ਜ਼ਿਲ੍ਹਾ ਪਠਾਨਕੋਟ 'ਚ 8 ਹੋਰ ਲੋਕਾਂ ਦੀ ਕੋਰੋਨਾ ਰੀਪੋਰਟ ਆਈ ਪਾਜ਼ੇਟਿਵ
Published : Apr 11, 2020, 9:40 am IST
Updated : Apr 11, 2020, 9:40 am IST
SHARE ARTICLE
FILE PHOTO
FILE PHOTO

ਜ਼ਿਲ੍ਹਾ ਪਠਾਨਕੋਟ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ ਹੋਈ 14

ਪਠਾਨਕੋਟ (ਤੇਜਿੰਦਰ ਸਿੰਘ): ਸੁਜਾਨਪੁਰ ਵਿਖੇ ਕੋਰੋਨਾ ਵਾਈਰਸ ਨਾਲ 75 ਸਾਲ ਦੀ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ 7 ਅਪ੍ਰੈਲ ਨੂੰ ਮਿਲੀ ਰੀਪੋਰਟ ਅਨੁਸਾਰ ਰਾਜ ਰਾਣੀ ਦੇ ਪਰਵਾਰ ਦੇ ਮੈਂਬਰਾਂ ਦੀ ਕੋਰੋਨਾ ਰੀਪੋਰਟ ਆਈ ਹੈ ਜਿਸ ਵਿਚ ਮਹਿਲਾ ਦਾ ਪਤੀ ਪ੍ਰੇਮ ਪਾਲ ਪਾਜ਼ੇਟਿਵ ਆਇਆ ਸੀ ਅਤੇ ਇਸ ਪਰਵਾਰ ਦੇ ਕਰੀਬ 5-6 ਮੈਂਬਰਾਂ ਦੇ ਟੈਸਟ ਰੀਸੈਂਪਲਿੰਗ ਲਈ ਭੇਜੇ ਗਏ ਸਨ ਜਿਸ ਤੋਂ ਬਾਅਦ ਰੀਪੋਰਟ ਆਉਣ ਉਤੇ ਰਾਜ ਰਾਣੀ ਦੇ ਪਰਵਾਰ ਦੇ 5 ਮੈਂਬਰ ਹੋਰ ਕੋਰੋਨਾ ਵਾਈਰਸ ਨਾਲ ਪਾਜ਼ੇਟਿਵ ਪਾਏ ਗਏ ਹਨ।

ਜ਼ਿਕਰਯੋਗ ਹੈ ਕਿ ਅੱਜ 10 ਅਪ੍ਰੈਲ ਨੂੰ ਜ਼ਿਲ੍ਹਾ  ਪਠਾਨਕੋਟ ਵਿਚ 8 ਲੋਕਾਂ ਦੀਆਂ ਕੋਰੋਨਾ ਰੀਪੋਰਟਾਂ ਪਾਜ਼ੇਟਿਵ ਪਾਇਆ ਗਿਆ ਹਨ। ਇਸ ਤਰ੍ਹਾਂ  ਹੁਣ ਜ਼ਿਲ੍ਹਾ  ਪਠਾਨਕੋਟ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਸੰਖਿਆ 14 ਹੋ ਗਈ ਹੈ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਸਿਆ ਕਿ ਪਿਛਲੇ ਦਿਨਾਂ ਦੌਰਾਨ ਆਈ ਰੀਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਵਾਰ ਦੇ ਮੈਂਬਰ ਰਿਸਵ, ਜੋਤੀ, ਪਰਵੀਨ, ਪ੍ਰੋਮਿਲਾ ਸ਼ਰਮਾ ਅਤੇ ਸੁਰੇਸ ਕੋਰੋਨਾ ਵਾਈਰਸ ਪਾਜ਼ੇਟਿਵ ਪਾਏ ਗਏ ਹਨ।

File photoFile photo

ਉਨ੍ਹਾਂ ਦਸਿਆ ਕਿ ਅੱਜ 10 ਅਪ੍ਰੈਲ ਨੂੰ ਆਈ ਰੀਪੋਰਟ ਵਿਚ ਸੇਖਾ ਮੁਹੱਲਾ ਸੁਜਾਨਪੁਰ ਨਿਵਾਸੀ ਸੁਭਾਸ਼ ਚੰਦਰ ਅਤੇ ਗਨੇਸ ਕੁਮਾਰ ਇਹ ਦੋਨੋਂ ਲੋਕ ਮੁਹੱਲਾ ਸੇਖਾ ਨਿਵਾਸੀ ਪ੍ਰੇਮ ਪਾਲ ਦੇ ਸੰਪਰਕ ਵਿਚ ਸਨ। ਇਸ ਤੋਂ ਇਲਾਵਾ ਮੁਹੱਲਾ ਸੇਖਾ ਸੁਜਾਨਪੁਰ ਨਿਵਾਸੀ ਕਮਲੇਸ਼ ਕੁਮਾਰੀ, ਹਰਸ, ਜੋਤੀ ਗੁਪਤਾ, ਅਕਰਿਤੀ ਅਤੇ ਰਾਮ ਪਿਆਰੀ ਇਹ ਪੰਜ ਲੋਕ ਰਾਜ ਰਾਣੀ ਦੇ ਸੰਪਰਕ ਵਿਚ ਸਨ। ਇਸ ਤੋਂ ਇਲਾਵਾ ਇਕ ਵਿਅਕਤੀ ਰਾਜ ਕੁਮਾਰ ਅਨੰਦਪੁਰ ਰੜਾ ਪਠਾਨਕੋਟ ਦਾ ਨਿਵਾਸੀ ਹੈ।
ਉਨ੍ਹਾਂ  ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਸੀ ਕੋਰੋਨਾ ਵਾਇਰਸ ਦੇ ਵਿਸਥਾਰ ਨੂੰ ਤਦ ਹੀ ਕੰਟਰੋਲ ਕਰ ਸਕਦੇ ਹਾਂ, ਅਗਰ ਅਸੀ ਕਰਫ਼ਿਊ ਦੌਰਾਨ ਪੂਰੀ ਤਰ੍ਹਾਂ  ਨਾਲ ਅਪਣੇ ਘਰਾਂ ਅੰਦਰ ਰਹਾਗੇ ਅਤੇ ਬਾਹਰ ਨਹੀਂ ਨਿਕਲਾਗੇ। ਉਨ੍ਹਾਂ  ਕਿਹਾ ਕਿ ਸੋਸ਼ਲ ਡਿਸਟੈਂਸ ਰੱਖ ਕੇ ਹੀ ਅਸੀ ਇਸ ਬੀਮਾਰੀ ਉਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ

ਜਲੰਧਰ ਦੇ 17 ਸਾਲ ਦੇ ਨਾਬਾਲਗ਼ ਦੀ  ਕੋਰੋਨਾ ਰੀਪੋਰਟ ਆਈ ਪਾਜ਼ੇਟਿਵ
ਜਲੰਧਰ, 10  ਅਪ੍ਰੈਲ (ਵਰਿੰਦਰ ਸ਼ਰਮਾ): ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਜਲੰਧਰ ਸ਼ਹਿਰ ਵਿਚ ਸਾਮਣੇ ਆਇਆ ਹੈ। ਬੀਤੇ ਦਿਨ ਨਿਜ਼ਾਤਮ ਨਗਰ ਵਿਚ ਇਕ ਬਜ਼ੁਰਗ ਔਰਤ ਕੋਰੋਨਾ ਪਾਜ਼ੀਟਿਵ ਮਿਲੀ ਸੀ।

ਉਸ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ ਜਿਸ ਵਿਚ ਬਜ਼ੁਰਗ ਔਰਤ ਦੇ ਬੇਟੇ ਰਵੀ ਛਾਬੜਾ ਦੀ ਰੀਪੋਰਟ ਵੀ ਪਾਜ਼ੇਟਿਵ ਆਈ ਸੀ। ਅੱਜ ਉਸ ਬਜ਼ੁਰਗ ਔਰਤ ਦੇ ਪੋਤੇ ਅਤੇ ਰਵੀ ਛਾਬੜਾ ਦੇ 17 ਸਾਲ ਦੇ ਨਾਬਾਲਗ਼ ਬੇਟੇ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਦੱਸ ਦਈਏ ਕਿ ਕਲ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਆਏ ਸਨ। ਜਲੰਧਰ ਵਿਚ ਰੋਜ਼ ਕੋਰੋਨਾ ਦੇ ਨਵੇਂ ਮਾਮਲੇ ਸਾਮਣੇ ਆਉਣ ਕਰ ਕੇ ਪ੍ਰਸ਼ਾਸਨ ਦੀ ਵੀ ਨੀਂਦ ਉੱਡ ਚੁੱਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement