
ਮਾਰੇ ਗਏ ਅਤਿਵਾਦੀਆਂ 'ਚੋਂ ਇਕ ਬੁਰਹਾਨ ਵਾਨੀ ਦਾ ਸਹਿਯੋਗੀ ਦੱਸਿਆ ਜਾ ਰਿਹੈ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸ਼ੁਕਰਵਾਰ ਨੂੰ ਵੀ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ ਹੋਇਆ, ਜਿਸ 'ਚ 2 ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਹਿਜ਼ਬੁਲ ਮੁਜ਼ਾਹਿਦੀਨ ਦੇ ਅਤਿਵਾਦੀ ਦੱਸੇ ਜਾ ਰਹੇ ਹਨ ਅਤੇ ਇਨ੍ਹਾਂ 'ਚ ਇਕ ਬੁਰਹਾਨ ਵਾਨੀ ਦਾ ਸਹਿਯੋਗੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਸੁਰੱਖਿਆ ਬਲਾਂ ਨੇ ਸਾਲ 2016 'ਚ ਇਕ ਮੁਕਾਬਲੇ ਦੌਰਾਨ ਮਾਰਿਆ ਸੀ।
#UPDATE Shopian encounter: Two more terrorists killed, weapons and warlike stores recovered; Operation underway. https://t.co/2zKAd9rtgs
— ANI (@ANI) 3 May 2019
ਮੁਕਾਬਲਾ ਸ਼ੋਪੀਆਂ ਜ਼ਿਲ੍ਹੇ ਦੇ ਇਮਾਮ ਸਾਹਿਬ ਇਲਾਕੇ 'ਚ ਹੋਈ, ਜਿੱਥੇ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਇਲਾਕੇ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਇਸ ਦੌਰਾਨ ਦੋ ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਮੁਕਾਬਲੇ 'ਚ ਮਾਰੇ ਗਏ ਅਤਿਵਾਦੀਆਂ ਦੇ ਨਾਂ ਤਾਰਿਕ ਮੌਲਵੀ ਉਰਫ਼ ਮੁਫ਼ਤੀ ਵਕਾਸ ਅਤੇ ਲਤੀਫ਼ ਟਾਈਗਰ ਦੱਸੇ ਜਾ ਰਹੇ ਹਨ। ਟਾਈਗਰ, ਬੁਰਹਾਨ ਵਾਨੀ ਦਾ ਸਹਿਯੋਗੀ ਰਿਹਾ ਹੈ। ਮੁਕਾਬਲੇ 'ਚ ਅਤਿਵਾਦੀਆਂ ਦੇ ਮਾਰੇ ਜਾਣ ਦੀ ਫ਼ਿਲਹਾਲ ਅਧਿਕਾਰਕ ਤੌਰ 'ਤੇ ਜਾਣਕਾਰੀ