
ਪਿਛਲੇ ਸਾਲ ਵੀ ਡਾਕਟਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਸਨ, ਹਾਲਾਂਕਿ ਡਾਕਟਰਾਂ ਨੂੰ ਸਰਦੀਆਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਸਨ।
ਚੰਡੀਗੜ੍ਹ : ਕੋਰੋਨਾ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਵਿਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਹਨਾਂ ਵੱਧਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਚੰਡੀਗੜ੍ਹ ਪੀ. ਜੀ. ਆਈ. ਨੇ ਡਾਕਟਰਾਂ ਦੀਆਂ ਗਰਮੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।
Leave
16 ਮਈ ਤੋਂ 15 ਜੂਨ ਤੱਕ ਇਹ ਛੁੱਟੀਆਂ ਹੋਣੀਆਂ ਸਨ ਪਰ ਕੋਰੋਨਾ ਕਰ ਕੇ ਪੈਦਾ ਹੋਏ ਮਾੜੇ ਹਲਾਤਾਂ ਨੂੰ ਵੇਖਦੇ ਹੋਏ ਪੀ. ਜੀ. ਆਈ. ਐਡਮਿਨਿਸਟ੍ਰੇਸ਼ਨ ਨੇ ਇਹ ਫ਼ੈਸਲਾ ਲਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਪੀ. ਜੀ. ਆਈ. ਦੇ ਡਾਕਟਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਹੋਈਆਂ ਹਨ। ਪਿਛਲੇ ਸਾਲ ਵੀ ਡਾਕਟਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਸਨ, ਹਾਲਾਂਕਿ ਡਾਕਟਰਾਂ ਨੂੰ ਸਰਦੀਆਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਸਨ। ਪੀ. ਜੀ. ਆਈ. ਸਾਲ ’ਚ ਦੋ ਵਾਰ ਡਾਕਟਰਾਂ ਨੂੰ ਛੁੱਟੀਆਂ ਦਿੰਦਾ ਹੈ।
PGI
ਗਰਮੀਆਂ ਵਿਚ ਡਾਕਟਰ ਇਕ ਮਹੀਨਾ ਛੁੱਟੀ ’ਤੇ ਰਹਿੰਦੇ ਹਨ, ਜਦ ਕਿ ਸਰਦੀਆਂ ਵਿਚ ਸਿਰਫ਼ 15 ਦਿਨ। ਕੋਰੋਨਾ ਕਾਰਨ ਫਿਜ਼ੀਕਲ ਓ. ਪੀ. ਡੀ. ਪਹਿਲਾਂ ਵਾਂਗ ਨਹੀਂ ਚੱਲ ਰਹੀ ਹੈ। ਮਰੀਜ਼ਾਂ ਨੂੰ ਟੈਲੀ ਕਸੰਲਟੇਸ਼ਨ ਜ਼ਰੀਏ ਲੋੜ ਪੈਣ ’ਤੇ ਬੁਲਾਇਆ ਜਾ ਰਿਹਾ ਹੈ। ਅਜਿਹੇ ਵਿਚ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਵੇਗੀ। ਹਾਲਾਂਕਿ ਹਰ ਵਾਰ ਮਰੀਜ਼ਾਂ ਨੂੰ ਛੁੱਟੀਆਂ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
OPD
ਸਰਜਰੀ ਅਤੇ ਓ. ਪੀ. ਡੀ. ਵਿਚ ਪਹਿਲਾਂ ਨਾਲੋਂ ਕਾਫ਼ੀ ਭੀੜ ਹੁੰਦੀ ਸੀ। ਸਰਜਰੀ ਲਈ ਲੰਬਾ ਇੰਤਜ਼ਾਰ ਹੁੰਦਾ ਸੀ। ਲੰਬੀ ਵੇਟਿੰਗ ਲਿਸਟ ਅਤੇ ਛੁੱਟੀ ਹੋਣ ਕਾਰਨ ਇਹ ਲਿਸਟ ਹੋਰ ਵਧ ਜਾਂਦੀ ਹੈ। ਮਰੀਜ਼ਾਂ ਨੂੰ ਤਾਰੀਖ ’ਤੇ ਤਾਰੀਖ ਮਿਲਦੀ ਰਹਿੰਦੀ ਹੈ। ਦੂਜੇ ਪਾਸੇ ਸਪੈਸ਼ਲ ਕਲੀਨਕ ਵਿਚ ਵਿਖਾਉਣ ਵਾਲੇ ਮਰੀਜ਼ਾਂ ਦੀ ਵੀ ਪ੍ਰੇਸ਼ਾਨੀ ਵਧਦੀ ਹੈ। ਉਹ ਜਦੋਂ ਨਹੀਂ ਮਿਲਦੇ ਤਾਂ ਨਵੇਂ ਡਾਕਟਰ ਕੋਲ ਜਾਣਾ ਪੈਂਦਾ ਹੈ।