Lok Sabha Elections: ਸਿਆਸਤ ਵਿਚ ਐਂਟਰੀ ਕਰ ਸਕਦੇ ਨੇ ਪੰਜਾਬ ਦੇ ਸਾਬਕਾ DGP ਇਕਬਾਲ ਪ੍ਰੀਤ ਸਿੰਘ ਸਹੋਤਾ!
Published : Apr 11, 2024, 9:08 am IST
Updated : Apr 11, 2024, 9:08 am IST
SHARE ARTICLE
Former Punjab DGP Iqbal Preet Singh Sahota likely to take the political plunge
Former Punjab DGP Iqbal Preet Singh Sahota likely to take the political plunge

ਹੁਸ਼ਿਆਰਪੁਰ ਰਾਖਵੀਂ ਸੀਟ ’ਤੇ ਉਮੀਦਵਾਰ ਐਲਾਨ ਸਕਦੀ ਹੈ ਭਾਜਪਾ

Lok Sabha Elections: ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਆਗਾਮੀ ਲੋਕ ਸਭਾ ਚੋਣਾਂ ਵਿਚ ਸਿਆਸੀ ਮੈਦਾਰ ਵਿਚ ਉਤਰ ਸਕਦੇ ਹਨ। ਕੁਝ ਅੰਦਰੂਨੀ ਸੂਤਰਾਂ ਦਾ ਦਾਅਵਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਸ਼ਿਆਰਪੁਰ ਰਾਖਵੀਂ ਸੀਟ ਲਈ ਉਨ੍ਹਾਂ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।

1988 ਬੈਚ ਦੇ ਆਈਪੀਐਸ ਅਧਿਕਾਰੀ ਸਹੋਤਾ ਸਤੰਬਰ 2022 ਵਿਚ ਸੇਵਾਮੁਕਤ ਹੋਏ ਸਨ ਅਤੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਨੇੜੇ ਇਕ ਪਿੰਡ ਦੇ ਰਹਿਣ ਵਾਲੇ ਸਨ। ਉਹ ਮਜ਼੍ਹਬੀ ਸਿੱਖ ਵਾਲਮੀਕੀ ਭਾਈਚਾਰੇ ਨਾਲ ਸਬੰਧਤ ਹਨ, ਜਿਸ ਦੀ ਦੁਆਬੇ ਵਿਚ ਜ਼ਿਆਦਾ ਗਿਣਤੀ ਹੈ। ਸਹੋਤਾ ਨੂੰ ਕਾਰਜਕਾਰੀ ਡੀਜੀਪੀ, ਪੰਜਾਬ, (ਪੁਲਿਸ ਫੋਰਸ ਦੇ ਮੁਖੀ) ਦਾ ਚਾਰਜ ਉਦੋਂ ਦਿਤਾ ਗਿਆ ਸੀ ਜਦੋਂ ਕਾਂਗਰਸ ਸਤੰਬਰ 2021 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਪ੍ਰਕਿਰਿਆ ਵਿਚ ਸੀ। ਹਾਲਾਂਕਿ ਸਹੋਤਾ ਨੇ ਦਸੰਬਰ ਵਿਚ ਅਹੁਦਾ ਛੱਡਣ ਦਾ ਫੈਸਲਾ ਕੀਤਾ ਸੀ। ਸਹੋਤਾ ਦੀ ਥਾਂ ਐੱਸ ਚਟੋਪਾਧਿਆਏ ਨੂੰ ਡੀਜੀਪੀ ਲਗਾਇਆ ਗਿਆ ਸੀ।

ਹੁਸ਼ਿਆਰਪੁਰ ਦੇ ਰਾਖਵੇਂ ਹਿੱਸੇ ਦੀ ਨੁਮਾਇੰਦਗੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕਰ ਰਹੇ ਹਨ। ਭਾਜਪਾ ਹਾਈਕਮਾਂਡ ਨੇ ਪਹਿਲੀ ਸੂਚੀ ਵਿਚ ਸੋਮ ਪ੍ਰਕਾਸ਼ ਦੀ ਉਮੀਦਵਾਰੀ ਦਾ ਐਲਾਨ ਨਹੀਂ ਕੀਤਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪਾਰਟੀ ਉਨ੍ਹਾਂ ਨੂੰ ਇਸ ਅਹੁਦੇ ਲਈ ਵਿਚਾਰ ਨਹੀਂ ਕਰੇਗੀ। ਹਾਲਾਂਕਿ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਇਸ ਸੀਟ ਲਈ ਮੰਨਿਆ ਜਾ ਰਿਹਾ ਹੈ। ਸਹੋਤਾ ਦੇ ਪਿਤਾ ਨੇ ਦੋ ਦਹਾਕੇ ਪਹਿਲਾਂ ਬਸਪਾ ਦੀ ਟਿਕਟ 'ਤੇ ਦਸੂਹਾ ਹਲਕੇ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਅਤੇ ਸੇਵਾਮੁਕਤ ਡੀਜੀਪੀ ਖੇਤਰ ਵਿਚ ਸਰਗਰਮ ਮੰਨੇ ਜਾਂਦੇ ਹਨ।

ਸਹੋਤਾ ਨੇ ਇਕ ਅੰਗਰੇਜ਼ੀ ਖ਼ਬਰਾ ਨੂੰ ਦਸਿਆ ਕਿ ਉਨ੍ਹਾਂ ਕੋਲ ਭਾਜਪਾ ਦੀ ਅਜੇ ਤਕ ਕੋਈ ਪੇਸ਼ਕਸ਼ ਨਹੀਂ ਆਈ ਹੈ ਪਰ ਉਨ੍ਹਾਂ ਨੇ ਰਾਜਨੀਤੀ ਵਿਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਕਿਹਾ, "ਮੈਂ ਹਮੇਸ਼ਾ ਅਪਣੇ ਜੱਦੀ ਸਥਾਨ 'ਤੇ ਸਰਗਰਮ ਰਿਹਾ ਹਾਂ ਕਿਉਂਕਿ ਮੇਰਾ ਪਰਿਵਾਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ।"

ਸਹੋਤਾ ਨੇ ਅਪਣੇ 34 ਸਾਲਾਂ ਦੇ ਲੰਬੇ ਪੁਲਿਸ ਸੇਵਾਕਾਲ ਦੌਰਾਨ ਏਸੀਪੀ ਤੋਂ ਲੈ ਕੇ ਡੀਜੀਪੀ ਤਕ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ। ਰਾਜਨੀਤੀ ਸ਼ਾਸਤਰ ਵਿਚ ਮਾਸਟਰ ਹੋਲਡਰ, ਸਹੋਤਾ ਨੇ ਹੁਸ਼ਿਆਰਪੁਰ, ਤਰਨਤਾਰਨ, ਲੁਧਿਆਣਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ ਦਿਹਾਤੀ ਅਤੇ ਬਰਨਾਲਾ ਵਿਖੇ ਸੀਨੀਅਰ ਪੁਲਿਸ ਕਪਤਾਨ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਪਟਿਆਲਾ, ਫਿਰੋਜ਼ਪੁਰ ਅਤੇ ਬਾਰਡਰ ਰੇਂਜ ਵਿਖੇ ਡੀਆਈਜੀ ਦੀਆਂ ਅਹਿਮ ਜ਼ਿੰਮੇਵਾਰੀਆਂ ਵੀ ਨਿਭਾਈਆਂ।

(For more Punjabi news apart from Former Punjab DGP Iqbal Preet Singh Sahota likely to take the political plunge, stay tuned to Rozana Spokesman)

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement