
Pathankot News : ਮੁਲਜ਼ਮ ਆਪ ਕਰਦੇ ਸਨ ਚਰਸ ਦਾ ਨਸ਼ਾ ਤਿਆਰ, ਦੋਨੋਂ ਆਰੋਪੀ ਹਿਮਾਚਲ ਦੇ ਰਹਿਣ ਵਾਲੇ ਸਨ
Pathankot News in Punjabi : ਨਸ਼ਿਆਂ ਦੇ ਖਿਲਾਫ ਛੇੜੀ ਜੰਗ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਅਪਰੇਸ਼ਨ ਕਾਸੋ ਤਹਿਤ ਥਾਂ-ਥਾਂ ’ਤੇ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਸੀ.ਏ ਸਟਾਫ਼ ਵੱਲੋਂ ਵੀ ਨਸ਼ੇ ਨੂੰ ਠੱਲ੍ਹ ਪਾਉਣ ਲਈ ਵੱਖੋਂ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੇ ਚਲਦੇ ਪਠਾਨਕੋਟ ਵਿਖੇ ਸੀ.ਏ ਸਟਾਫ਼ ਵੱਲੋਂ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਿਨਾਂ ਕੋਲੋਂ 1 ਕਿਲੋ 132 ਗ੍ਰਾਮ ਚਰਸ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਲਿਆਕਤ ਅਲੀ, ਰਿੰਕੂ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੰਗਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨਸ਼ੇ ਦਾ ਵਪਾਰ ਕਰਨ ਦੇ ਲਈ ਪਠਾਨਕੋਟ ਵਿਖੇ ਆਏ ਹੋਏ ਹਨ। ਜੇਕਰ ਪੁਲਿਸ ਵੱਲੋਂ ਮੁਸ਼ਤੈਦੀ ਵਿਖਾਈ ਜਾਵੇ ਤਾਂ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਜਿਸ ਦੇ ਚਲਦੇ ਸੀ.ਏ ਸਟਾਫ਼ ਵੱਲੋਂ ਸਿੰਬਲ ਚੌਂਕ ਵਿਖੇ ਨਾਕਾ ਲਗਾਇਆ ਗਿਆ ਅਤੇ ਨਾਕੇ ਦੌਰਾਨ ਆਏ ਇਹਨਾਂ ਦੋਨਾਂ ਸ਼ਖਸਾਂ ਦੀ ਜਦ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ ਨਸ਼ਾ ਬਰਾਮਦ ਕੀਤਾ ਗਿਆ ਦੋਨੋਂ ਨੌਜਵਾਨ ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
(For more news apart from Pathankot CA staff achieves major success, 2 accused arrested with charas News in Punjabi, stay tuned to Rozana Spokesman)