
ਜੇਕਰ ਕਿਸੇ ਵਿਦਿਆਰਥੀ ਦੇ ਵਿਵਹਾਰ ’ਚ ਤਬਦੀਲੀ ਆਉਂਦੀ ਹੈ ਤਾਂ ਦੇਣਗੇ ਇੰਚਾਰਜ ਨੂੰ ਸੂਚਨਾ
Punjab News: ਫ਼ਰੀਦਕੋਟ 'ਚ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਨਾਲ ਵਿਦਿਆਰਥੀ ਵੀ ਜੁੜਨਗੇ। ਇਸ ਸਬੰਧੀ ਸਕੂਲਾਂ ਵਿਚ ਗਰੁੱਪ ਬਣਾਏ ਜਾਣਗੇ।
ਇਨ੍ਹਾਂ ਗਰੁੱਪਾਂ ਵਿਚ 9ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਹੋਣਗੇ। 10 ਵਿਦਿਆਰਥੀਆਂ ਦੇ ਗਰੁੱਪ ਬਣਾਏ ਜਾਣਗੇ ਤੇ ਇੱਕ ਨੋਡਲ ਅਫ਼ਸਰ ਲਗਾਇਆ ਜਾਵੇਗਾ। ਇਨ੍ਹਾਂ ਗਰੁੱਪਾਂ ਤੇ ਨੋਡਲ ਅਫ਼ਸਰ ਵਲੋਂ ਨਾਲ ਪੜ੍ਹਦੇ ਵਿਦਿਆਰਥੀਆਂ ਉੱਤੇ ਨਜ਼ਰ ਰੱਖੀ ਜਾਵੇਗੀ। ਜੇ ਕਿਸੇ ਵਿਦਿਆਰਥੀ ਦੇ ਵਿਵਹਾਰ ਵਿਚ ਤਬਦੀਲੀ ਆਉਂਦੀ ਹੈ ਜਾਂ ਉਹ ਦੂਸਰੇ ਵਿਦਿਆਰਥੀਆਂ ਨਾਲੋਂ ਅਲੱਗ ਰਹਿੰਦਾ ਹੈ ਤਾਂ ਇਸ ਸਬੰਧੀ ਉਹ ਨੋਡਲ ਅਫ਼ਸਰ, ਸਕੂਲ ਮੁਖੀ ਨੂੰ ਸੂਚਨਾ ਦੇਣਗੇ।
.