
ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਟਾਂਡਾ ਤੋਂ ਦੂਰ ਪੈਂਦੇ
ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ): ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਕਾਰਨ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਟਾਂਡਾ ਤੋਂ ਦੂਰ ਪੈਂਦੇ ਪਿੰਡਾਂ ਦੇ ਵਸਨੀਕਾਂ ਨੂੰ ਦਵਾਈਆਂ ਅਤੇ ਇਲਾਜ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਜਿਥੇ ਕਿ ਦਿੱਲੀ ਵਿਖੇ ਬੈਠਾ ਇਕ ਲੜਕੇ ਨੇ ਮੁੱਖ ਮੰਤਰੀ ਦਫ਼ਤਰ ਵਿਖੇ ਟਵੀਟ ਕਰ ਕੇ ਪਿੰਡ ਵਿਚ ਬੈਠੀ ਮਾਂ ਲਈ ਮੰਗਵਾਈ ਦਿਵਾਈ ਜਿਥੇ ਕਿ ਪ੍ਰਸ਼ਾਸਨ ਨੇ ਪਹਿਲ ਦੇ ਅਧਾਰ ਉਤੇ ਉਸ ਲੜਕੇ ਦੀ ਪਿੰਡ ਵਿਚ ਬੈਠੀ ਮਾਂ ਨੂੰ ਦਿਵਾਈ ਪਹੁੰਚਾਈ।
File photo
ਗੁਰਪ੍ਰੀਤ ਸਿੰਘ ਆਪ ਦਿੱਲੀ ਵਿਚ ਰਹਿੰਦਾ ਹੈ ਅਤੇ ਉਥੇ ਹੀ ਆਈਟੀ ਸੈਕਟਰ ਵਿਚ ਕੰਮ ਕਰਦਾ ਹੈ। ਪਰ ਉਸ ਦੇ ਮਾਪੇ ਪਿੰਡ ਸੈਦੁਪੁਰ ਵਿਚ ਸਨ, ਜਿਨ੍ਹਾਂ ਨੂੰ ਦਵਾਈ ਨਹੀਂ ਮਿਲ ਰਹੀ ਸੀ। ਦਿੱਲੀ ਵਿਚ ਰਹਿੰਦੇ ਹੋਏ ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਰਾਹੀਂ ਟਵਿੱਟ ਕਰ ਕੇ ਮਦਦ ਦੀ ਗੁਹਾਰ ਲਗਾਈ। ਟਵੀਟ ਮਿਲਣ ਉਤੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਤੋਂ ਹੁਸ਼ਿਆਰਪੁਰ ਦੇ ਐਸ.ਐਸ.ਪੀ. ਨੂੰ ਦਿਤੀ ਗਈ। ਐਸ.ਐਸ.ਪੀ. ਹੁਸ਼ਿਆਰਪੁਰ ਗੌਰਵ ਗਰਗ ਨੇ ਡੀ.ਐਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੂੰ ਰਾਤ ਕਰੀਬ ਸਾਡੇ 8:30 ਵਜੇ ਦਵਾਈਆਂ ਦੀ ਸਪਲਾਈ ਕਰਨ ਲਈ ਕਿਹਾ,
ਜਦੋਂ ਕਿ ਡੀਐਸਪੀ ਟਾਂਡਾ ਨੇ ਥਾਣਾ ਇੰਚਾਰਜ ਹਰਗੁਰਦੇਵ ਸਿੰਘ ਨਾਲ ਮਿਲ ਕੇ ਬਜ਼ੁਰਗ ਔਰਤ ਦੇ ਲਈ ਦਵਾਈਆਂ ਲੈਣ ਲਈ ਰਾਤ ਨੂੰ ਮੈਡੀਕਲ ਸਟੋਰ ਖੋਲ੍ਹਾ ਕੇ ਉਸ ਸਮੇਂ ਦਿਵਾਈ ਬਜ਼ੁਰਗ ਮਾਤਾ ਨੂੰ ਸੌਂਪੀਆਂ। ਜਦੋਂ ਗੁਰਪ੍ਰੀਤ ਸਿੰਘ ਨੇ ਉਸ ਨਾਲ ਫ਼ੋਨ ਉਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੀ ਮਾਂ ਸ਼ੂਗਰ ਦੀ ਮਰੀਜ਼ ਹੈ ਅਤੇ ਬਹੁਤ ਕੋਸ਼ਿਸ਼ ਦੇ ਬਾਵਜੂਦ ਦਵਾਈ ਨਹੀਂ ਮਿਲ ਰਹੀ ਸੀ, ਜਿਸ ਕਾਰਨ ਉਸ ਨੇ ਟਵੀਟ ਕਰ ਕੇ ਮਦਦ ਦੀ ਮੰਗ ਕੀਤੀ। ਗੁਰਪ੍ਰੀਤ ਸਿੰਘ ਨੇ ਸੀ.ਐਸ.ਓ. ਪੰਜਾਬ ਦਾ ਉਨ੍ਹਾਂ ਦੀ ਮਦਦ ਕਰਨ ਉਤੇ ਧਨਵਾਦ ਕੀਤਾ।