
Ludhiana News : ਸਿਰ ਨਾਲੋਂ ਧੜ ਮਿਲਿਆ ਵੱਖ, ਲੱਤਾਂ ਪੁਲ ਹੇਠਾਂ ਲਾਈਨਾਂ ਤੋਂ ਹੋਈਆਂ ਬਰਾਮਦ
Ludhiana Breaking News : : ਲੁਧਿਆਣਾ ’ਚ ਸੂਟ ਕੇਸ ’ਚ ਕੱਟੇ ਹੋਏ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਜਦੋਂ ਰੇਲਵੇ ਦਾ ਮੁੱਖ ਕਰਮਚਾਰੀ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਅਚਾਨਕ ਪਲਾਸਟਿਕ ਦੇ ਲਿਫ਼ਾਫ਼ੇ ’ਚ ਇਕ ਵਿਅਕਤੀ ਦੀਆਂ ਕੱਟੀਆਂ ਲੱਤਾਂ ਮਿਲੀਆਂ। ਉਸ ਨੇ ਤੁਰੰਤ RPF ਨੂੰ ਸੂਚਿਤ ਕੀਤਾ।
ਇਹ ਵੀ ਪੜੋ:Jamalpur News : ਲੁਧਿਆਣਾ ਵਿਚ ਪਤਨੀ ਨੇ ਪ੍ਰੇਮਿਕਾ ਨਾਲ ਮਸਤੀ ਕਰਦਾ ਫੜਿਆ ਪਤੀ
RPF ਅਤੇ ਜੀਆਰਪੀ ਦੋਵਾਂ ਏਜੰਸੀਆਂ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ। ਰੇਲਵੇ ਪੁਲਿਸ ਨੇ ਕਤਲ ਕੇਸ ਸਬੰਧੀ ਜ਼ਿਲ੍ਹਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਵਿਅਕਤੀ ਦੀ ਲਾਸ਼ ਟੁਕੜਿਆਂ ਵਿਚ ਮਿਲੀ।
ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਕਾਤਲ ਨੇ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਰੇਲਵੇ ਟਰੱਕ ’ਤੇ ਸੁੱਟ ਦਿੱਤਾ ਪਰ ਉਹ ਸੂਟ ਕੇਸ ਨੂੰ ਪੁਲ ਦੇ ਹੇਠਾਂ ਨਹੀਂ ਸੁੱਟ ਸਕਿਆ।
(For more news apart from Unidentified body found in unclaimed suit case in Ludhiana News in Punjabi, stay tuned to Rozana Spokesman)