
ਫ਼ੈਕਟਰੀਆਂ, ਦੁਕਾਨਾਂ ਤੇ ਸੰਸਥਾਵਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਹੋਵੇਗਾ ਲਾਭ
ਚੰਡੀਗੜ੍ਹ, 10 ਅਪ੍ਰੈਲ (ਸਰਬਜੀਤ ਢਿੱਲੋਂ): ਚੰਡੀਗੜ੍ਹ ਪ੍ਰਸ਼ਾਸਨ ਨੇ ਪੱਕੇ ਮੁਲਾਜ਼ਮਾਂ ਵਾਂਗ, ਠੇਕੇ 'ਤੇ ਕੰਮ ਕਰਦੇ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਨਿਯਮਾਂ ਅਨੁਸਾਰ ਬਣਦੀ ਪੂਰੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਹੈ।
ਚੰਡੀਗੜ੍ਹ ਦੇ ਪੱਕੇ ਤੇ ਦਿਹਾੜੀਦਾਰ ਕਾਮਿਆਂ ਨੂੰ ਮਿਲੇਗੀ ਤਨਖ਼ਾਹ : ਮਨੋਜ ਪਰਿੰਦਾ
ਇਹ ਤਨਖ਼ਾਹ 21 ਮਾਰਚ ਤੋਂ ਲੱਗੇ ਲਾਕਡਾਊਨ ਸਮੇਤ ਦਿਤੀ ਜਾਵੇਗੀ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿੰਦਾ ਨੇ ਕਿਹਾ ਚੰਡੀਗੜ੍ਹ ਪ੍ਰਸ਼ਾਸਨ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦਾ ਹੈ। ਇਸ ਲਈ ਮੁਲਾਜ਼ਮਾਂ ਨੂੰ ਤਨਖ਼ਾਹ ਅਤੇ ਭੱਤੇ ਕੇਂਦਰੀ ਹਦਾਤਾਂ ਮੁਤਾਬਕ ਹੀ ਦਿਤੇ ਜਾਣਗੇ। ਇਸ ਲਈ ਪ੍ਰਸ਼ਾਸਨ ਨੇ ਵਿੱਤ ਵਿਭਾਗ ਨੂੰ ਹੁਕਮ ਜਾਰੀ ਕਰ ਦਿਤੇ ਹਨ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਿਜੀ ਸੰਸਥਾਵਾਂ, ਕਾਰਖ਼ਾਨਿਆਂ, ਦੁਕਾਨਾਂ ਆਦਿ ਦੇ ਮੁਲਾਜ਼ਮਾਂ ਜਿਹੜੇ ਔਖੀ ਘੜੀ ਵਿਚ ਘਰਾਂ 'ਚ ਹੀ ਡੱਟੇ ਰਹੇ ਹਨ, ਨੂੰ ਵੀ ਮਲਕਾਂ ਨੂੰ ਪੂਰੀਆਂ ਤਨਖ਼ਾਹਾਂ ਦੇਣ ਲਈ ਗ੍ਰਹਿ ਸਕੱਤਰ ਅਨਿਲ ਗੁਪਤਾ ਨੇ ਆਖਿਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਬੀਤੀ 22 ਮਾਰਚ ਦੀ ਰਾਤ ਨੂੰ ਭਾਵ 23 ਮਾਰਚ ਤੋਂ 14 ਅਪ੍ਰੈਲ ਤਕ ਕਰਫ਼ਿਊ ਲਾਉਣਦਾ ਫ਼ੈਸਲ ਕੇਂਦਰ ਦੀਆਂ ਹਦਾਇਤਾਂ ਉਤੇ ਪ੍ਰਸ਼ਾਸਨ ਵਲੋਂ ਲਿਆ ਗਿਆ ਸੀ।