
ਟਾਇਰ ਲੈਣ ਦੇ ਬਹਾਨੇ ਆਏ ਵਿਅਕਤੀਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਅੰਮ੍ਰਿਤਸਰ ਦੇ ਚੌਕੀ ਕੋਟ ਮੀਤ ਸਿੰਘ ਅਧੀਨ ਪੈਂਦੇ ਇਲਾਕਾ ਬਗੀਚੀ ਭਗਤਾ ਦੀ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਦਿਨ ਦਿਹਾੜੇ ਕਬਾੜੀਏ ਕੋਲੋਂ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਅਣਪਛਾਤੇ ਵਿਅਕਤੀਆਂ ਨੇ ਪਿਲਤੌਲ ਦਿਖਾ ਕੇ ਕਬਾੜੀਏ ਦੀ ਦੁਕਾਨ ਚਲਾਉਣ ਵਾਲੇ ਭੁਪਿੰਦਰ ਸਿੰਘ ਕੋਲੋਂ 35 ਹਜ਼ਾਰ ਰੁਪਏ ਲੁੱਟੇ।
Shop
ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸੁਰੂ ਕਰ ਜਲਦੀ ਦੋਸ਼ੀਆਂ ਨੂੰ ਫੜਣ ਦੀ ਗੱਲ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸਵੇਰੇ ਦੁਕਾਨ ਖੋਲ੍ਹ ਕੇ ਬੈਠੇ ਹੀ ਸਨ ਕਿ ਦੋ ਲੜਕੇ ਟਾਇਰ ਖਰੀਦਣ ਦੇ ਬਹਾਨੇ ਆਏ ਅਤੇ ਪਿਸਤੌਲ ਦਿਖਾ ਕੇ 35 ਹਜਾਰ ਰੁਪਏ ਲੁੱਟ ਕੇ ਲੈ ਗਏ। ਇਸ ਦੇ ਚਲਦਿਆਂ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ।
Police
ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਸੁਰੂ ਕਰ ਦਿੱਤੀ ਗਈ ਹੈ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।