ਡੀਪੂ ਹੋਲਡਰਾਂ ਦੇ ਹਿੱਤਾਂ ਦੀ ਹਮੇਸ਼ਾ ਰਾਖੀ ਕੀਤੀ: ਆਸ਼ੂ
Published : May 11, 2020, 7:20 am IST
Updated : May 11, 2020, 7:20 am IST
SHARE ARTICLE
File Photo
File Photo

ਸ਼੍ਰੋਮਣੀ ਅਕਾਲੀ ਦਲ ਵਲੋਂ  ਡੀਪੂ ਹੋਲਡਰਾਂ ਦੇ ਹਿੱਤਾਂ ਦੀ ਰਾਖੀ ਨਾ ਕਰਨ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ

ਚੰਡੀਗੜ੍ਹ, 10 ਮਈ (ਗੁਰਉਪਦੇਸ਼ ਭੁੱਲਰ) : ਸ਼੍ਰੋਮਣੀ ਅਕਾਲੀ ਦਲ ਵਲੋਂ  ਡੀਪੂ ਹੋਲਡਰਾਂ ਦੇ ਹਿੱਤਾਂ ਦੀ ਰਾਖੀ ਨਾ ਕਰਨ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਡੀਪੂ ਹੋਲਡਰਾਂ ਦੇ ਹਿੱਤਾਂ ਦੀ ਹਮੇਸ਼ਾ ਰਾਖੀ ਕੀਤੀ ਗਈ ਹੈ।

ਪੰਜਾਬ ਦੇ ਲੋਕਾਂ ਵਲੋ ਬੁਰੀ ਤਰ੍ਹਾਂ ਨਕਾਰ ਦਿੱਤੀ ਗਈ ਪਾਰਟੀ ਵਲੋਂ ਬੇਬੁਨਿਆਦ ਇਲਜਾਮ ਲਗਾ ਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੀਤੀ ਗਈ ਕੋਸ਼ਿਸ਼ ਦਾ ਤਿੱਖੇ ਸ਼ਬਦਾਂ ਵਿਚ ਜੁਆਬ ਦਿੰਦਿਆਂ  ਸ੍ਰੀ ਆਸ਼ੂ ਨੇ ਕਿਹਾ ਕਿ ਇਸ ਪਾਰਟੀ ਦੀ ਹੁਣ ਆਦਤ ਹੀ ਬਣ ਗਈ ਹੈ ਕਿ ਅਤੇ ਹਮੇਸ਼ਾਂ ਹੀ ਝੂਠੇ ਇਲਜਾਮ ਹੀ ਲਾਉਂਦੇ ਰਹਿੰਦੇ ਹਨ।

File photoFile photo

ਉਨ੍ਹਾਂ ਕਿਹਾ ਕਿ ਕੋਵਿਡ 19 ਦੋਰਾਨ ਡੀਪੂ ਹੋਲਡਰਾਂ ਵਲੋਂ ਮੁੱਖ ਤੌਰ ਤੇ ਜ਼ੋ ਮੰਗਾਂ ਉਠਾਈਆਂ ਗਈਆਂ ਸਨ ਉਨ੍ਹਾਂ ਵਿਚੋਂ ਪਹਿਲੀ ਮੰਗ ਅਨੁਸਾਰ ਉਨ੍ਹਾਂ ਨੂੰ ਸੈਨੇਟਾਈਜਰ, ਮਾਸਕ ਅਤੇ ਹੋਰ ਸਮਾਨ ਮੁਹਈਆ ਕਰਵਾ ਦਿਤੇ ਗਏ ਸਨ ਅਤੇ ਬੀਮੇ ਅਤੇ ਕੁਝ ਹੋਰ ਮੰਗਾਂ ਸਬੰਧੀ ਡੀਪੂ ਹੋਲਡਰਾਂ ਦੀ ਸਹਿਮਤੀ ਨਾਲ ਮਿਤੀ 11 ਮਈ 2020 ਨੂੰ ਸਵੇਰੇ 11:00 ਵਜੇ ਅਨਾਜ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ।

ਉਨ੍ਹਾਂ ਕਿਹਾ ਕਿ  ਕਪੂਰਥਲਾ ਵਿਖੇ ਸਰਕਾਰੀ ਕਣਕ ਦੀ ਵੰਡ ਮੌਕੇ ਡੀਪੂ ਹੋਲਡਰ ਦੇ ਭਰਾ ਅਨਿਲ ਮਹਾਜਨ ਦੀ ਕੁੱਟਮਾਰ ਕਾਰਨ ਹੋਈ ਮੌਤ ਤੋਂ ਤੁਰੰਤ ਬਾਅਦ ਸੂਬੇ ਵਿਚ  ਅਜਿਹੀ  ਘਟਨਾ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਸਰਕਾਰੀ ਕਣਕ ਦੀ ਵੰਡ ਮੌਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ  ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ ਸਬੰਧੀ ਜਾਰੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ  ਨੇਫ਼ਡ ਵਲੋਂ ਜ਼ੋ ਮਾਂਹਦੀਦਾਲ ਪੀ.ਐਮ. ਜੀ.ਕੇ.ਏ.ਵਾਈ. ਅਧੀਨ ਭੇਜੀ ਜਾ ਰਹੀ ਹੈ ਉਹ ਬਹੁਤਹ ਲਕੇ ਮਿਆਰਦੀ ਹੈ। ਜਿਸ ਕਾਰਨ ਵਿਭਾਗ ਨੇ ਦਾਲ ਦੇ ਕਈ ਟਰੱਕ ਵਾਪਸ ਵੀ ਭੇਜ ਦਿੱਤੇ ਹਨ। ਅਤੇ ਕੁਝ ਥਾਵਾਂ ਤੇ ਦਾਲ ਨੂੰ ਸਾਫ਼ਕਰਕੇ ਫਿਰਵੰਡਿਆ ਜਾ ਰਿਹਾ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement