
ਰਸਤਾ ਭਟਕ ਕੇ ਹਸਪਤਾਲ ਦੇ ਪਿਛਵਾੜੇ ਜਾ ਕੇ ਸੁੱਤਾ ਪਿਆ ਸੀ ਕੋਰੋਨਾ ਮਰੀਜ਼ - ਹਸਪਤਾਲ ਮੁਲਾਜ਼ਮ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਅੱਜ ਅੰਮ੍ਰਿਤਸਰ ਵਿਖੇ ਹਿਊਮਨ ਰਾਈਟ ਸੰਘਰਸ਼ ਕਮੇਟੀ ਵੱਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਅੰਮ੍ਰਿਤਸਰ ਦੇ ਇਕ ਕਰੋਨਾ ਮਰੀਜ ਜੋਗਿੰਦਰ ਪਾਲ (60) ਦੇ ਹਸਪਤਾਲ ਵਿਚੋਂ 12 ਘੰਟੇ ਗਾਇਬ ਰਹਿਣ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦਾ ਪ੍ਰਸ਼ਾਸ਼ਨ ਕੋਰੋਨਾ ਮਰੀਜਾਂ ਨੂੰ ਲੈ ਕੇ ਕਿੰਨਾ ਕੁ ਸਤਰਕ ਹੈ।
corona virus
ਦਰਅਸਲ ਹਸਪਤਾਲ ਵਿਚ ਦਾਖਿਲ ਕੋਰੋਨਾ ਮਰੀਜ਼ ਦਾ ਪਰਿਵਾਰ ਜਦੋਂ ਉਸ ਦਾ ਪਤਾ ਲੈਣ ਜਾਂਦਾ ਹੈ ਤਾਂ ਉਹ ਮਰੀਜ਼ ਉਥੇ ਮੌਜੂਦ ਹੀ ਨਹੀਂ ਹੁੰਦਾ ਜਿਸ ਸੰਬਧੀ ਨਾ ਤੇ ਹਸਪਤਾਲ ਪ੍ਰਸ਼ਾਸ਼ਨ ਨੂੰ ਕੁਝ ਪਤਾ ਅਤੇ ਨਾ ਹੀ ਪੁਲਿਸ ਇਸ ਸੰਬਧੀ ਕੋਈ ਸ਼ਿਕਾਇਤ ਦਰਜ ਕਰਦੀ ਹੈ। ਪਰ ਜਦੋਂ ਪਰਿਵਾਰ ਥੋੜ੍ਹਾ ਹੰਗਾਮਾ ਕਰਦਾ ਹੈ ਤਾਂ ਹਸਪਤਾਲ ਮੁਲਾਜ਼ਮ ਮਰੀਜ਼ ਨੂੰ 12 ਘੰਟੇ ਬਾਅਦ ਸਟਰੈਚਰ ਤੇ ਪਾ ਕੇ ਲੈ ਕੇ ਆਏ ਤੇ ਕਿਹਾ ਕਿ ਇਹ ਹਸਪਤਾਲ ਦੇ ਪਿਛਵਾੜੇ ਵਿਚ ਰਸਤਾ ਭਟਕ ਗਏ ਸੀ ਤੇ ਥੱਕ ਕੇ ਸੁਤੇ ਪਏ ਸਨ ਅਤੇ ਹੁਣ ਅਸੀਂ ਇਹਨਾਂ ਨੂੰ ਦਾਖਿਲ ਨਹੀਂ ਕਰ ਸਕਦੇ ਜੇਕਰ ਇਹਨਾਂ ਨੂੰ ਹਸਪਤਾਲ ਵਿਚ ਰੱਖਣਾ ਹੈ ਤਾਂ ਪਰਿਵਾਰ ਦੇ ਦੋ ਆਦਮੀ ਇਹਨਾਂ ਦੇ ਨਾਲ ਕੋਰੋਨਾ ਵਾਰਡ ਵਿਚ ਰਹਿਣਗੇ।
ShamLal Trehan Human Rights President
ਇਸ ਸੰਬਧੀ ਗੱਲਬਾਤ ਕਰਦਿਆਂ ਹਿਉਮਨ ਰਾਈਟ ਸੰਘਰਸ਼ ਕਮੇਟੀ ਦੇ ਪ੍ਰਧਾਨ ਸ਼ਾਮ ਲਾਲ ਤ੍ਰੇਹਣ ਅਤੇ ਕੋਰੋਨਾ ਮਰੀਜ਼ ਦੇ ਜਵਾਈ ਨੀਰਜ ਕੁਮਾਰ ਨੇ ਕਿਹਾ ਕਿ ਅਜਿਹੀ ਘਟਨਾ ਵਾਪਰਨ ਤੇ ਇਹ ਸਿੱਧ ਹੁੰਦਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਾਡੀਆ ਸਰਕਾਰਾਂ ਕਿੰਨੀਆਂ ਕੁ ਸਤਰਕ ਹਨ। ਉਹਨਾਂ ਇਸ ਸਾਰੇ ਮਾਮਲੇ ਵਿਚ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਹਸਪਤਾਲ ਦੇ ਲਾਪਰਵਾਹ ਸਟਾਫ਼ ਤੇ ਬਣਦੀ ਕਾਰਵਾਈ ਕੀਤੀ ਜਾਵੇ।
Neeraj Kumar
ਫਿਲਹਾਲ ਪਰਿਵਾਰ ਕੋਰੋਨਾ ਮਰੀਜ ਜੋਗਿੰਦਰ ਪਾਲ ਨੂੰ ਘਰ ਲੈ ਗਏ ਹਨ ਤੇ ਉਸ ਨੂੰ ਇਕਾਂਤਵਾਸ ਕਰ ਦਿੱਤਾ ਹੈ। ਉਹਨਾਂ ਸਿਹਤ ਵਿਭਾਗ ਨੂੰ ਇਹਨਾਂ ਦੇ ਇਲਾਜ ਲਈ ਵੀ ਬੇਨਤੀ ਕੀਤੀ ਹੈ ਕਿਉਂਕਿ ਹਸਪਤਾਲ ਮੁਲਾਜਮਾਂ ਵੱਲੋਂ ਫਿਲਹਾਲ ਉਹਨਾਂ ਦੇ ਮਰੀਜ਼ ਨੂੰ ਦਾਖਿਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਨੂੰ ਦਾਖਿਲ ਕਰਵਾਉਣਾ ਹੈ ਤਾਂ ਉਹ ਦੋ ਪਰਿਵਾਰਕ ਮੈਬਰਾਂ ਨੂੰ ਦੇਖਭਾਲ ਲਈ ਇਥੇ ਰੱਖਣ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਕੋਵਿਡ ਮਰੀਜ਼ ਦੇ ਨਾਲ ਕੋਈ ਹੋਰ ਰਹਿ ਸਕੇ ਇਸ ਨਾਲ ਦੁਜੇ ਮੈਂਬਰਾਂ ਨੂੰ ਵੀ ਖ਼ਤਰਾ ਹੈ।