
ਯੂਸੀਮਾਸ ਦੁਆਰਾ ਐਲਪੀਯੂ ਯੂਨੀਵਰਸਿਟੀ, ਜਲੰਧਰ ਵਿਖੇ ਕਰਵਾਇਆ ਗਿਆ ਇਨਾਮ ਵੰਡ ਸਮਾਰੋਹ
ਚੰਡੀਗੜ੍ਹ: ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਅਬੈਕਸ ਦੇ ਮਾਧਿਅਮ ਨਾਲ ਬੱਚਿਆਂ ਦੇ ਦਿਮਾਗ ਦਾ ਸੰਪੂਰਨ ਵਿਕਾਸ ਕਰਨ ਵਾਲੀ ਯੂਸੀਮਾਸ ਸੰਸਥਾ ਵਲੋਂ ਜਲੰਧਰ ਦੀ ਐਲ.ਪੀ.ਯੂ. ਵਿਚ 12ਵਾਂ ਸਟੇਟ ਪੱਧਰ ਦਾ ਅਬੈਕਸ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੱਚਿਆਂ ਵਲੋਂ 8 ਮਿੰਟਾਂ ਵਿਚ 200 ਸਵਾਲਾਂ ਦੇ ਜਵਾਬ ਦਿਤੇ ਗਏ। ਇਸ ਮੁਕਾਬਲੇ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਐਤਵਾਰ ਨੂੰ ਜਲੰਧਰ ਦੇ ਐਲਪੀਯੂ ਵਿਚ ਇਕ ਸ਼ਾਨਦਾਰ ਇਨਾਮ ਵੰਡ ਸਮਾਰੋਹ ਦੌਰਾਨ ਇਨਾਮ ਵੰਡੇ ਗਏ।
Prize Distribution Ceremony
ਸ਼੍ਰੀ ਸਤਵੀਰ ਸਿੰਘ ਢਾਕਾ, ਮੈਨੇਜਿੰਗ ਡਾਇਰੈਕਟਰ ਪੰਜਾਬ ਅਤੇ ਚੰਡੀਗੜ੍ਹ ਅਨੁਸਾਰ ਹੁਣ ਤੱਕ 17 ਕੌਮਾਂਤਰੀ ਪੱਧਰ ਦੇ ਮੁਕਾਬਲੇ ਸਫ਼ਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ। ਵਿਸ਼ਵ ਪੱਧਰ ’ਤੇ 35000 ਬੱਚੇ ਅਪਣੀ ਯੋਗਤਾ ਦੇ ਬਲ ਤੇ ਪੁਰਸਕਾਰ ਹਾਸਲ ਕਰ ਚੁੱਕੇ ਹਨ। ਮੋਹਾਲੀ ਦੇ ਨਿਊ ਸਨੀ ਇੰਨਕਲੇਵ ਅਤੇ ਸੈਕਟਰ 68 ਦੇ ਸੈਂਟਰਾਂ ਦੇ ਬੱਚਿਆਂ ਨੇ ਵੀ ਇਸ ਮੁਕਾਬਲੇ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਹਰੇਕ ਬੱਚੇ ਨੇ ਟਰਾਫ਼ੀ ਹਾਸਲ ਕਰਕੇ 100 ਫ਼ੀ ਸਦੀ ਰਿਜ਼ਲਟ ਦਿਤਾ।
UCMAS Organization
ਕੁਝ ਬੱਚਿਆਂ ਨੇ ਤਾਂ ਇਕ ਤੋਂ ਵੱਧ ਟਰਾਫ਼ੀਆਂ ਵੀ ਹਾਸਲ ਕੀਤੀਆਂ। ਦੋਵਾਂ ਸੈਂਟਰਾਂ ਦੇ ਡਾਇਰੈਕਟਰ ਸ. ਰੁਪਿੰਦਰ ਸਿੰਘ ਨੇ ਦੱਸਿਆ ਕਿ 3 ਤੋਂ 5 ਸਾਲ ਦੇ ਬੱਚਿਆਂ ਨੂੰ ਅਬੈਕਸ ਸਿਖਾਇਆ ਜਾਂਦਾ ਹੈ ਕਿਉਂਕਿ ਇਹ ਸਮਾਂ ਬੱਚਿਆਂ ਦੇ ਦਿਮਾਗੀ ਵਿਕਾਸ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ। ਅਬੈਕਸ ਦੀ ਸਹਾਇਤਾ ਨਾਲ ਦਿਮਾਗ ਦੇ ਦੋਵਾਂ ਭਾਗਾਂ ਦਾ ਵਿਕਾਸ ਇਕੋ ਵੇਲੇ ਕੀਤਾ ਜਾਂਦਾ ਹੈ।
Prize Distribution Ceremony