
ਕੂਚ ਬਿਹਾਰ 'ਚ ਵੋਟਿੰਗ ਦੌਰਾਨ ਹੋਈ ਹਿੰਸਾ, ਕੇਂਦਰੀ ਬਲਾਂ ਦੀ ਗੋਲੀਬਾਰੀ 'ਚ ਚਾਰ ਮੌਤਾਂ
ਪਛਮੀ ਬੰਗਾਲ ਚੋਣਾਂ : ਇਕ ਬੱਚੇ ਦੇ ਜ਼ਖ਼ਮੀ ਹੋਣ ਕਾਰਨ ਵਾਪਰੀ ਹਿੰਸਾ
ਕੂਚ ਬਿਹਾਰ, 10 ਅਪ੍ਰੈਲ : ਪਛਮੀ ਬੰਗਾਲ 'ਚ ਸਨਿਚਰਵਾਰ ਨੂੰ ਚੌਥੇ ਗੇੜ ਦੀਆਂ 44 ਸੀਟਾਂ ਲਈ ਹੋਈ ਵੋਟਿੰਗ ਦਰਮਿਆਨ ਕਈ ਥਾਵਾਂ 'ਤੇ ਹਿੰਸਕ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ | ਚੌਥੇ ਗੇੜ੍ਹ ਦੀ ਵੋਟਿੰਗ ਲਈ ਸ਼ਾਮ ਪੰਜ ਵਜੇ ਤਕ 76.16 ਫ਼ੀ ਸਦੀ ਵੋਟਾਂ ਪੈ ਚੁਕੀਆਂ ਸਨ | ਇਸ ਗੇੜ ਵਿਚ 373 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਵੋਟਰ ਕਰਨਗੇ | ਸੀ.ਆਈ.ਐੈਸ.ਐਫ਼ ਦੇ ਅਮਲੇ 'ਤੇ ਕਥਿਤ ਹਮਲਾ ਅਤੇ ਉਸ ਦੌਰਾਨ ਇਕ ਬੱਚੇ ਦਾ ਜ਼ਖ਼ਮੀ ਹੋਣ ਪਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੇ ਪੋਿਲੰਗ ਕੇਂਦਰ 'ਤੇ ਹਿੰਸਾ ਦਾ ਸ਼ੁਰੂਆਤੀ ਕਾਰਨ ਬਣਿਆ | ਅਧਿਕਾਰਿਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ |
ਪਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਵਿਚ ਸਨਿਚਰਵਾਰ ਨੂੰ ਸਥਾਨਕ ਲੋਕਾਂ ਵਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਸੀ. ਆਈ. ਐਸ. ਐਫ. ਨੇ ਗੋਲੀਆਂ ਚਲਾਈਆਂ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ | ਸੂਬੇ 'ਚ ਹਿੰਸਾ ਦੌਰਾਨ ਕੁਲ ਪੰਜ ਲੋਕਾਂ ਦੀ ਮੌਤਾਂ ਹੋਈਆਂ ਹਨ | ਸੂਤਰਾਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੇ ਕਰੀਬ 50-60 ਲੋਕਾਂ ਦੀ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦੌਰਾਨ ਇਕ ਬੱਚਾ ਹੇਠਾਂ ਡਿੱਗ ਗਿਆ ਅਤੇ ਜ਼ਖ਼ਮੀ ਹੋ ਗਿਆ | ਇਸ ਦੇ ਬਾਅਦ ਕੁੱਝ 'ਬਦਮਾਸ਼ਾਂ' ਨੇ ਸੀ.ਆਈ.ਐਸ.ਐਫ਼ ਦੇ ਕਿਊਆਰਟੀ ਨੂੰ ਲੈ ਕੇ ਜਾ ਰਹੇ ਵਾਹਨ ਅਤੇ ਉਸ 'ਤੇ ਸਵਾਰ ਕਰਮੀਆਂ 'ਤੇ ਹਮਲਾ ਕਰ ਦਿਤਾ | ਅਜਿਹਾ ਵੀ ਦੋਸ਼ ਹੈ ਕਿ ਸਥਾਨਕ ਲੋਕਾਂ ਨੇ ਸੀ. ਆਈ. ਐਸ. ਐਫ਼. ਦੇ ਜਵਾਨਾਂ ਦੀਆਂ ਰਾਈਫ਼ਲਾਂ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਕੇਂਦਰੀ ਬਲਾਂ ਨੇ ਗੋਲੀਆਂ ਚਲਾਈਆਂ | ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸੀਤਲਕੂਚੀ 'ਚ ਹੋਈ, ਜਦੋਂ ਵੋਟਿੰਗ ਚੱਲ ਰਹੀ ਸੀ |
ਚੋਣ ਅਧਿਕਾਰੀਆਂ ਨੇ ਸੀਤਲਕੂਚੀ 'ਚ ਪੋਿਲੰਗ ਨੰਬਰ 126 'ਤੇ ਵੋਟਿੰਗ ਰੋਕਣ ਦਾ ਆਦੇਸ਼ ਦਿਤਾ ਜਿਥੇ
ਇਹ ਘਟਨਾ ਵਾਪਰੀ ਅਤੇ ਉਨ੍ਹਾਂ ਨੇ ਘਟਨਾ 'ਤੇ ਜ਼ਿਲ੍ਹੇ ਦੇ ਅਧਿਕਾਰੀਆਂ ਤੋਂ ਰੀਪੋਰਟ ਮੰਗੀ ਹੈ | ਉਥੇ ਹੀ ਚੋਣਾਂ ਦੌਰਾਨ ਹੁਗਲੀ ਵਿਚ ਭਾਜਪਾ ਉਮੀਦਵਾਰ ਲਾਕੇਟ ਚੈਟਰਜੀ ਦੀ ਕਾਰ 'ਤੇ ਹਮਲਾ ਕੀਤਾimage ਗਿਆ | ਇਸ ਹਮਲੇ ਵਿਚ ਭਾਜਪਾ ਉਮੀਦਵਾਰ ਲਾਕੇਟ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ | ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਮੌਕੇ ਤੋਂ ਕਢਿਆ | ਚੈਟਰਜੀ ਨੇ ਇਸ ਹਮਲੇ ਦਾ ਦੋਸ਼ ਤਿ੍ਣਮੂਲ ਕਾਂਗਰਸ 'ਤੇ ਲਾਇਆ ਹੈ | (ਏਜੰਸੀ)