
ਅੱਜ ਦੇ ਸਮੇਂ 'ਚ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਉਹ ਬਿਮਾਰ ਤੇ ਲਾਚਾਰ ਅਪਣਿਆਂ ਨੂੰ ਵੀ ਰੱਬ ਆਸਰੇ ਛੱਡ ਦਿੰਦਾ ਹੈ।
ਅੰਮ੍ਰਿਤਸਰ : ਅੱਜ ਦੇ ਸਮੇਂ 'ਚ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਉਹ ਬਿਮਾਰ ਤੇ ਲਾਚਾਰ ਅਪਣਿਆਂ ਨੂੰ ਵੀ ਰੱਬ ਆਸਰੇ ਛੱਡ ਦਿੰਦਾ ਹੈ। ਇਸ ਤਰ੍ਹਾਂ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ੨੮ ਸਾਲ ਬਾਅਦ ਮਾਂ ਨੂੰ ਮਿਲ ਕੇ ਧੀਆਂ ਫੁੱਟ-ਫੁੱਟ ਰੋ ਪਈਆਂ। ਦਰਅਸਲ ਮਾਮਲਾ ਇਹ ਹੈ ਕਿ ੨੮ ਸਾਲ ਪਹਿਲਾਂ ਚਾਰ ਧੀਆਂ ਦੀ ਮਾਂ ਨੂੰ ਅਹਿਮਦਾਬਾਦ ਦੇ ਇਕ ਪਰਵਾਰ ਨੇ ਉਸ ਦੇ ਪੇਕੇ ਘਰ ਇਸ ਲਈ ਭੇਜ ਦਿਤਾ ਸੀ ਕਿਉਂਕਿ ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ। ਉਹ ਪਹਿਲਾਂ ਪੇਕੇ ਘਰ ਅਪਣੀ ਮਾਂ ਤੇ ਨਿਰਭਰ ਰਹੀ ਅਤੇ ਫਿਰ ਮਾਂ ਦੇ ਬੁੱਢੇ ਹੋਣ ਕਾਰਨ ਉਸ ਨੂੰ ਪਿੰਗਲਵਾੜਾ ਛੱਡ ਦਿਤਾ ਗਿਆ। ਦੂਜੇ ਪਾਸੇ ਲੜਕੀਆਂ ਦੇ ਬਾਪ ਨੇ ਉਨ੍ਹਾਂ ਨੂੰ ਇਹ ਕਹਿ ਦਿਤਾ ਕਿ ਉਨ੍ਹਾਂ ਦੀ ਮਾਂ ਮਰ ਚੁਕੀ ਹੈ ਪਰ ਹੁਣ 28 ਸਾਲ ਬਾਅਦ ਜਦੋਂ ਉਨ੍ਹਾਂ ਲੜਕੀਆਂ ਦੀ ਮੁਲਾਕਾਤ ਅੰਮ੍ਰਿਤਸਰ ਸਥਿਤ ਪਿੰਗਲਵਾੜੇ 'ਚ ਅਪਣੀ ਮਾਂ ਨਾਲ ਹੋਈ ਤਾਂ ਉਹ ਉਸ ਦੇ ਗਲ ਲੱਗ ਕੇ ਉਚੀ- ਉਚੀ ਰੋਈਆਂ। Amritsar pingalwaraਇਸ ਸਬੰਧੀ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਦਸਿਆ ਕਿ 1 ਜੁਲਾਈ 2008 ਨੂੰ ਰਮਾ ਦੇਵੀ ਨਾਮਕ ਔਰਤ ਦਿਮਾਗੀ ਤੌਰ 'ਤੇ ਕਮਜ਼ੋਰ ਸਰੋਜ ਬਾਲਾ ਨਾਂ ਦੀ ਔਰਤ ਨੂੰ ਪਿੰਗਲਵਾੜੇ 'ਚ ਲੈ ਕੇ ਆਈ। ਉਸ ਨੇ ਦਸਿਆ ਕਿ ਸਰੋਜ ਬਾਲਾ ਉਸ ਦੀ ਮਾਸੀ ਹੈ। ਉਸ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ ਜਿਸ ਕਾਰਨ ਉਹ ਅਪਣੀ ਮਾਸੀ ਨੂੰ ਪਿੰਗਲਵਾੜਾ 'ਚ ਦਾਖ਼ਲ ਕਰਵਾਉਣਾ ਚਾਹੁੰਦੀ ਸੀ। ਰਮਾ ਦੇਵੀ ਸਰੋਜ ਬਾਲਾ ਨੂੰ ਪਿੰਗਲਵਾੜਾ 'ਚ ਦਾਖ਼ਲ ਕਰਵਾ ਕੇ ਚਲੀ ਗਈ।
After 28 years daughters found their mother ਡਾ. ਇੰਦਰਜੀਤ ਕੌਰ ਨੇ ਦਸਿਆ ਕਿ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਸੀ ਕਿ ਸਰੋਜ ਬਾਲਾ ਦੀਆਂ ਚਾਰ ਧੀਆਂ ਹਨ ਜਿਨ੍ਹਾਂ ਵਿਚੋਂ ਦੋ ਵਿਆਹੀਆਂ ਅਤੇ ਦੋ ਕੁਆਰੀਆਂ ਹਨ। 28 ਸਾਲ ਪਹਿਲਾਂ ਸਰੋਜ ਬਾਲਾ ਦਾ ਪਤੀ ਉਸ ਨੂੰ ਉਸ ਦੇ ਪੇਕੇ ਘਰ ਇਸ ਲਈ ਛੱਡ ਗਿਆ ਸੀ ਕਿਉਂਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਉਹ ਕਾਫ਼ੀ ਸਮਾਂ ਅਪਣੀ ਮਾਂ 'ਤੇ ਨਿਰਭਰ ਰਹੀ ਪਰ ਹੁਣ ਮਾਂ ਦੇ ਬੁੱਢੀ ਹੋਣ ਕਾਰਨ ਉਸ ਨੂੰ ਪਿੰਗਲਵਾੜੇ ਭੇਜ ਦਿਤਾ ਗਿਆ। ਜਾਂਚ ਤੋਂ ਬਾਅਦ ਸਰੋਜ ਬਾਲਾ ਪਰਵਾਰ ਬਾਰੇ ਪਤਾ ਕੀਤਾ ਗਿਆ ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਦੇ ਪਰਵਾਰ ਦਾ ਪਤਾ ਲੱਗ ਗਿਆ।
Amritsar pingalwaraਪਿੰਗਲਵਾੜੇ 'ਚ ਅਪਣੀ ਮਾਂ ਨੂੰ ਮਿਲਣ ਆਈ ਮੀਨੂ ਨੇ ਦਸਿਆ ਕਿ ਉਨ੍ਹਾਂ ਦੇ ਨਾਨਕੇ ਦੋਰਾਹਾ ਦੇ ਕੱਦੋਂ ਪਿੰਡ ਵਿਚ ਹਨ। ਉਥੇ ਕਿਸੇ ਨੇ ਦਸਿਆ ਕਿ ਉਨ੍ਹਾਂ ਦੀ ਮਾਂ ਪਿੰਗਲਵਾੜੇ 'ਚ ਜ਼ਿੰਦਾ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਨੇ ਅਪਣੀ ਬਾਕੀ ਭੈਣਾਂ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਮਿਲਣ ਇਥੇ ਪਹੁੰਚ ਗਈਆਂ। ਮੀਨੂ ਦਸਦੀ ਹੈ ਕਿ ਉਨ੍ਹਾਂ ਨੂੰ ਇਹੀ ਪਤਾ ਸੀ ਕਿ ਉਨ੍ਹਾਂ ਦੀ ਮਾਂ ਮਰ ਚੁਕੀ ਹੈ, ਜਦੋਂ ਕਿ ਇਥੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨੇ ਛੱਡਿਆ ਸੀ। ਹੁਣ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਹੋ ਚੁਕੀ ਹੈ।