
Jalalabad News : ਕਿਸਾਨਾਂ ਦੇ ਵੱਲੋਂ ਕੜੀ ਮਸ਼ੱਕਤ ਦੇ ਨਾਲ ਅੱਗ ’ਤੇ ਪਾਇਆ ਗਿਆ ਕਾਬੂ, ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਕਾਰਨ ਲੱਗੀ ਅੱਗ -ਪਿੰਡ ਵਾਸੀ
Jalalabad News in Punjabi : ਜਲਾਲਾਬਾਦ ਦੇ ਪਿੰਡ ਖੜੰਜ ਦੇ ਵਿੱਚ ਖੇਤਾਂ ਵਿੱਚ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਪਿੰਡ ਦੇ ਨਜ਼ਦੀਕ ਹੀ ਕਿਸਾਨ ਕਮਲਦੀਪ ਪੁੱਤਰ ਧਰਮਪਾਲ ਦੇ ਖੇਤਾਂ ’ਚ ਖੜੀ ਹੋਈ ਕਣਕ ਦੀ ਤਕਰੀਬਨ 2 ਏਕੜ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਹੈ ਪਤਾ ਲੱਗਿਆ ਕਿ ਨੂੰ ਬਝਾਉਣ ਦੇ ਲਈ ਪਿੰਡ ਦੇ ਕਿਸਾਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਹੈ। ਤੁਸੀਂ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਹੈ ਕਿ ਖੇਤਾਂ ’ਚ ਖੜੀ ਹੋਈ ਕਣਕ ਦੀ ਫ਼ਸਲ ਕਿਵੇਂ ਅੱਗ ਦੀ ਲਪੇਟ ਵਿੱਚ ਆ ਗਈ ਹੈ ਉਧਰ ਪੀੜਤ ਤੇ ਕਿਸਾਨ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਗ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਕਾਰਨ ਲੱਗੀ ਹੈ। ਅੱਗ ਦੀਆਂ ਲਾਪਟਾਂ ਹਵਾ ਵਿਚ ਉੱਡਦੀਆਂ ਨਜ਼ਰ ਆ ਰਹੀਆਂ ਸੀ।
1
ਕਣਕ ਦੀ ਪੱਕੀ ਫ਼ਸਲ ਨੂੰ ਭਿਆਨਕ ਅੱਗ ਲੱਗਣ ’ਤੇ ਲੋਕਾਂ ਦਾ ਇਕੱਠ ਹੋ ਗਿਆ।
(For more news apart from Fire breaks out in wheat crop in Khadunj village of Jalalabad, 2 acres of wheat crop burnt to ashes News in Punjabi, stay tuned to Rozana Spokesman)