ਆਈ.ਪੀ.ਐਲ : ਦਿੱਲੀ ਨੇ ਕੋਲਕਾਤਾ ਨੂੰ 44 ਦੌੜਾਂ ਨਾਲ ਹਰਾਇਆ
Published : Apr 11, 2022, 8:12 am IST
Updated : Apr 11, 2022, 8:12 am IST
SHARE ARTICLE
image
image

ਆਈ.ਪੀ.ਐਲ : ਦਿੱਲੀ ਨੇ ਕੋਲਕਾਤਾ ਨੂੰ 44 ਦੌੜਾਂ ਨਾਲ ਹਰਾਇਆ

ਮੁੰਬਈ, 10 ਅਪ੍ਰੈਲ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2022 ਦਾ 19ਵਾਂ ਮੈਚ ਅੱਜ ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਗਿਆ | ਮੈਚ 'ਚ ਦਿੱਲੀ ਨੇ ਕੋਲਕਾਤਾ ਨੂੰ  44 ਦੌੜਾਂ ਨਾਲ ਹਰਾ ਦਿਤਾ ਹੈ | ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਦਿੱਲੀ ਦੀ ਟੀਮ ਨੇ ਪਿ੍ਥਵੀ ਸ਼ਾਹ ਤੇ ਡੇਵਿਡ ਵਾਰਨਰ ਦੇ ਅਰਧ ਸੈਂਕੜਿਆਂ ਨਾਲ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 215 ਦੌੜਾਂ ਬਣਾਈਆਂ |
ਇਸ ਤਰ੍ਹਾਂ ਦਿੱਲੀ ਨੇ ਕੋਲਕਾਤਾ ਨੂੰ  ਜਿੱਤ ਲਈ 216 ਦੌੜਾਂ ਦਾ ਟੀਚਾ ਦਿਤਾ | ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਦੀ ਟੀਮ 19.4 ਓਵਰਾਂ 'ਚ ਆਲਆਊਟ ਹੋ ਕੇ 171 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ | ਟੀਚੇ ਦਾ ਪਿੱਛਾ ਕਰਨ ਆਈ ਕੋਲਕਾਤਾ ਨੂੰ  ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਅਜਿੰਕਯ ਰਹਾਣੇ 2 ਦੌੜਾਂ ਦੇ ਨਿੱਜੀ ਸਕੋਰ 'ਤੇ ਖ਼ਲੀਲ ਅਹਿਮਦ ਦੀ ਗੇਂਦ 'ਤੇ ਠਾਕੁਰ ਨੂੰ  ਕੈਚ ਦੇ ਕੇ ਪਵੇਲੀਅਨ ਪਰਤ ਗਏ | ਕੋਲਕਾਤਾ ਦੀ ਦੂਜੀ ਵਿਕਟ ਵੈਂਕਟੇਸ਼ ਅਈਅਰ ਦੇ ਤੌਰ 'ਤੇ ਡਿੱਗੀ | ਵੈਂਕਟੇਸ਼ 18 ਦੌੜਾਂ ਬਣਾ ਆਊਟ ਹੋਏ | ਵੈਂਕਟੇਸ਼ ਖ਼ਲੀਲ ਅਹਿਮਦ ਦੀ ਗੇਂਦ 'ਤੇ ਅਕਸ਼ਰ ਨੂੰ  ਕੈਚ ਦੇ ਕੇ ਆਊਟ ਹੋਏ | ਕੋਲਕਾਤਾ ਦੀ ਤੀਜੀ ਵਿਕਟ ਨਿਤੀਸ਼ ਰਾਣਾ ਦੇ ਤੌਰ 'ਤੇ ਡਿੱਗੀ | ਨਿਤੀਸ਼ 30 ਦੌੜਾਂ ਦੇ ਨਿੱਜੀ ਸਕੋਰ 'ਤੇ ਲਲਿਤ ਯਾਦਵ ਦੀ ਗੇਂਦ 'ਤੇ ਪਿ੍ਥਵੀ ਸ਼ਾਹ ਨੂੰ  ਕੈਚ ਦੇ ਕੇ ਆਊਟ ਹੋਏ | ਕੋਲਕਾਤਾ ਨੂੰ  ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਕਪਤਾਨ 54 ਦੌੜਾਂ ਬਣਾ ਆਊਟ ਹੋਏ | ਸ਼੍ਰੇਅਸ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 2 ਛੱਕੇ ਲਗਾਏ | ਕੋਲਕਾਤਾ ਦੀ ਪੰਜਵੀਂ ਵਿਕਟ ਸੈਮ ਬਿਲਿੰਗਸ ਦੇ ਤੌਰ 'ਤੇ ਡਿੱਗੀ |
 ਬਿਲਿੰਗਸ 15 ਦੌੜਾਂ ਦੇ ਨਿੱਜੀ ਸਕੋਰ 'ਤੇ ਖਲੀਲ ਅਹਿਮਦ ਦੀ ਗੇਂਦ 'ਤੇ ਲਲਿਤ ਯਾਦਵ ਵਲੋਂ ਕੈਚ ਆਊਟ ਹੋਏ | ਇਸ ਤੋਂ ਬਾਅਦ ਪੈਟ ਕਮਿੰਸ 4 ਦੌੜਾਂ, ਸੁਨੀਲ ਨਰੇਨ 4 ਦੌੜਾਂ ਤੇ ਉਮੇਸ਼ ਯਾਦਵ 0 ਦੇ ਸਕੋਰ 'ਤੇ ਆਊਟ ਹੋਏ | ਦਿੱਲੀ ਵਲੋਂ ਖ਼ਲੀਲ ਅਹਿਮਦ ਨੇ 3, ਕੁਲਦੀਪ ਯਾਦਵ ਨੇ 4 ਤੇ ਲਲਿਤ ਯਾਦਵ ਨੇ 1 ਤੇ ਸ਼ਾਰਦੁਲ ਠਾਕੁਰ ਨੇ 2 ਵਿਕਟ ਲਏ | (ਏਜੰਸੀ)

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement