ਹੁਕਮਾਂ 'ਚ ਦਰਸਾਈਆਂ ਦੁਕਾਨਾਂ ਤੋਂ ਇਲਾਵਾ ਕਿਸੇ ਕਿਸਮ ਦੀ ਦੁਕਾਨ ਜਾਂ ਅਦਾਰਾ ਨਹੀਂ ਖੁੱਲ੍ਹੇਗਾ
ਫ਼ਾਜ਼ਿਲਕਾ,11 ਮਈ (ਅਨੇਜਾ): ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਐਪੀਡੈਮਿਕ ਕੰਟਰੋਲ ਐਕਟ 1897 ਸੈਕਸ਼ਨ-2 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 10 ਮਈ 2020 ਨੂੰ ਤਾਲਾਬੰਦੀ ਦੌਰਾਨ ਦੁਕਾਨਾਂ/ਅਦਾਰੇ ਖੋਲ੍ਹਣ ਦੇ ਸਮੇਂ 'ਚ ਵਾਧਾ ਕੀਤਾ ਗਿਆ ਸੀ, ਪਰ ਆਮ ਜਨਤਾ ਅਤੇ ਦੁਕਾਨਦਾਰਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਕਿਤਾਬਾ ਤੇ ਸਟੇਸ਼ਨਰੀ, ਸਕੂਲ ਬੈਗ ਦੀਆਂ ਦੁਕਾਨਾ, ਬਿਜਲੀ, ਮੋਬਾਈਲ ਦੁਕਾਨਾਂ, ਡੀ.ਟੀ.ਐਚ ਸਰਵਿਸ, ਬਿਜਲੀ ਵਾਲੀਆਂ ਵਸਤਾਂ ਦੀ ਰਿਪੇਅਰਿੰਗ, ਬੂਟਾਂ, ਰੈਡੀਮੇਡ ਕਪੜਿਆਂ ਦੀਆਂ ਦੁਕਾਨਾਂ, ਸਪੇਅਰ ਪਾਰਟ ਤੇ ਹਰ ਤਰਾਂ ਦੀਆਂ ਰਿਪੇਅਰਿੰਗ,ਸਰਵਿਸ ਸਟੇਸ਼ਨ ਦੀਆਂ ਦੁਕਾਨਾਂ, ਉਸਾਰੀ ਸਮੱਗਰੀ, ਹਾਰਡਵੇਅਰ, ਪਲਾਈਵੁੱਡ, ਆਈਰਨ ਸੈਨੀਟਰੀ, ਫ਼ਰਨੀਚਰ, ਪੇਂਟ, ਲਕੱੜ ਕਟਿੰਗ ਦੀਆਂ ਦੁਕਾਨਾਂ, ਬੇਕਰੀ, ਡਰਾਈ ਫਰੂਟ ਅਤੇ ਮਿਠਾਈ ਦੀਆਂ ਦੁਕਾਨਾਂ, ਕਰੋਕਰੀ, ਜਨਰਲ ਸਟੋਰ, ਗਿਫ਼ਟ, ਸੁਨਿਆਰ, ਦਰਜੀ, ਡਰਾਈ ਕਲੀਨਰ, ਹੋਜ਼ਰੀ, ਕਪੜੇ ਦੇ ਵਪਾਰੀ, ਬੁਟਿਕਸ, ਫ਼ੋਟੋਗ੍ਰਾਫ਼ਰਸ, ਓਪਟੀਕਲ ਦੀਆਂ ਦੁਕਾਨਾ, ਪੋਲਟਰੀ, ਪਸ਼ੂ ਚਾਰੇ ਦੀ ਸਪਲਾਈ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਹੋਵੇਗੀ।
ਜਾਰੀ ਹੁਕਮਾਂ 'ਚ ਕਿਹਾ ਹੈ ਕਿ ਪੱਕੀਆਂ ਦੁਕਾਨਾਂ ਵਾਲੇ ਸਬਜੀ, ਫੱਲ ਦੀ ਸਪਲਾਈ ਅਤੇ ਸਟੋਰਜ ਸੋਮਵਾਰ ਤੋਂ ਸ਼ਨਿਚਰਵਾਰ ਸਵੇਰੇ 7 ਤੋਂ 10 ਵਜੇ ਤਕ ਕਰ ਸਕਣਗੇ, ਇਸ ਤੋਂ ਇਲਾਵਾ ਸਬਜ਼ੀ ਵੇਚਣ ਵਾਲੇ ਵਿਕਰੇਤਾ ਸਵੇਰੇ 7 ਤੋਂ ਦੁਪਹਿਰ 12 ਵਜੇ ਤਕ ਸਬਜ਼, ਫੱਲ ਦੀ ਵਿਕਰੀ ਕਰ ਸਕਣਗੇ। ਥੋਕ ਵਿਕਰੇਤਾ ਕਰਿਆਣੇ ਦੀਆਂ ਦੁਕਾਨਾਂ ਸੋਮਵਾਰ ਤੋਂ ਸਨਿਚਰਵਾਰ ਸਵੇਰੇ 7 ਤੋਂ ਸਵੇਰੇ 9 ਵਜੇ ਤਕ ਅਤੇ ਰਿਟੇਲ ਦੁਕਾਨਦਾਰ ਸਵੇਰੇ 9 ਤੋਂ ਦੁਪਹਿਰ 3 ਵਜੇ ਤਕ ਦੁਕਾਨਾ ਖੋਲ ਸਕਣਗੇ। ਇਸ ਤੋਂ ਇਲਾਵਾ ਹੁਕਮਾਂ ਮੁਤਾਬਕ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਰੋਜ਼ਾਨਾ ਸਵੇਰੇ 7 ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ ਅਤੇ ਹੋਮ ਡਿਲੀਵਰੀ ਵੀ ਕੀਤੀ ਜਾ ਸਕੇਗੀ।
ਰੋਜ਼ਾਨਾ ਅਖਬਾਰਾਂ ਦੀ ਸਪਲਾਈ ਸਵੇਰੇ 6 ਤੋਂ ਰਾਤ 8 ਵਜੇ, ਦੁੱਧ ਦੀ ਸਪਲਾਈ ਤੇ ਸਟੋਰਜ ਸਵੇਰੇ 7 ਤੋਂ ਸਵੇਰੇ 9 ਅਤੇ ਸ਼ਾਮ 5 ਤੋਂ ਸ਼ਾਮ 7 ਵਜੇ, ਪਸ਼ੂ ਚਾਰੇ ਦੀ ਸਪਲਾਈ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ, ਗੈਸ ਦੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ, ਬੈਂਕਾਂ/ਏ.ਟੀ.ਐਮਜ਼ ਵਿਖੇ ਕੰਮਕਾਜ ਵਾਲੇ ਦਿਨ ਪਬਲਿਕ ਡੀਲਿੰਗ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ ਅਤੇ ਦਫ਼ਤਰੀ ਕੰਮ ਦੁਪਹਿਰ 1 ਤੋਂ ਸ਼ਾਮ 4 ਵਜੇ, ਨੈਸ਼ਨਲ/ਹਾਈਵੇ 'ਤੇ ਸਥਿਤ ਪਟਰੌਲ/ਡੀਜ਼ਲ ਪੰਪ 24 ਘੰਟੇ, ਸ਼ਹਿਰੀ ਤੇ ਪੇਂਡੂ ਖੇਤਰ ਵਿਖੇ ਸਵੇਰੇ 7 ਤੋਂ ਦੁਪਹਿਰ 12 ਵਜੇ ਤਕ ਅਤੇ ਰਾਜਸਥਾਨ ਬਾਰਡਰ ਦੇ 10 ਕਿਲੋਮੀਟਰ ਦੇ ਏਰੀਏ ਅਧੀਨ ਪੈਂਦੇ ਪੰਪ ਸਵੇਰੇ 7 ਤੋਂ ਸਵੇਰੇ 9 ਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲੇ ਰਹਿਣਗੇ, ਇੰਸ਼ੋਰੈਂਸ ਕੰਪਨੀਆਂ/ ਪੋਸਟ ਦਫ਼ਤਰ, ਕੋਰੀਅਰ ਸੇਵਾਵਾਂ, ਵਿਤੀ ਕੰਪਨੀਆਂ ਤੇ ਗੈਰ ਵਿਤੀ ਕੰਪਨੀਆਂ, ਈ-ਕਾਮਰਸ ਸਵੇਰੇ 9 ਤੋਂ ਦੁਪਹਿਰ 1 ਵਜੇ ਤਕ, ਕਿਸਾਨ ਵਲੋਂ ਕਣਕ ਟਰਾਲੀਆਂ ਰਾਹੀਂ ਅਨਾਜ ਮੰਡੀਆਂ 'ਚ ਲਿਆਉਣ ਲਈ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ, ਖੇਤਾਂ 'ਚ ਕੰਬਾਇਨਾਂ ਦੀ ਵਰਤੋਂ ਸਵੇਰੇ 7 ਤੋਂ ਰਾਤ 8 ਵਜੇ, ਕਿੰਨੂਆਂ ਦੀ ਵੈਕਸਿੰਗ, ਫਰੂਟ, ਬਾਗਬਾਨੀ ਵਸਤਾਂ, ਕੋਲਡ ਸਟੋਰ ਵਿਖੇ ਆਵਾਜਾਈ ਸਵੇਰੇ 7 ਤੋਂ ਸ਼ਾਮ 7 ਵਜੇ, ਕੋਆਪਰੇਟਿਵ ਸੋਸਾਇਟੀਆਂ ਦੇ ਖੁੱਲਣ ਦਾ ਸਮਾਂ ਸਵੇਰੇ 9 ਤੋਂ ਸਾਮ 5 ਵਜੇ, ਕਣਕ ਸਟੋਰ ਕਰਨ ਵਾਲੇ ਗੋਦਾਮ ਸਵੇਰੇ 7 ਤੋਂ ਸ਼ਾਮ 7 ਵਜੇ, ਮੈਡੀਕਲ, ਵੈਟਨਰੀ ਦੇ ਹੋਲ ਸੇਲ ਦੀਆਂ ਦੁਕਾਨਾਂ ਸਵੇਰੇ 7 ਤੋਂ ਸਵੇਰੇ 9 ਵਜੇ ਅਤੇ ਰਿਟੇਲ ਦੀਆਂ ਦੁਕਾਨਾ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ, ਸੈਂਪਲ ਲੈਣ ਵਾਲੀਆਂ ਲੈਬਾਰਟਰੀਆਂ ਸਵੇਰੇ 7 ਤੋਂ ਸਵੇਰੇ 10 ਵਜੇ ਤਕ ਸੋਮਵਾਰ ਤੋਂ ਸਨਿਚਰਵਾਰ ਤਕ ਖਲ੍ਹਣਗੇ।
ਡੈਂਟਲ ਕਲੀਨਿਕ, ਖਾਦਾਂ, ਕੀਟਨਾਸ਼ਕਾਂ, ਬੀਜ, ਆਟਾ ਮਿੱਲਾਂ, ਮੱਛੀ ਫਾਰਮਾਂ ਨੂੰ ਫੀਡ ਦੀ ਸਪਲਾਈ, ਚਿਕਨ/ਆਂਡਿਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ ਠਤੇ ਪ੍ਰਿਟਿੰਗ ਪ੍ਰੈਸ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰੋਜਾਨਾ ਹੋਵੇਗਾ। ਇਸ ਤੋਂ ਇਲਾਵਾ ਤਾਲਾਬੰਦੀ/ਕਰਫਿਊ ਦੌਰਾਨ ਹੋਰ ਕਿਸੇ ਕਿਸਮ ਦੀ ਕੋਈ ਦੁਕਾਨ/ਅਦਾਰਾ ਨਹੀਂ ਖੁਲ੍ਹੇਗਾ। ਜ਼ਿਲ੍ਹਾ ਫ਼ਾਜਿਲਕਾ 'ਚ ਸਥਾਪਤ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ, ਦਫ਼ਤਰ ਨਗਰ ਕੌਂਸਲ ਫ਼ਾਜਿਲਕਾ, ਸਬ ਤਹਿਸੀਲ ਅਰਨੀਵਾਲਾ ਸੇਖ ਸੁਭਾਨ, ਤਹਿਸੀਲ ਕੰਪਲੈਕਸ ਅਬੋਹਰ, ਗਰੇਨ ਮਾਰਕੀਟ ਅਬੋਹਰ, ਸਬ ਤਹਿਸੀਲ ਸੀਤੋਗੁਨੋ, ਪਿੰਡ ਸੱਪਾਵਾਲੀ, ਸਬ ਤਹਿਸੀਲ ਖੂਈਆ ਸਰਵਰ, ਤਹਿਸੀਲ ਕੰਪਲੈਕਸ ਜਲਾਲਾਬਾਦ, ਦਫ਼ਤਰ ਮਾਰਕੀਟ ਕਮੇਟੀ ਜਲਾਲਾਬਾਦ ਸੇਵਾ ਕੇਂਦਰ ਸੋਮਵਾਰ ਤੋਂ ਸ਼ਨਿੱਚਰਵਾਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਆਮ ਜਨਤਾ ਲਈ ਖੁੱਲ੍ਹੇ ਰਹਿਣਗੇ ਅਤੇ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਲੋਕ ਵੈਬਸਾਈਟ, ਕੋਵਾ ਐਪ ਅਤੇ ਕਾਲ ਸੈਂਟਰ 'ਤੇ ਆਗਾਮੀ ਆਗਿਆ ਲੈ ਕੇ ਸੇਵਾ ਕੇਂਦਰ ਵਿਖੇ ਜਾ ਸਕਦੇ ਹਨ। ਇਹ ਹੁਕਮ 17 ਮਈ 2020 ਤੱਕ ਲਾਗੂ ਰਹਿਣਗੇ। ਐਸ.ਐਸ.ਪੀ. ਫ਼ਾਜਿਲਕਾ ਨਿਰਧਾਰਤ ਕੀਤੇ ਸਥਾਨ 'ਤੇ ਟਰੈਫਿਕ ਅਨੁਸਾਰ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣਗੇ ਅਤੇ ਸ਼ਹਿਰ 'ਚ ਪ੍ਰਾਈਵੇਟ ਵਹੀਕਲ ਦਾ ਆਉਣਾ ਵਰਜਿਤ ਕਰਨਗੇ।
ਜੇਕਰ ਆਮ ਜਨਤਾ ਵਹੀਕਲ ਸ਼ਰੇਆਮ ਬਜਾਰਾਂ 'ਚ ਲੈ ਕੇ ਆਉਂਦੀ ਹੈ ਤਾਂ ਮੋਟਰ ਵਹੀਕਲ ਐਕਟ ਅਧੀਨ ਉਨ੍ਹਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਤਾਂ ਆਮ ਜਨਤਾ ਨੂੰ ਸ਼ਰੇਆਮ ਬਜਾਰਾਂ 'ਚ ਵਹੀਕਲ ਲਿਆਉਣ ਤੋਂ ਰੋਕਿਆ ਜਾ ਸਕੇ। ਜਿਸ ਦੁਕਾਨਦਾਰ ਦੀ ਦੁਕਾਨ ਅੱਗੇ ਵਹੀਕਲ ਖੜ੍ਹਾ ਹੋਵੇਗਾ ਤਾਂ ਉਸ ਦੁਕਾਨਦਾਰ ਦੇ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹੁਕਮਾਂ 'ਚ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ/ਫਰਮਾਂ/ਉਦਯੋਗਿਕ ਅਤੇ ਉਤਪਾਦਨ ਕੇਂਦਰਾਂ ਵੱਲੋਂ ਉਲੰਘਣਾਂ ਕਰਨ ਦੀ ਸੂਰਤ ਵਿੱਚ ਐਪੀਡੈਮਿਕ ਕੰਟਰੋਲ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।