
ਨਵਾਗਾਓਂ ਦੇ ਰਹਿਣ ਵਾਲੇ ਰਾਮ ਪਦਾਰਥ ਯਾਦਵ ਨੇ ਖਪਤਕਾਰ ਕਮਿਸ਼ਨ ਨੂੰ ਕੀਤੀ ਸੀ ਸ਼ਿਕਾਇਤ
ਚੰਡੀਗੜ੍ਹ: ਸੜਕ ਹਾਦਸੇ 'ਚ ਨੁਕਸਾਨੇ ਗਏ ਵਾਹਨ ਦੀ ਮੁਰੰਮਤ ਲਈ ਰਕਮ ਅਦਾ ਨਾ ਕਰਨਾ ਬੀਮਾ ਕੰਪਨੀ ਲਈ ਮਹਿੰਗਾ ਸਾਬਤ ਹੋਇਆ ਹੈ। ਚੰਡੀਗੜ੍ਹ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਵਿਰੁੱਧ ਕੀਤੀ ਸ਼ਿਕਾਇਤ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕੰਪਨੀ ਨੂੰ 10,000 ਰੁਪਏ ਹਰਜਾਨਾ ਭਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: ਹੁਣ ਆਸਾਨ ਪ੍ਰਕਿਰਿਆ ਨਾਲ ਪੂਰਾ ਹੋਵੇਗਾ ਕੈਨੇਡਾ ’ਚ ਕੰਮ ਕਰਨ ਦਾ ਸੁਪਨਾ, ਵਰਕ ਵੀਜ਼ਾ ਲਈ ਜਲਦ ਕਰੋ ਅਪਲਾਈ
ਇਸ ਦੇ ਨਾਲ ਹੀ 10,000 ਰੁਪਏ ਦੀ ਮੁਰੰਮਤ ਰਾਸ਼ੀ ਦੇ ਨਾਲ-ਨਾਲ ਸ਼ਿਕਾਇਤਕਰਤਾ ਨੂੰ 7,000 ਰੁਪਏ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ। ਸ਼ਿਕਾਇਤਕਰਤਾ ਰਾਮ ਪਦਾਰਥ ਯਾਦਵ ਵਾਸੀ ਮੋਹਾਲੀ ਨੇ ਮਾਮਲੇ ਦੀ ਸ਼ਿਕਾਇਤ ਕਮਿਸ਼ਨ ਨੂੰ ਦਿੱਤੀ ਸੀ। ਸ਼ਿਕਾਇਤਕਰਤਾ ਦੇ ਵਕੀਲ ਕੰਵਰ ਚੌਧਰੀ ਨੇ ਦੱਸਿਆ ਕਿ ਰਾਮ ਪਦਾਰਥ ਯਾਦਵ ਪੇਸ਼ੇ ਤੋਂ ਡਰਾਈਵਰ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਕਾਰੋਬਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਯਾਦਵ ਨੇ ਆਪਣੀ ਗੱਡੀ ਪੀਬੀ 65 ਏਆਰ 6278 ਦਾ 17 ਫਰਵਰੀ 2018 ਤੋਂ 16 ਫਰਵਰੀ 2019 ਤੱਕ ਨਿਊ ਇੰਡੀਆ ਇੰਸ਼ੋਰੈਂਸ ਇੰਸ਼ੋਰੈਂਸ ਕੰਪਨੀ ਤੋਂ ਬੀਮਾ ਕਰਵਾਇਆ ਸੀ। 24 ਦਸੰਬਰ 2018 ਨੂੰ ਉਸ ਦੀ ਕਾਰ ਸ਼ਾਹਬਾਦ, ਕੁਰੂਕਸ਼ੇਤਰ, ਹਰਿਆਣਾ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਨੇ ਇਕ ਅਧਿਕਾਰਤ ਸੇਵਾ ਕੇਂਦਰ ਵਿਚ ਵਾਹਨ ਦੀ ਮੁਰੰਮਤ ਕਰਵਾਈ ਅਤੇ ਸਬੰਧਤ ਬੀਮਾ ਕੰਪਨੀ ਨੂੰ ਸੂਚਿਤ ਕੀਤਾ। ਬੀਮਾ ਕੰਪਨੀ ਦੇ ਸਰਵੇਅਰ ਨੇ ਵਾਹਨ ਦੀ ਜਾਂਚ ਕੀਤੀ ਅਤੇ ਬੀਮਾ ਪਾਲਿਸੀ ਦੇ ਦਸਤਾਵੇਜ਼ ਵੀ ਲਏ।