
'ਖ਼ਾਲਸਾ ਏਡ' ਦੇ ਕਾਰਜ ਦੀ ਵਿਸ਼ਵ ਭਰ ਵਿਚ ਕੀਤੀ ਜਾ ਰਹੀ ਸ਼ਲਾਘਾ
ਚੰਡੀਗੜ੍ਹ- ਜਿੱਥੇ ਵਿਸ਼ਵ ਭਰ ਦੇ ਮੁਸਲਮਾਨ ਪਵਿੱਤਰ ਰਮਜ਼ਾਨ ਦੇ ਮਹੀਨੇ ਨੂੰ ਮਨਾ ਰਹੇ ਹਨ। ਉਥੇ ਹੀ ਵਿਸ਼ਵ ਭਰ ਵਿਚ ਦੀਨ ਦੁਖੀਆਂ ਦੀ ਮਦਦ ਕਰਨ ਵਾਲੀ ਸਿੱਖ ਸੰਸਥਾ 'ਖ਼ਾਲਸਾ ਏਡ' ਵੀ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਰੋਜ਼ੇਦਾਰ ਮੁਸਲਮਾਨਾਂ ਦੀ ਮਦਦ ਕਰਨ ਵਿਚ ਜੁਟੀ ਹੋਈ ਹੈ, ਹਾਲ ਹੀ ਵਿਚ 'ਖ਼ਾਲਸਾ ਏਡ' ਦੇ ਵਰਕਰਾਂ ਨੇ ਇਰਾਕ ਦੇ ਮੋਸੂਲ ਸਥਿਤ ਇਕ ਸ਼ਰਨਾਰਥੀ ਕੈਂਪ ਵਿਚ ਰਹਿਣ ਵਾਲੇ ਮੁਸਲਮਾਨਾਂ ਨੂੰ ਪਵਿੱਤਰ ਕੁਰਾਨ ਸ਼ਰੀਫ਼ ਦੀਆਂ 5 ਕਾਪੀਆਂ ਭੇਂਟ ਕੀਤੀਆਂ।
'Khalsa Aid' Copies Of Holy Quran Given in Iraq Refugee Camp
'ਖ਼ਾਲਸਾ ਏਡ' ਦੇ ਇਸ ਕਾਰਜ ਲਈ ਜਿੱਥੇ ਸ਼ਰਨਾਰਥੀ ਕੈਂਪਾਂ ਦੇ ਮੁਸਲਮਾਨਾਂ ਨੇ ਧੰਨਵਾਦ ਕੀਤਾ, ਉਥੇ ਹੀ ਵਿਸ਼ਵ ਭਰ ਦੇ ਲੋਕਾਂ ਵਲੋਂ 'ਖ਼ਾਲਸਾ ਏਡ' ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖ਼ਾਲਸਾ ਏਡ ਨੇ ਸ਼ਰਨਾਰਥੀ ਕੈਂਪ ਵਿਚ ਅਸਥਾਈ ਤੌਰ 'ਤੇ ਬਣਾਈ ਮਸਜਿਦ ਲਈ ਚਟਾਈਆਂ ਵੀ ਭੇਂਟ ਕੀਤੀਆਂ। ਇਨ੍ਹਾਂ ਸ਼ਰਨਾਰਥੀ ਕੈਂਪਾਂ ਵਿਚ ਉਹ ਲੋਕ ਰਹਿ ਰਹੇ ਹਨ। ਜਿਨ੍ਹਾਂ ਦੇ ਘਰਾਂ ਨੂੰ ਆਈਐਸ ਦੇ ਅਤਿਵਾਦੀਆਂ ਨੇ ਤਬਾਹ ਕਰ ਦਿਤਾ ਸੀ।
Khalsa Aid
ਦਸ ਦਈਏ ਕਿ ਇਸ ਤੋਂ ਇਲਾਵਾ 'ਖ਼ਾਲਸਾ ਏਡ' ਦੀ ਟੀਮ ਵਲੋਂ ਰਾਮਗੜ੍ਹੀਆ ਯੂਥ ਐਸੋਸੀਏਸ਼ਨ ਦੀ ਸਹਾਇਤਾ ਨਾਲ ਕੀਨੀਆ ਦੇ ਨੈਰੋਬੀ ਸਥਿਤ ਪੈਂਗਾਨੀ ਮਸਜਿਦ ਵਿਚ ਨਮਾਜ਼ ਤੋਂ ਬਾਅਦ ਮੁਸਲਮਾਨਾਂ ਦੇ ਰੋਜ਼ੇ ਇਫ਼ਤਾਰ ਕਰਵਾਏ ਜਾਣ ਦੀ ਸੇਵਾ ਨਿਭਾਈ ਜਾ ਰਹੀ ਹੈ। ਜਿੱਥੇ 850 ਦੇ ਕਰੀਬ ਲੋਕਾਂ ਨੂੰ ਗਰਮ ਖਾਣਾ ਪਰੋਸਿਆ ਜਾ ਰਿਹਾ ਹੈ।