Jamalpur News : ਲੁਧਿਆਣਾ ਵਿਚ ਪਤਨੀ ਨੇ ਪ੍ਰੇਮਿਕਾ ਨਾਲ ਮਸਤੀ ਕਰਦਾ ਫੜਿਆ ਪਤੀ

By : BALJINDERK

Published : Apr 11, 2024, 1:27 pm IST
Updated : Apr 11, 2024, 1:27 pm IST
SHARE ARTICLE
ਜ਼ਖ਼ਮੀ ਪਤਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ
ਜ਼ਖ਼ਮੀ ਪਤਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ

Jamalpur News : ਵਿਰੋਧ ਕਰਨ ’ਤੇ ਨੌਜਵਾਨ ਨੇ ਪਤਨੀ ਦੀ ਕੀਤੀ ਕੁੱਟਮਾਰ, ਮੱਥੇ ਅਤੇ ਅੱਖਾਂ ’ਤੇ ਚਾਕੂ ਮਾਰਿਆ

Jamalpur News : ਲੁਧਿਆਣਾ ਵਿਚ ਬੀਤੀ ਰਾਤ ਇੱਕ ਔਰਤ ਨੇ ਆਪਣੇ ਪਤੀ ਨੂੰ ਆਪਣੀ ਪ੍ਰੇਮਿਕਾ ਨਾਲ ਮਸਤੀ ਕਰਦੇ ਫੜਿਆ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੇ ਮੱਥੇ ਅਤੇ ਅੱਖਾਂ ’ਤੇ  ਚਾਕੂ ਨਾਲ ਵਾਰ ਕੀਤੇ ਗਏ।

ਇਹ ਵੀ ਪੜੋ:Zeenat Aman: ਵਿਆਹ ਤੋਂ ਪਹਿਲਾਂ ਇਕੱਠੇ ਰਹਿਣਾ ਹੈ ਤਰਕਪੂਰਨ: ਅਭਿਨੇਤਰੀ ਜ਼ੀਨਤ ਅਮਾਨ  

ਇਸ ਤੋਂ ਬਾਅਦ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਔਰਤ ਨੂੰ ਉਸਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸਦਾ ਇਲਾਜ ਕੀਤਾ ਗਿਆ।
ਪੀੜਤ ਔਰਤ ਆਰਤੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦੀ ਰਹਿਣ ਵਾਲੀ ਹੈ। ਉਹ ਖੋਖਾ ਮਾਰਕੀਟ ਜਮਾਲਪੁਰ ਇਲਾਕੇ ਵਿਚ ਰਹਿੰਦੀ ਹੈ। ਵਿਆਹ ਨੂੰ 10 ਸਾਲ ਹੋ ਗਏ ਹਨ। ਉਸ ਦੀਆਂ ਦੋ ਧੀਆਂ ਹਨ। ਬੁੱਧਵਾਰ ਨੂੰ ਉਹ ਸਵੇਰ ਤੋਂ ਹੀ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੂੰ ਪਹਿਲਾਂ ਵੀ ਕਈ ਵਾਰ ਸ਼ੱਕ ਹੋਇਆ ਸੀ ਕਿ ਉਸ ਦਾ ਪਤੀ ਫੋਨ ’ਤੇ ਕਿਸੇ ਲੜਕੀ ਨਾਲ ਗੱਲ ਕਰਦਾ ਹੈ।

ਇਹ ਵੀ ਪੜੋ:Diljit Dosanjh: ਦਿਲਜੀਤ ਦੋਸਾਂਝ ਨੇ ਮਨਾਈ ਈਦ, ਖ਼ਾਸ ਗੀਤ ਨਾਲ ਮੁਸਲਿਮ ਭਾਈਚਾਰੇ ਨੂੰ ਦਿੱਤੀ ਮੁਬਾਰਕਬਾਦ  

ਆਰਤੀ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੇ ਪਤੀ ਨੇ ਜਮਾਲਪੁਰ ਇਲਾਕੇ ਵਿਚ ਕਿਰਾਏ ’ਤੇ ਵੱਖਰਾ ਕਮਰਾ ਲਿਆ ਹੋਇਆ ਹੈ। ਇਸ ’ਤੇ ਉਸ ਨੇ ਕਮਰੇ ’ਚ ਛਾਪਾ ਮਾਰਿਆ। ਇੱਥੇ ਪਤੀ ਲੜਕੀ ਨਾਲ ਮਿਲਿਆ। ਆਰਤੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਸਨ। ਜਦੋਂ ਉਸਨੇ ਆਪਣੇ ਪਤੀ ਨੂੰ ਲੜਕੀ ਨੂੰ ਛੱਡਣ ਲਈ ਕਿਹਾ ਤਾਂ ਉਸਨੇ ਉਸਦੀ ਕੁੱਟਮਾਰ ਕੀਤੀ।

ਇਹ ਵੀ ਪੜੋ:Patiala Birthday Death Case :ਕੇਕ ਖਾਣ ਨਾਲ ਲੜਕੀ ਦੀ ਮੌਤ ਮਾਮਲੇ ’ਚ ਆਇਆ ਨਵਾਂ ਮੋੜ ਪਰਵਾਰ ਖੁਦ ਕੇਕ ਲੈ ਕੇ ਲੈਬ ਪਹੁੰਚਿਆ 

ਆਰਤੀ ਦੀ ਭੈਣ ਪਿੰਕੀ ਨੇ ਦੱਸਿਆ ਕਿ ਜਦੋਂ ਉਸ ਨੇ ਜੀਜਾ ਪ੍ਰਕਾਸ਼ ਨੂੰ ਲੜਕੀ ਨਾਲ ਕਮਰੇ ਵਿਚ ਫੜਿਆ ਤਾਂ ਕਾਫੀ ਹੰਗਾਮਾ ਹੋ ਗਿਆ। ਉਸ ਨੇ ਮੌਕੇ ’ਤੇ ਵੀਡੀਓ ਵੀ ਬਣਾਈ। ਫਿਰ ਲੜਕੀ ਨੂੰ ਜੀਜਾ ਦੀ ਮਾਂ ਕੋਲ ਲੈ ਗਿਆ। ਰਸਤੇ ਵਿਚ ਪ੍ਰਕਾਸ਼ ਨੇ ਆਰਤੀ ਦੀ ਕੁੱਟਮਾਰ ਕੀਤੀ। ਉਸ ਨੇ ਇਸ ਸਬੰਧੀ ਥਾਣਾ ਜਮਾਲਪੁਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਕਾਸ਼ ਦਾ ਮੋਬਾਈਲ ਉਸ ਕੋਲ ਹੈ। ਅੱਜ ਜਦੋਂ ਪੁਲਿਸ ਥਾਣੇ ਬੁਲਾਏਗੀ ਤਾਂ ਦੋਵੇਂ ਧਿਰਾਂ ਗੱਲਬਾਤ ਕਰਨਗੇ। ਆਰਤੀ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਜੋ ਕਰਨਾ ਹੈ ਕਰ ਲਉ। ਜੇ ਤੁਸੀਂ ਪੁਲਿਸ ਕੋਲ ਜਾਣਾ ਚਾਹੁੰਦੇ ਹੋ ਤਾਂ ਜਾਓ। ਜੇ ਮੈਨੂੰ ਥਾਣੇ ਵਿਚ ਬੰਦ ਕਰਵਾ ਦੇਵੋਗੇ ਤਾਂ ਮੈਂ ਬਾਹਰ ਆ ਜਾਵਾਂਗਾ।

ਇਹ ਵੀ ਪੜੋ:Vaisakhi 2024: ਸਿੱਖ ਧਰਮ ਸਿਖਾਉਂਦਾ ਹੈ ਕਿ ਮਨੁੱਖ ਇੱਕ ਪਰਿਵਾਰ ਦੇ ਰੂਪ ’ਚ ਇੱਕ ਦੂਜੇ ਨਾਲ ਜੁੜੇ ਹੋਏ ਹਨ : ਅਮਰੀਕੀ ਨੇਤਾ

 (For more news apart from wife caught husband having fun with girlfriend in ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM
Advertisement