Khanauri Border News: ਖਨੌਰੀ ਸਰਹੱਦ ’ਤੇ ਇੱਕ ਹੋਰ ਕਿਸਾਨ ਦੀ ਮੌਤ, ਅੰਦੋਲਨ ’ਚ ਹੁਣ ਤੱਕ 9 ਲੋਕਾਂ ਦੀ ਗਈ ਜਾਨ

By : BALJINDERK

Published : Mar 11, 2024, 2:19 pm IST
Updated : Mar 11, 2024, 2:19 pm IST
SHARE ARTICLE
Baldev Singh
Baldev Singh

Khanauri Border News: ਸਾਹ ਲੈਣ ’ਚ ਆਈ ਤਕਲੀਫ਼, ਇਲਾਜ ਦੌਰਾਨ ਰਜਿੰਦਰਾ ਹਸਪਤਾਲ ਤੋੜਿਆ ਦਮ

Khanauri Border News: ਅੱਜ 11 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 28ਵਾਂ ਦਿਨ ਹੈ। ਹਰਿਆਣਾ -ਪੰਜਾਬ ਦੇ ਹਜ਼ਾਰਾਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਖੜ੍ਹੇ ਹਨ। ਅੱਜ ਸੋਮਵਾਰ ਨੂੰ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਅੰਦੋਲਨ ਦੌਰਾਨ ਇਹ 9ਵੀਂ ਮੌਤ ਹੈ।

ਇਹ ਵੀ ਪੜੋ:Bhopal Fire: ਮੱਧ ਪ੍ਰਦੇਸ਼ ਦੇ ਵੱਲਭ ਭਵਨ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ 

ਕਿਸਾਨਾਂ ਅਨੁਸਾਰ ਬੀਕੇਯੂ ਦੇ ਕ੍ਰਾਂਤੀਕਾਰੀ ਆਗੂ ਬਲਦੇਵ ਸਿੰਘ ਕਾਂਗਥਲਾ ਪਿਛਲੇ ਕਈ ਦਿਨਾਂ ਤੋਂ ਖਨੌਰੀ ਸਰਹੱਦ ’ਤੇ ਸਨ। ਬਲਦੇਵ ਸਿੰਘ, ਜਿਸ ਨੂੰ ਸਾਹ ਦੀ ਤਕਲੀਫ਼ ਸੀ, ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ ਬਲਦੇਵ ਸਿੰਘ ਦੀ ਮੌਤ ਹੋ ਗਈ।
ਇਹ ਦੁਖਦਾਈ ਖ਼ਬਰ ਕੱਲ ਦੁਪਹਿਰ ਵੇਲੇ ਖਨੌਰੀ ਬਾਰਡਰ ’ਤੇ ਵਾਪਰੀ ਹੈ। ਅੱਜ ਸਵੇਰੇ ਕਰੀਬ 3 ਵਜੇ ਕਿਸਾਨ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਜਾਣਕਾਰੀ ਅਨੁਸਾਰ ਕਿਸਾਨ ਦੇ ਸਿਰ ਤੇ 5 ਲੱਖ ਰੁਪਏ ਦਾ ਕਰਜ਼ਾ ਸੀ। ਕਿਸਾਨ ਡੇਢ ਕਿੱਲੇ ਦੀ ਜ਼ਮੀਨ ਦਾ ਮਾਲਕ ਸੀ।

ਇਹ ਵੀ ਪੜੋ:Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ  

ਕਿਸਾਨ ਅੰਦੋਲਨ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ ’ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ ਚਾਰ ਦੌਰ ਦੀ ਗੱਲਬਾਤ ਅਸਫ਼ਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ ’ਤੇ ਰਹਿਣਗੇ।

ਇਹ ਵੀ ਪੜੋ:Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ 

  (For more news apart from Khanauri Border News One more farmer death at farmers protest News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement