
ਸਮਾਣਾ ਸ਼ਹਿਰ ਦੇ ਵਿਕਾਸ ਲਈ ਕੁੱਲ 1.75 ਕਰੋੜ ਰੁਪਏ ਖ਼ਰਚ ਕੀਤੇ ਗਏ।
ਪੰਜਾਬ- ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਹਨਾਂ ਵਿਚੋਂ ਹਲਕਾ ਸਮਾਣਾ ਦੇ ਕੀਤੇ ਪ੍ਰਮੁੱਖ ਕੰਮਾਂ ਦੀ ਸੂਚੀ ਇਸ ਪ੍ਰਕਾਰ ਹੈ। ਹਲਕਾ ਸਮਾਣਾ ਦੇ ਪਿੰਡਾਂ ਦੀਆਂ ਕੁੱਲ 75 ਸੜਕਾਂ ਪੰਜਾਬ ਮੰਡੀ ਬੋਰਡ ਅਤੇ 4 ਸੜਕਾਂ ਲੋਕ ਨਿਰਮਾਣ ਵਿਭਾਗ ਵੱਲੋਂ 56.19 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 6.45 ਕਰੋੜ ਦੀ ਲਾਗਤ ਨਾਲ ਅਨਾਜ ਮੰਡੀ, ਸਮਾਣਾ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਹਲਕਾ ਸਮਾਣਾ ਵਿਚ ਪਬਲਿਕ ਕਾਲਜ ਸਮਾਣਾ ਵਿਖੇ ਬਹੁ-ਮੰਤਵੀ ਇਨਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ ਜਿਸ ਦੀ ਲਾਗਤ 5 ਕਰੋੜ ਹੈ। 2.5 ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ, ਸਮਾਣਾ ਵਿਖੇ ਚਾਇਲਡ ਕੇਅਰ ਯੂਨਿਟ ਦੀ ਉਸਾਰੀ ਕੀਤੀ ਗਈ। ਕੁੱਲ 600 ਲਾਭਪਾਤਰੀਆਂ ਨੂੰ ਸਰਕਾਰ ਦੀ ਸਕੀਮ ਤਹਿਤ ਲਾਭ ਦਿੱਤਾ ਗਿਆ। ਪਿੰਡਾਂ ਵਿਚ 145 ਗਰੀਬ ਪਰਵਾਰਾਂ ਨੂੰ ਰੂਰਲ ਹਾਊਸ ਸਕੀਮ ਤਹਿਤ ਲਾਭ ਦਿੱਤਾ ਗਿਆ। ਹਲਕਾ ਸਮਾਣਾ ਵਿਚ 6 ਸਮਾਰਟ ਸਕੂਲ ਸਥਾਪਿਤ ਕੀਤੇ ਗਏ ਤਾਂ ਜੋ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਝਾਂ ਨਾ ਰਹਿ ਸਕੇ।
Samana
ਭਾਖੜਾ ਨਹਿਰ ਉੱਤੇ 5.5 ਕਰੋੜ ਦੀ ਲਾਗਤ ਨਾਲ ਪੁਲ ਦੀ ਉਸਾਰੀ ਕੀਤੀ ਗਈ। ਸਮਾਣਾ ਸ਼ਹਿਰ ਦੇ ਵਿਕਾਸ ਲਈ ਕੁੱਲ 1.75 ਕਰੋੜ ਰੁਪਏ ਖ਼ਰਚ ਕੀਤੇ ਗਏ।
ਹਲਕਾ ਸਮਾਣਾ ਦੇ ਉਲੀਕੇ ਪ੍ਰਮੁੱਖ ਕੰਮ-
1. ਸਮਾਣਾ ਦੇ ਨੇੜੇ ਵੱਡੀ ਇੰਡਸਟਰੀ ਲਿਆਉਣ ਲਈ ਯਤਨਸ਼ੀਲ।
2. ਭਾਨਰੀ ਕਾਲਜ ਸਮਾਣਾ ਨੂੰ ਮੁਕੰਮਲ ਕਰ ਕੇ ਚਲਵਾਉਣਾ।
3. ਸਮਾਣਾ ਵਿਖੇ ਸਪੋਰਟਸ ਸਟੇਡੀਅਮ ਦੀ ਉਸਾਰੀ ਕਰਨੀ।
4. ਪਬਲਿਕ ਕਾਲਜ ਸਮਾਣਾ ਦੇ ਅੰਦਰ ਪੋਲੀਟੈਕਨਿਕ ਕਾਲਜ ਦੀ ਸਥਾਪਨਾ।
5. ਨਮਾਦਾ ਪਿੰਡ, ਜਿੱਥੇ ਖੇਡ ਮੇਲਾ ਕਰਵਾਇਆ ਜਾਂਦਾ ਹੈ,ਵਿਖੇ ਸਟੇਡੀਅਮ ਦੀ ਉਸਾਰੀ।
6. ਸਮਾਣਾ ਦੇ ਪੇਂਡੂ ਖੇਤਰ ਵਿਚ ਸਰਕਾਰੀ ਕਾਲਜ ਦੀ ਉਸਾਰੀ।