
Anandpur Sahib News :ਸਵੇਰ ਤੋਂ ਹੀ ਹੋ ਰਹੀਆਂ ਸੰਗਤਾਂ ਨਤਮਸਤਕ, ਕੱਲ ਦੇ ਵਿਵਾਦ ਤੋਂ ਬਾਅਦ ਅੱਜ ਮਾਹੌਲ ਸ਼ਾਂਤ
Anandpur Sahib News in Punjabi : ਆਨੰਦਪੁਰ ਸਾਹਿਬ ’ਚ ਹੋਲਾ ਮਹੱਲੇ ਦਾ ਅੱਜ ਦੂਸਰਾ ਦਿਨ ਹੈ ਅਤੇ 15 ਮਾਰਚ ਨੂੰ ਮੁਹੱਲਾ ਕੱਢਿਆ ਜਾਵੇਗਾ। ਇਹ ਹੋਲਾ ਮਹੱਲਾ ਚੰਦ ਗੰਗਾ ਸਟੇਡੀਅਮ ਵਿਖੇ ਗੁਰੂ ਦੀਆਂ ਲਾਡਲੀ ਫੌਜਾਂ ਵੱਲੋਂ ਗਤਕੇ ਦੇ ਕਰਤਵ ਦਿਖਾਏ ਜਾਣਗੇ।
ਕੱਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਦੀ ਚੁੱਪ ਚੁਪੀਤੇ ਕੀਤੀ ਗਈ ਤਾਜਪੋਸ਼ੀ ਤੋਂ ਬਾਅਦ ਸਿੱਖ ਸੰਗਤ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਬਾਬਾ ਬਲਵੀਰ ਸਿੰਘ ਬੁੱਢਾ ਦਲ 96 ਕਰੋੜੀ ਨੇ ਨਿਹੰਗਾਂ ਨੂੰ ਨਾਲ ਲੈ ਕੇ ਤਾਂ ਅਸੀਂ ਕੇਸਗੜ੍ਹ ਸਾਹਿਬ ਵਿਖੇ ਵਿਰੋਧ ਕੀਤਾ ਜਾ ਰਿਹਾ ਸੀ, ਲੇਕਿਨ ਉਹਨਾਂ ਨੇ ਕਿਹਾ ਸੀ ਇਹ ਵਿਰੋਧ ਅਸੀਂ ਸ਼ਾਂਤ ਮਈ ਤਰੀਕੇ ਨਾਲ ਕਰਾਂਗੇ ਤਾਂ ਜੋ ਹੋਲਾ ਮਹੱਲੇ ’ਚ ਕਿਸੇ ਪ੍ਰਕਾਰ ਦਾ ਵਿਘਨ ਨਾ ਪੈਦਾ ਹੋਵੇ।
ਅੱਜ ਦੂਜੇ ਦਿਨ ਦੇਖਿਆ ਜਾਵੇ ਤਾਂ ਮਾਹੌਲ ਸ਼ਾਂਤ ਹੈ। ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤ ਇੱਥੇ ਪਹੁੰਚ ਰਹੀ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਹੋਲਾ ਮਹੱਲੇ ’ਤੇ ਟਿਕੀ ਹੋਈ ਹੈ ਪੁਲਿਸ ਸਿਵਲ ਵਰਦੀ ’ਚ ਚੱਪੇ ਚੱਪੇ ’ਤੇ ਤਾਇਨਾਤ ਹੈ, ਮੈਡੀਕਲ ਕੈਂਪ ਲਗਾਏ ਗਏ ਹਨ, ਸਫ਼ਾਈ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੇਲਾ ਖੇਤਰ ਵਿੱਚ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਘੁੰਮ -ਘੁੰਮ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਹੋਲਾ ਮਹੱਲਾ ਦੌਰਾਨ ਕਿਸੇ ਪ੍ਰਕਾਰ ਦਾ ਵਿਘਨ ਪੈਦਾ ਨਾ ਹੋਵੇ।
(For more news apart from Today is second day of Hola Mohalla, symbol of Khalsai Jaho Jalal News in Punjabi, stay tuned to Rozana Spokesman)