ਐਡਵੋਕੇਟ ਜਨਰਲ ਵਲੋਂ ਭੇਜੇ ਵਕੀਲਾਂ ਦੇ ਵਫ਼ਦ ਨੇ ਬਹਿਬਲ ਮੋਰਚੇ ਦੇ ਆਗੂਆਂ ਨਾਲ ਪੱਕਾ ਵਾਅਦਾ ਕੀਤਾ
Published : Apr 11, 2022, 7:58 am IST
Updated : Apr 11, 2022, 7:58 am IST
SHARE ARTICLE
image
image

ਐਡਵੋਕੇਟ ਜਨਰਲ ਵਲੋਂ ਭੇਜੇ ਵਕੀਲਾਂ ਦੇ ਵਫ਼ਦ ਨੇ ਬਹਿਬਲ ਮੋਰਚੇ ਦੇ ਆਗੂਆਂ ਨਾਲ ਪੱਕਾ ਵਾਅਦਾ ਕੀਤਾ


ਮੀਟਿੰਗ ਦੌਰਾਨ 90 ਦਿਨਾਂ ਦੀ ਮੋਹਲਤ ਦੇਣ ਦੀ ਦੋਹਾਂ ਧਿਰਾਂ 'ਚ ਬਣੀ ਸਹਿਮਤੀ

ਕੋਟਕਪੂਰਾ, 10 ਅਪੈ੍ਰਲ (ਗੁਰਿੰਦਰ ਸਿੰਘ) : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ 'ਤੇ ਐਡਵੋਕੇਟ ਜਨਰਲ ਡਾ. ਅਨਮੋਲ ਰਤਨ ਸਿੰਘ ਸਿੱਧੂ ਵਲੋਂ ਗਠਤ ਕੀਤੀ ਪੰਜ ਮੈਂਬਰੀ ਵਕੀਲਾਂ ਦੀ ਟੀਮ ਅੱਜ ਬਹਿਬਲ ਮੋਰਚੇ ਦੀ ਅਗਵਾਈ ਕਰ ਰਹੀ 7 ਮੈਂਬਰੀ ਟੀਮ ਨਾਲ ਗੱਲਬਾਤ ਕਰਨ ਪੁੱਜੀ | ਕਰੀਬ 2 ਘੰਟੇ ਤਕ ਲਗਾਤਾਰ ਚਲੀ ਗੱਲਬਾਤ ਦੌਰਾਨ ਦੋਹਾਂ ਧਿਰਾਂ 'ਚ ਸਹਿਮਤੀ ਬਣੀ ਕਿ ਮਾਮਲਾ ਤਿੰਨ ਮਹੀਨਿਆਂ (90 ਦਿਨ) ਦੇ ਅੰਦਰ-ਅੰਦਰ ਨਿਪਟਾ ਲਿਆ ਜਾਵੇਗਾ, ਅਰਥਾਤ ਦੋਸ਼ੀਆਂ ਨੂੰ  ਸਜ਼ਾਵਾਂ ਮਿਲਣ ਨਾਲ ਪੀੜਤਾਂ ਨੂੰ  ਇਨਸਾਫ਼ ਮਿਲ ਜਾਵੇਗਾ | ਭਾਵੇਂ ਮੀਟਿੰਗ ਤੋਂ ਬਾਅਦ ਕਿਸੇ ਗੱਲ ਨੂੰ  ਲੈ ਕੇ ਤਕਰਾਰ ਵੱਧ ਗਿਆ ਤੇ ਤਣਾਅ ਦੇ ਮਾਹੌਲ ਵਿਚ ਕੱੁਝ ਨੌਜਵਾਨਾਂ ਨੇ ਰਾਸ਼ਟਰੀ ਰਾਜ ਮਾਰਗ ਨੰਬਰ 54 ਦੀ ਆਵਾਜਾਈ ਠੱਪ ਕਰ ਦਿਤੀ ਪਰ ਸੂਝਵਾਨ ਲੋਕਾਂ ਦੇ ਸਮਝਾਉਣ 'ਤੇ ਮਾਮਲਾ ਸ਼ਾਂਤ ਹੋ ਗਿਆ |
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 200 ਪੰਥਦਰਦੀਆਂ ਵਿਚੋਂ ਸੁਖਰਾਜ ਸਿੰਘ ਅਤੇ ਸਾਧੂ ਸਿੰਘ ਸਰਾਵਾਂ ਦੀ ਅਗਵਾਈ ਵਿਚ ਸਿਰਫ਼ 7 ਮੈਂਬਰੀ ਟੀਮ ਨੇ ਸਰਕਾਰ ਦੇ ਭੇਜੇ ਵਫ਼ਦ ਨਾਲ ਗੱਲਬਾਤ ਕੀਤੀ ਤੇ ਸਹਿਮਤੀ ਬਣੀ ਕਿ ਬਹਿਬਲ ਗੋਲੀਕਾਂਡ ਦੇ ਦੋਸ਼ੀਆਂ ਨੂੰ  ਸਜ਼ਾਵਾਂ ਦੇਣ ਲਈ 90 ਦਿਨਾਂ ਦੇ ਅੰਦਰ ਅੰਦਰ ਕੰਮ ਮੁਕੰਮਲ ਕਰ ਲਿਆ ਜਾਵੇਗਾ, ਹਰ ਮਹੀਨੇ ਦੀ 10 ਤਰੀਕ ਨੂੰ  ਐਸਆਈਟੀ ਵਲੋਂ ਮੋਰਚੇ ਦੀ ਟੀਮ ਨੂੰ  ਆ ਕੇ ਸਾਰੀ ਅਪਡੇਟ ਦਿਤੀ ਜਾਵੇਗੀ | ਹੋ ਸਕਦਾ ਹੈ ਕਿ ਮਾਮਲਾ ਉਸ ਤੋਂ ਪਹਿਲਾਂ ਅਰਥਾਤ ਇਕ ਜਾਂ ਦੋ ਮਹੀਨੇ ਦੇ ਅੰਦਰ ਅੰਦਰ ਹੀ ਹੱਲ ਕਰ ਲਿਆ ਜਾਵੇ |
ਸੁਖਰਾਜ ਸਿੰਘ ਨਿਆਮੀਵਾਲਾ ਨੇ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਉਸੇ ਦਿਨ ਲੱਗੇ ਸ਼ਾਂਤਮਈ ਧਰਨੇ 'ਚ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਦੀ ਘਟਨਾ ਸਮੇਂ ਥਾਣਾ ਸਿਟੀ ਕੋਟਕਪੂਰਾ ਦੇ ਉਸ ਸਮੇਂ ਦੇ ਐਸ.ਐਚ.ਓ. ਗੁਰਦੀਪ ਸਿੰਘ ਪੰਧੇਰ ਵਲੋਂ ਹਾਈਕੋਰਟ 'ਚ ਪਾਈ ਹੋਈ ਰਿਟ ਪਟੀਸ਼ਨ ਨੂੰ  ਖ਼ਾਰਜ਼ ਕਰਾਉਣ ਲਈ ਸਰਕਾਰ ਵਲੋਂ ਤੁਰਤ ਅਰਜ਼ੀ ਲਾਉਣ ਦੀ ਮੰਗ ਕੀਤੀ | ਉਨ੍ਹਾਂ ਆਖਿਆ ਕਿ ਧਾਰਾ 295ਏ ਬੇਅਦਬੀ ਕਾਂਡ ਲਈ ਕਾਫ਼ੀ ਨਹੀਂ, ਬੇਅਦਬੀ ਦੀ ਘਟਨਾ ਨਾਲ ਜੁੜੇ ਦੋਸ਼ੀਆਂ ਨੂੰ  ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ | ਸਰਕਾਰ ਦੇ ਵਕੀਲਾਂ ਦੀ ਟੀਮ ਨੇ ਭਰੋਸਾ ਦਿਵਾਇਆ ਕਿ ਉਹ ਉਕਤ ਮੰਗਾਂ ਐਡਵੋਕੇਟ ਜਨਰਲ ਦੇ ਧਿਆਨ 'ਚ ਲਿਆਉਣਗੇ ਅਤੇ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਉਹ ਕੁੱਝ ਕਹਿ ਸਕਦੇ ਹਨ |
ਬਹਿਬਲ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ 14 ਅਕਤੂਬਰ ਨੂੰ  ਬੇਅਦਬੀ ਕਾਂਡ ਦੇ ਇਨਸਾਫ਼ ਦੀ ਮੰਗ ਕਰ ਰਹੀਆਂ
ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ  ਮਾਰ ਦੇਣ, ਪੁਲਿਸ ਵਲੋਂ ਸੰਗਤਾਂ ਉਪਰ ਹੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ, ਬਾਦਲ ਸਰਕਾਰ ਦੀ ਪਹਿਲੀ ਐਸਆਈਟੀ (ਸਿੱਟ) ਦੇ ਮੁਖੀ ਆਈ.ਜੀ. ਇਕਬਾਲਪ੍ਰੀਤ ਸਿੰਘ ਸਹੋਤਾ ਵਲੋਂ ਪੁਲਿਸ ਨੂੰ  ਦੋਸ਼ੀ ਠਹਿਰਾਉਣ, ਥਾਣਾ ਬਾਜਾਖਾਨਾ ਵਿਖੇ 21 ਅਕਤੂਬਰ ਨੂੰ  ਅਣਪਛਾਤੀ ਪੁਲਿਸ ਵਿਰੁਧ ਮਾਮਲਾ ਦਰਜ ਹੋਣ, ਦੋਸ਼ੀ ਪੁਲਿਸ ਅਧਿਕਾਰੀਆਂ ਵਲੋਂ ਅਸਲ ਸਬੂਤ ਮਿਟਾ ਕੇ ਨਕਲ ਸਬੂਤ ਪੈਦਾ ਕਰਨ, ਸਿੱਖ ਨੌਜਵਾਨਾਂ ਦੇ ਮਿ੍ਤਕ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਟੈਂਪਰ ਕਰਨ ਵਰਗੀਆਂ ਅਨੇਕਾਂ ਸ਼ਰਮਨਾਕ ਘਟਨਾਵਾਂ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ | ਲੰਮੀ ਉਡੀਕ ਤੋਂ ਬਾਅਦ ਜਦ ਮੀਟਿੰਗ ਖ਼ਤਮ ਹੋਈ ਤਾਂ ਪੱਤਰਕਾਰਾਂ ਨੇ ਸਰਕਾਰ ਦੇ ਵਕੀਲਾਂ ਦੀ ਟੀਮ ਤੋਂ ਮੀਟਿੰਗ ਦੀ ਕਾਰਵਾਈ ਬਾਰੇ ਪੁੱਛਿਆ ਤੇ ਵਕੀਲਾਂ ਵਲੋਂ ਅਜੇ ਕਾਰਵਾਈ ਬਾਰੇ ਦਸਿਆ ਹੀ ਜਾ ਰਿਹਾ ਸੀ ਕਿ ਸੰਗਤਾਂ 'ਚੋਂ ਕੁੱਝ ਨੌਜਵਾਨਾਂ ਨੂੰ  ਇਤਰਾਜ਼ ਕਰ ਦਿਤਾ ਕਿ ਉਨ੍ਹਾਂ ਨੂੰ  ਇਹ ਫ਼ੈਸਲਾ ਮਨਜ਼ੂਰ ਨਹੀਂ, ਕੁੱਝ ਨੌਜਵਾਨਾਂ ਦਾ ਪੱਤਰਕਾਰਾਂ ਨਾਲ ਵੀ ਤਕਰਾਰ ਹੋ ਗਿਆ | ਨੌਜਵਾਨਾਂ ਨੇ ਰਾਸ਼ਟਰੀ ਰਾਜ ਮਾਰਗ ਦੀ ਆਵਾਜਾਈ ਠੱਪ ਕਰ ਕੇ ਨਾਹਰੇਬਾਜ਼ੀ ਕਰਨ ਦੀ ਬਜਾਇ ਸ਼ਾਂਤਮਈ 'ਸਤਿਨਾਮ-ਵਾਹਿਗੁਰੂ' ਦਾ ਜਾਪ ਕਰਨਾ ਸ਼ੁਰੂ ਕਰ ਦਿਤਾ | ਸਰਕਾਰ ਵਲੋਂ ਭੇਜੇ ਵਕੀਲਾਂ ਦੀ ਟੀਮ ਵੀ ਉਕਤ ਨੌਜਵਾਨਾਂ ਨੂੰ  ਸ਼ਾਂਤ ਕਰਨ 'ਚ ਮਸ਼ਰੂਫ ਹੋ ਗਈ | ਉਪਰੰਤ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਫ਼ਿਲਮੀ ਅਦਾਕਾਰ ਅਮਿਤੋਜ ਮਾਨ ਨੇ ਨੌਜਵਾਨਾਂ ਨੂੰ  ਸ਼ਾਂਤ ਕਰਦਿਆਂ ਸਮਝਾਇਆ ਕਿ ਸਰਕਾਰ ਵਲੋਂ ਭੇਜੀ ਟੀਮ ਨਾਲ ਬੜੇ ਸਦਭਾਵਨਾ ਭਰੇ ਮਾਹੌਲ ਵਿਚ ਗੱਲਬਾਤ ਹੋਈ ਹੈ | ਐਡਵੋਕੇਟ ਜਨਰਲ ਵਲੋਂ ਭੇਜੀ ਪੰਜ ਮੈਂਬਰੀ ਵਕੀਲਾਂ ਦੀ ਟੀਮ ਨਾਲ ਰਾਖਵੇਂ ਹਲਕੇ ਜੈਤੋ ਤੋਂ 'ਆਪ' ਵਿਧਾਇਕ ਅਮੋਲਕ ਸਿੰਘ ਵੀ ਸ਼ਾਮਲ ਸਨ, ਜਦਕਿ ਸੁਖਰਾਜ ਸਿੰਘ ਅਤੇ ਅਮਿਤੋਜ ਮਾਨ ਦੇ ਨਾਲ ਬਾਬਾ ਬਖ਼ਸ਼ੀਸ਼ ਸਿੰਘ, ਐਡਵੋਕੇਟ ਹਰਪਾਲ ਸਿੰਘ ਖਾਰਾ, ਗੁਰਮੀਤ ਸਿੰਘ ਬੁੱਕਣਵਾਲਾ, ਗੁਰਪ੍ਰੀਤ ਸਿੰਘ ਜਿਉਣਵਾਲਾ, ਬਾਬਾ ਹਰਦੀਪ ਸਿੰਘ ਮਹਿਰਾਜ ਨੇ ਗੱਲਬਾਤ ਕੀਤੀ | ਸਰਕਾਰ ਦੇ ਵਕੀਲਾਂ ਵਾਲੇ ਵਫ਼ਦ ਦੀ ਅਗਵਾਈ ਕਰ ਰਹੇ ਸੰਤੋਖਇੰਦਰ ਸਿੰਘ ਨੇ ਦੁਹਰਾਇਆ ਕਿ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਵਾਲੇ ਮਾਮਲਿਆਂ ਦੀ ਜਾਂਚ ਲਈ ਬੜੀ ਗੰਭੀਰਤਾ ਨਾਲ ਕਾਰਵਾਈ ਜਾਰੀ ਹੈ |

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement