ਼ਤਾਰ ਟਰੱਕ, ਦੋ ਭਰਾਵਾਂ ਦੀ ਹੋਈ ਮੌਤ

ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗੋਲਬਾਗ਼ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੇ ਆਰਮੀ ਮੇਜਰ ਰੈਂਕ ਦੀ ਵਰਦੀ ਅਤੇ ਮੋਢੇ ’ਤੇ ਸਿਪਾਹੀ ਦਾ ਬੈਗ ਪਾਇਆ ਹੋਇਆ ਸੀ। ਪੁਲਿਸ ਨੇ ਉਸ ਕੋਲੋਂ ਆਰਮੀ ਵਿੱਚ ਹੋਣ ਦਾ ਸਬੂਤ ਮੰਗਿਆ, ਪਰ ਉਹ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਰੈਂਕ ਦੀਆਂ ਵਰਦੀਆਂ ਪਾ ਕੇ ਆਮ ਲੋਕਾਂ ਨੂੰ ਡਰਾਉਂਦਾ ਸੀ ਕਿ ਉਹ ਫੋਰਸ ਦਾ ਸੀਨੀਅਰ ਅਧਿਕਾਰੀ ਹੈ।

ਇਹ ਵੀ ਪੜ੍ਹੋ: Ghazipur Bus Accident News: ਬਰਾਤੀਆਂ ਨਾਲ ਭਰੀ ਬੱਸ 'ਤੇ ਡਿੱਗੀ ਹਾਈ ਟੈਂਸ਼ਨ ਤਾਰ, 4 ਲੋਕਾਂ ਦੀ ਮੌਤ 

ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਨੇ ਇਹ ਵਰਦੀ ਦੇਹਰਾਦੂਨ ਤੋਂ ਲਈ ਸੀ ਅਤੇ ਇਹ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਏਰੀਆ ਅਤੇ ਅੰਮ੍ਰਿਤਸਰ ਆਰਮੀ ਕੈਂਟ ਵੀ ਗਿਆ ਸੀ। ਇਸ ਵਿਅਕਤੀ ਕੋਲੋਂ ਮਿਲੇ ਇਨ੍ਹਾਂ ਸ਼ਨਾਖਤੀ ਕਾਰਡਾਂ/ਦਸਤਾਵੇਜ਼ਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Fake army officer caught in Amritsar News in punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement