ਦਿੱਲੀ ਕਮੇਟੀ ਪ੍ਰਧਾਨ ਦੀ ਚੋਣ ਬਾਰੇ ਅਦਾਲਤੀ ਮਾਮਲਾ
Published : May 11, 2022, 6:46 am IST
Updated : May 11, 2022, 6:46 am IST
SHARE ARTICLE
image
image

ਦਿੱਲੀ ਕਮੇਟੀ ਪ੍ਰਧਾਨ ਦੀ ਚੋਣ ਬਾਰੇ ਅਦਾਲਤੀ ਮਾਮਲਾ


ਅਦਾਲਤ ਦੇ ਹੁਕਮ ਪਿਛੋਂ ਸੰਗਤਾਂ ਨੂੰ  ਗੁਮਰਾਹ ਨਾ ਕਰਨ ਸਰਨਾ ਭਰਾ: ਕਾਲਕਾ

ਨਵੀਂ ਦਿੱਲੀ, 10 ਮਈ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ.ਜਗਦੀਪ ਸਿੰਘ ਕਾਹਲੋਂ ਨੇ ਅੱਜ ਦਾਅਵਾ ਕੀਤਾ ਹੈ ਕਿ ਦਿੱਲੀ ਹਾਈ ਕੋਰਟ ਵਿਚ ਸਰਨਾ ਭਰਾਵਾਂ ਵਲੋਂ ਪ੍ਰਧਾਨਗੀ ਚੋਣ ਨੂੰ  ਚੁਨੌਤੀ ਦੇਣ ਵਾਲੀ ਪਾਈ ਗਈ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਸੁਣਾ ਕੇ ਸਰਨਿਆਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿਤਾ ਹੈ | ਸਰਨਾ ਭਰਾ ਅਦਾਲਤ ਵਿਚੋਂ ਭੱਜ ਗਏ ਹਨ | ਉਨ੍ਹਾਂ ਇਸ ਨੂੰ  ਸੰਗਤਾਂ ਦੀ ਜਿੱਤ ਦਸਿਆ ਤੇ ਕਿਹਾ ਸਰਨਾ 4 ਮਹੀਨਿਆਂ ਤੋਂ ਕਮੇਟੀ ਨੂੂੰ ਬਦਨਾਮ ਕਰਨ ਦੇ ਏਜੰਡੇ 'ਤੇ ਕੰਮ ਕਰ ਰਹੇ ਹਨ ਕਿ ਇਹ ਕਮੇਟੀ ਥੋੜੇ੍ਹ ਦਿਨਾਂ ਦੀ ਮਹਿਮਾਨ ਹੈ | ਪਰ ਅਦਾਲਤ ਨੇ ਸਰਨਾ ਦੀ ਦਲੀਲ ਰੱਦ ਕਰ ਦਿਤੀ | ਇਸ ਵਿਚਕਾਰ 'ਸਪੋਕਸਮੈਨ' ਨੂੰ  ਅਪਣਾ ਪੱਖ ਦਸਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ, Tਦਿੱਲੀ ਗੁਰਦਵਾਰਾ ਕਮੇਟੀ ਦੀ ਗ਼ੈਰ ਕਾਨੂੰਨੀ ਚੋਣ ਨੂੰ  ਚੁਨੌਤੀ ਦੇਣ ਲਈ ਜੋ 2 ਪਟੀਸ਼ਨਾਂ ਪਾਈਆਂ ਗਈਆਂ ਸਨ, ਉਨ੍ਹਾਂ ਵਿਚੋਂ ਇਕ ਪਟੀਸ਼ਨ ਅਦਾਲਤ ਦੇ ਹੁਕਮ 'ਤੇ ਉਨ੍ਹਾਂ ਵਾਪਸ ਲੈ ਲਈ ਹੈ | ਇਕ ਪਟੀਸ਼ਨ ਉਨਾਂ੍ਹ (ਹਰਵਿੰਦਰ ਸਿੰਘ ਸਰਨਾ) ਦੇ ਨਾਮ ਦੀ ਸੀ | ਦੂਜੀ ਪਟੀਸ਼ਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਾਖ਼ਲ ਕੀਤੀ ਗਈ ਹੋਈ ਹੈ | ਉਹ ਉਸੇ ਤਰ੍ਹਾਂ ਵਿਚਾਰਅਧੀਨ ਹੈ ਜਿਸ ਦੀ ਸੁਣਵਾਈ ਅਗੱਸਤ ਵਿਚ ਹੋਵੇਗੀ | ਪਰ ਦਿੱਲੀ ਕਮੇਟੀ ਗੁਮਰਾਹਕੁਨ ਬਿਆਨ ਦੇ ਰਹੀ ਹੈ |''

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement