Jalalabad News : ਬਿਮਾਰ ਮਰੀਜ਼ਾ ਤੋਂ ਆਟਾ ਪ੍ਰਾਪਤ ਕਰਕੇ ਸਪੈਂਲ ਭਰਨ ਦੀ ਹਦਾਇਤ
Published : Apr 11, 2024, 5:41 pm IST
Updated : Apr 11, 2024, 5:41 pm IST
SHARE ARTICLE
Jalalabad
Jalalabad

ਬੀਤੇ ਦਿਨੀ ਵਰਤ ਵਾਲਾ ਆਟਾ ਖਾਣ ਦੇ ਕਾਰਨ ਲੋਕਾਂ ਦੀ ਵਿਗੜੀ ਸੀ ਤਬੀਅਤ

Jalalabad News : ਬੀਤੇ ਦਿਨੀ ਜਲਾਲਾਬਾਦ (Jalalabad) ਵਿਖੇ ਵਰਤ ਵਾਲਾ ਆਟਾ ਖਾਣ ਦੇ ਕਾਰਨ ਲੋਕਾਂ ਦੀ ਤਬੀਅਤ ਅਚਾਨਕ ਖਰਾਨ ਹੋਣ ਕਾਰਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋ ਐਸ.ਡੀ.ਐਮ ਦਫਤਰ ਜਲਾਲਾਬਾਦ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਵੀ ਉਨ੍ਹਾਂ ਨਾਲ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸੇਖਰ ਕੱਕੜ, ਐਸਡੀਐਮ ਜਲਾਲਾਬਾਦ ਬਲਕਰਨ ਸਿੰਘ, ਨਾਇਬ ਤਹਿਸੀਲਦਾਰ ਜਲਾਲਾਬਾਦ ਕਸ਼ਿਸ਼ ਗਰਗ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਵੱਲੋਂ ਮਰੀਜ਼ਾ ਤੋਂ ਪ੍ਰਾਪਤ ਆਟੇ ਦਾ ਸੈਂਪਲ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਫੂਡ ਸੈਂਪਲ ਵੱਲੋਂ ਦੁਕਾਨਦਾਰਾਂ ਤੋਂ ਜੋ ਸੈਂਪਲ ਲਏ ਗਏ ਸਨ ਉਨ੍ਹਾਂ ਵੱਲੋਂ ਸਹੀ ਆਟੇ ਦੇ ਸੈਂਪਲ ਦਿੱਤੇ ਗਏ ਜਦ ਕਿ ਜੋ ਖ਼ਰਾਬ ਆਟਾ ਸੀ ਉਸ ਨੂੰ ਦੁਕਾਨਦਾਰਾਂ ਵੱਲੋਂ ਬਰਬਾਦ ਕਰ ਦਿੱਤਾ ਗਿਆ ਸੀ। ਜਿਸ ਕਰਕੇ ਮਰੀਜ਼ਾਂ ਤੋਂ ਪ੍ਰਾਪਤ ਆਟੇ ਦੇ ਸੈਂਪਲ ਲਏ ਜਾਣਗੇ ਅਤੇ ਉਨ੍ਹਾਂ ਦੇ ਬਿਆਨ ਦੇ ਅਧਾਰ ਤੇ ਅੱਗੇ ਦੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 46 ਲੋਕ ਬਿਮਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਤੋ ਬਾਅਦ ਉਨ੍ਹਾਂ ਵੱਲੋ ਸਿਵਲ ਹਸਪਤਾਲ ਜਲਾਲਾਬਾਦ (Jalalabad) ਦਾ ਦੌਰਾ ਕਰਕੇ ਮਰੀਜਾਂ ਦਾ ਗੱਲ ਬਾਤ ਕੀਤੀ। ਮਰੀਜ਼ਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮਰੀਜਾ ਤੋਂ ਆਟਾ ਪ੍ਰਾਪਤ ਕਰਨ ਦੇ ਸੋਰਸ ਬਾਰੇ ਪੁਛਿਆ ਅਤੇ ਡੀਐਸਪੀ ਜਲਾਲਾਬਾਦ ਨੂੰ ਇਸ ਬਾਰੇ ਜਾਚ ਕਰਨ ਦੀ ਹਦਾਇਤ ਕੀਤੀ ਅਤੇ ਸਿਹਤ ਵਿਭਾਗ ਨੂੰ ਮਰੀਜਾਂ ਦੀ ਸਿਹਤ ਪ੍ਰਤੀ ਪੂਰੀ ਸਹੂਲਤ ਦੇਣ ਲਈ ਅਤੇ ਮਰੀਜਾਂ ਦੇ ਘਰਾਂ ਤੋਂ ਸਬੰਧਤ ਆਟੇ ਦੇ ਸੈਂਪਲ ਲੈਣ ਦੀ ਹਦਾਇਤ ਕੀਤੀ।

SHARE ARTICLE

ਏਜੰਸੀ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement