ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ, ਲੁੱਟ ਖੋਹ ਅਤੇ ਨਸ਼ਾ ਤਸਕਰੀ 'ਚ 4 ਔਰਤਾਂ ਸਣੇ 27 ਲੋਕ ਗ੍ਰਿਫ਼ਤਾਰ
Published : Apr 20, 2021, 11:03 am IST
Updated : Apr 20, 2021, 11:03 am IST
SHARE ARTICLE
Barnala police
Barnala police

ਮੋਬਾਇਲ ਅਤੇ ਮੋੋਟਰਸਾਈਕਲ ਚੋਰੀ ਕਰਕੇ ਇਹ ਵਿਅਕਤੀ ਸਸਤੇ ਭਾਅ ’ਤੇ ਵੇਚ ਦਿੰਦੇ ਸੀ।

ਬਰਨਾਲਾ(ਧਰਮਿੰਦਰ ਸਿੰਘ ਧਾਲੀਵਾਲ): ਪੰਜਾਬ ਵਿਚ ਰੋਜਾਨਾ ਚੋਰੀ, ਲੁੱਟ ਖੋਹ ਨਾਲ ਜੁੜੀਆਂ ਘਟਨਾਵਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ। ਅੱਜ ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ 4 ਔਰਤਾਂ ਸਣੇ 27 ਵਿਅਕਤੀਆਂ ਨੂੰ ਨਸ਼ਾ, ਚੋਰੀ ਅਤੇ ਲੁੱਟ ਖੋਹ ਦੇ ਦੋਸ਼ਾਂ 'ਚ ਕਾਬੂ ਕੀਤਾ ਹੈ। ਪੁਲਿਸ ਨੇ ਜਾਂਚ ਦੌਰਾਨ  650 ਗ੍ਰਾਮ ਹੈਰੋਇਨ, 24000 ਨਸ਼ੀਲੀਆਂ ਗੋਲੀਆਂ, ਇੱਕ ਦੇਸੀ ਪਿਸਤੌਲ, ਦੋ ਜ਼ਿੰਦਾ ਕਾਰਤੂਸ, ਖੋਹੇ ਹੋਏ ਮੋਬਾਈਲ, ਬਿਜਲੀ ਦੇ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤਾ ਚਾਰ ਕਵਿੰਟਲ ਤਾਂਬਾ, ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। 

drugdrug

ਇਸ ਮੌਕੇ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਜ਼ਿਆਦਾਤਰ ਮੁਲਜ਼ਮਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਨੌਜਵਾਨ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਨਾਲ ਗ੍ਰਿਫ਼ਤਾਰ ਕੀਤੀਆਂ ਚਾਰ ਔਰਤਾਂ ਵੀ ਨਸ਼ਾ ਤਸਕਰੀ ਕਰਦੀਆਂ ਸੀ। ਇਨ੍ਹਾਂ ਮੁਲਜ਼ਮਾਂ ਵੱਲੋਂ ਖੇਤਾਂ ਦੇ ਟ੍ਰਾਂਸਫ਼ਾਰਮ ਚੋਰੀ ਕਰਕੇ ਉਸ ਦਾ ਤਾਂਬਾ ਕੱਢ ਕੇ ਸਸਤੇ ਭਾਅ ਵੇਚਿਆ ਜਾ ਰਿਹਾ ਸੀ।

policepolice

ਇਸੇ ਤਰ੍ਹਾਂ ਮੋਬਾਇਲ ਅਤੇ ਮੋੋਟਰਸਾਈਕਲ ਚੋਰੀ ਕਰਕੇ ਇਹ ਵਿਅਕਤੀ ਸਸਤੇ ਭਾਅ ’ਤੇ ਵੇਚ ਦਿੰਦੇ ਸੀ। ਇਨ੍ਹਾਂ ਵਿੱਚੋਂ ਕੁੱਝ ਤੋਂ ਭੁੱਕੀ ਅਤੇ ਹੈਰੋਇਨ ਵਰਗੇ ਨਸ਼ੇ ਵੀ ਬਰਾਮਦ ਕੀਤੇ ਗਏ ਹਨ। ਨਸ਼ਿਆਂ ਦੇ ਖਾਤਮੇ ਲਈ ਨਸ਼ਾ ਮੁਕਤੀ ਅਭਿਆਨ ਤਹਿਤ ਸਰਚ ਕੀਤੀ ਜਾ ਰਹੀ ਸੀ ਜਿਸ ਦੇ ਚੱਲਦਿਆਂ ਇਹ ਵੱਡੀ ਸਫਲਤਾ ਹਾਸਲ ਹੋਈ ਹੈ। ਐਸਐਸਪੀ ਬਰਨਾਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁੱਛਗਿੱਛ ਤੋਂ ਹੋਰ ਵੀ ਕਈ ਅਹਿਮ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਕਿਹਾ ਕਿ ਜੇਕਰ ਕੋਈ ਵੀ ਨੇੜੇ ਨਸ਼ਾ ਵੇਚਣ ਵਾਲੇ  ਗੁਪਤ ਰੱਖੀ ਜਾਵੇਗੀ ਅਤੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦੇ ਸਹਿਯੋਗ ਦੀ ਅਹਿਮ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement