
ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 'ਤੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਚਰਚਾ...
ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 'ਤੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਚਰਚਾ 'ਚ ਆਉਣ ਵਾਲੇ ਮਹਿਤਪੁਰ ਥਾਣੇ ਦੇ ਇੰਚਾਰਜ ਪਰਮਿੰਦਰ ਸਿੰਘ ਬਾਜਵਾ ਆਪਣੀ ਜਾਨ ਦੀ ਸੁਰੱਖਿਆ ਲਈ ਜਲੰਧਰ ਦੀ ਅਦਾਲਤ 'ਚ ਪਹੁੰਚੇ।
SHO Parminder Bajwa Arrest
ਕੁਝ ਦਿਨਾਂ ਤੋਂ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਲੋਕਾਂ ਵਿਰੁੱਧ ਬਿਆਨਬਾਜ਼ੀ ਕਰਨ ਦੇ ਕਾਰਨ ਇੰਸਪੈਕਟਰ ਬਾਜਵਾ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਰਹੇ ਹਨ, ਜਿਸ ਕਾਰਨ ਬਾਜਵਾ ਨੂੰ ਇਨ੍ਹਾਂ ਲੋਕਾਂ ਕੋਲੋਂ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ।
SHO Parminder Bajwa Arrest
ਇਸ ਲਈ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੰਸਪੈਕਟਰ ਬਾਜਵਾ ਸ਼ੁਕਰਵਾਰ ਨੂੰ ਜਲੰਧਰ ਦੀ ਮਾਣਯੋਗ ਅਦਾਲਤ ਦੀ ਸ਼ਰਣ 'ਚ ਪਹੁੰਚੇ ਹਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਦੇ ਬਾਹਰੋਂ ਹਿਰਾਸਤ ਵਿਚ ਲੈ ਲਿਆ।
SHO Parminder Bajwa Arrest
ਤੁਹਨੂੰ ਦਸ ਦੇਈਏ ਕਿ ਸ਼ਾਹਕੋਟ ਜ਼ਿਮਨੀ ਚੋਣ ਲਈ ਸਿਆਸੀ ਅਖਾੜੇ ਵਿਚ ਹਰ ਦਿਨ ਕੁੱਝ ਨਾ ਕੁੱਝ ਨਵਾਂ ਦਿਖਾਈ ਦੇ ਰਿਹਾ ਹੈ।