
ਰਵਨੀਤ ਬਿੱਟੂ ਨੇ ਅੱਜ ਰਾਜਪਾਲ ਨਾਲ ਕੀਤੀ ਸੀ ਮੁਲਾਕਾਤ
ਚੰਡੀਗੜ੍ਹ: ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿਚ ਉਨ੍ਹਾਂ ਰਾਜਪਾਲ ਦੇ ਸਾਹਮਣੇ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ।
ਇਸ ਦੇ ਨਾਲ ਹੀ ਬਿੱਟੂ ਨੇ ਸਿਆਸੀ ਪਾਰਟੀਆਂ ਵੱਲੋਂ ਕੁਝ ਕੈਦੀਆਂ ਦੀ ਰਿਹਾਈ ਦੀ ਮੰਗ ਦੇ ਮਾਮਲੇ ਨੂੰ ਲੈ ਕੇ ਵੀ ਰਾਜਪਾਲ ਦੇ ਸਾਹਮਣੇ ਆਪਣੀ ਗੱਲ ਰੱਖੀ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਵੀ ਕੀਤੀ।
Ravneet Bittu
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ (Ravneet Bittu) ਨੇ ਕਿਹਾ ਕਿ ਪੰਜਾਬ ਵਿਚ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਉਹ ਸੂਬੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਹਨ। ਇਸ ਲਈ ਉਨ੍ਹਾਂ ਨੇ ਇਨ੍ਹਾਂ ਹਾਲਾਤਾਂ ਬਾਰੇ ਆਪਣੀ ਗੱਲ ਰਾਜਪਾਲ ਦੇ ਸਾਹਮਣੇ ਰੱਖੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਜੋ ਹਾਲਾਤ ਹਨ, ਉਹ ਅੱਤਵਾਦ ਦੇ ਸਮੇਂ ਵਿਚ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਸਮੇਂ ਖਾਕੀ ਸਵਾਲਾਂ ਦੇ ਘੇਰੇ 'ਚ ਹੈ, ਜਿਸ ਕਾਰਨ ਉਸ 'ਚ ਆਤਮ-ਵਿਸ਼ਵਾਸ ਦੀ ਕਮੀ ਹੋ ਗਈ ਹੈ। ਸਾਨੂੰ ਉਸ ਦਾ ਆਤਮ ਵਿਸ਼ਵਾਸ ਵਧਾਉਣ ਲਈ ਕੰਮ ਕਰਨਾ ਹੋਵੇਗਾ ਕਿਉਂਕਿ ਮੌਜੂਦਾ ਸਮੇਂ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਪੁਲਿਸ ਦਾ ਭਰੋਸਾ ਵੀ ਡਿੱਗ ਗਿਆ ਹੈ।
Bhagwant Mann
ਉਨ੍ਹਾਂ ਕਿਹਾ ਕਿ ਮੈਂ ਰਾਜਪਾਲ ਦੇ ਸਾਹਮਣੇ ਸੂਬੇ ਦੀ ਸਥਿਤੀ 'ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਮੈਂ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਾਂਗਾ। ਜਿਸ ਵਿਚ ਮੈਂ ਪੰਜਾਬ ਦੇ ਮੌਜੂਦਾ ਹਾਲਾਤਾਂ ਸਬੰਧੀ ਆਪਣੀ ਗੱਲ ਉਨ੍ਹਾਂ ਸਾਹਮਣੇ ਰੱਖਾਂਗਾ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਇਸ ਕਾਰਨ ਇੱਥੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਰੱਖੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀਆਂ ਸਰਹੱਦਾਂ ਦੀ ਘੇਰਾਬੰਦੀ ਕੀਤੀ ਗਈ ਸੀ, ਉਸ ਸਮੇਂ ਕਿਸੇ ਨੂੰ ਨਹੀਂ ਪਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਡਰੋਨਾਂ ਰਾਹੀਂ ਵੀ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਵਿੱਚ ਆ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਡਰੋਨਾਂ ਦੇ ਦਾਖਲ ਹੋਣ ਦੇ ਤਰੀਕੇ ਨੂੰ ਕੰਟਰੋਲ ਕਰਨ ਲਈ ਸਰਕਾਰ ਨੂੰ ਹੁਣ ਨਵੀਂ ਤਕਨੀਕ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਬੀ.ਐਸ.ਐਫ ਦਾ ਘੇਰਾ ਵਧਾ ਦਿੱਤਾ ਗਿਆ ਹੈ ਪਰ ਅੱਜ ਦੇ ਹਾਲਾਤਾਂ ਨੂੰ ਦੇਖਦਿਆਂ ਇਸ ਵਿਚ ਸਿਰਫ਼ ਪੰਜਾਬ ਦਾ ਹੀ ਕਸੂਰ ਨਹੀਂ ਹੈ, ਸਗੋਂ ਬੀ.ਐਸ.ਐਫ ਵੀ ਇਸ ਵਿੱਚ ਕਿਤੇ ਨਾ ਕਿਤੇ ਗਲਤੀ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਬੀਐਸਐਫ ਕੋਲ ਅਜੇ ਤੱਕ ਡਰੋਨ ਨੂੰ ਸਮੇਂ ਸਿਰ ਫੜਨ ਦੀ ਆਧੁਨਿਕ ਤਕਨੀਕ ਨਹੀਂ ਹੈ।
rinda Gangster
ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਤਰੀਕੇ ਨਾਲ ਡਰੋਨ ਰਾਂਹੀ ਪੰਜਾਬ ਵਿੱਚ ਹਥਿਆਰ ਆ ਰਹੇ ਹਨ। ਉਸ ਨੂੰ ਦੇਖਦਿਆਂ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਵਿਚ ਇਸ ਸਮੇਂ 100 ਤੋਂ ਵੱਧ ਥਾਵਾਂ 'ਤੇ ਹਥਿਆਰ ਹਨ। ਇਸ ਲਈ ਸਾਨੂੰ ਆਪਣੀ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ। ਇਸ ਦੌਰਾਨ ਰਵਨੀਤ ਬਿੱਟੂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਦੇ ਜੋ ਹਾਲਾਤ ਬਣੇ ਹਨ,ਉਸ ਪਿੱਛੇ ਤਿੰਨ ਵੱਡੇ ਨਾਂ ਹਨ ਜੋ ਸੂਬੇ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ। ਇਨ੍ਹਾਂ 'ਚ ਪਾਕਿਸਤਾਨ 'ਚ ਬੈਠਾ ਇਕ ਰਿੰਦਾ ਵੀ ਹੈ, ਜਿਸ ਦਾ ਹੱਥ ਇਨ੍ਹੀਂ ਦਿਨੀਂ ਵਾਪਰ ਰਹੀਆਂ ਘਟਨਾਵਾਂ 'ਚ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਜਰਮਨ ਬੈਠੇ ਨਿੱਝਰ ਅਤੇ ਇੰਗਲੈਂਡ ਬੈਠੇ ਪੰਮਾ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਇਸ ਨਾਲ ਪੰਜਾਬ ਵਿਚ ਗੈਂਗਸਟਰ ਉਨ੍ਹਾਂ ਦੀ ਮਦਦ ਨਾਲ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਹੇ ਹਨ।
Balwant Singh Rajoana
ਰਵਨੀਤ ਬਿੱਟੂ ਨੇ ਕਿਹਾ ਕਿ ਇਹ ਤਿੰਨੇ ਲੋਕ ਪੰਜਾਬ ਵਿਚ ਅਸ਼ਾਂਤੀ ਪੈਦਾ ਕਰ ਰਹੇ ਹਨ। ਇਨ੍ਹਾਂ ਤਿੰਨਾਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਜਿੱਥੋਂ ਤੱਕ ਗੁਰਪਤਵੰਤ ਸਿੰਘ ਪੰਨੂ ਦਾ ਸਬੰਧ ਹੈ, ਉਹ ਸਿਰਫ਼ ਇੱਕ ਮਖੌਟਾ ਹੈ, ਇਸ ਤੋਂ ਵੱਧ ਕੁਝ ਨਹੀਂ। ਉਹ ਸਿਰਫ਼ ਲੋਕਾਂ ਨੂੰ ਅਸਲਾ ਦੇਣ ਦਾ ਕੰਮ ਕਰਦਾ ਹੈ ਅਤੇ ਖਾਲੀ ਧਮਕੀਆਂ ਦੇ ਕੇ ਆਪਣੇ ਆਪ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਵੱਧ ਉਸ ਦੀਆਂ ਗੱਲਾਂ ਵਿਚ ਕੋਈ ਕਾਸ ਗੱਲ ਨਹੀਂ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਹਿੰਸਾ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਾਰੀਆਂ ਸਿਆrajoana ਸੀ ਪਾਰਟੀਆਂ ਅੱਗੇ ਆਉਂਦੀਆਂ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਰਦੀਆਂ ਹਨ ਪਰ ਬਾਅਦ ਵਿਚ ਇਹ ਪਾਰਟੀਆਂ ਅਤੇ ਸਾਡੇ ਕੁੱਝ ਲੋਕ ਜੋ ਰਾਜ ਭਵਨ ਵਿਚ ਆ ਕੇ ਉਨ੍ਹਾਂ ਨੂੰ ਆਜ਼ਾਦ ਕਰਵਾਉਣ ਦੀ ਗੱਲ ਕਰਦੇ ਹਨ।
Sukhbir Badal
ਇਹ ਲੋਕ ਰਾਜੋਆਣਾ ਨੂੰ ਰਿਹਾਅ ਕਰਵਾਉਣ ਦੀ ਗੱਲ ਕਰਦੇ ਹਨ। ਸੁਖਬੀਰ ਬਾਦਲ ਨੇ ਪਟਿਆਲਾ ਜੇਲ੍ਹ ਜਾ ਕੇ ਉਸ ਨਾਲ ਮੁਲਾਕਾਤ ਕੀਤੀ। ਸਭ ਤੋਂ ਪਹਿਲਾਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਸੁਖਬੀਰ ਬਾਦਲ ਕਰੀਬ 1 ਘੰਟਾ ਰਾਜੋਆਣਾ ਨੂੰ ਮਿਲ ਕੇ ਆਏ ਹਨ, ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਕਰਮ ਮਜੀਠੀਆ ਇਸ ਸਮੇਂ ਪਟਿਆਲਾ ਜੇਲ੍ਹ ਅੰਦਰ ਹੈ ਤੇ ਰਾਜੋਆਣਾ ਵੀ ਪਟਿਆਲਾ ਜੇਲ੍ਹ ਵਿਚ ਬੰਦ ਹੈ। ਅਜਿਹੇ 'ਚ ਰਾਜੋਆਣਾ ਨਾਲ ਕੀ ਵਿਉਂਤਬੰਦੀ ਹੋਵੇਗੀ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਦੇ ਵਕੀਲ ਇੱਕ ਪੇਸ਼ੀ ਦੇ 25-25 ਲੱਖ ਰੁਪਏ ਲੈਂਦੇ ਹਨ। ਕੌਣ ਇਨ੍ਹਾਂ ਨੂੰ ਨਿਯੁਕਤ ਕਰਦਾ ਹੈ ਅਤੇ ਰਾਜੋਆਣਾ ਦੇ ਕੇਸ 'ਚ ਇੱਕ ਪੇਸ਼ੀ ਲਈ 25 ਲੱਖ ਰੁਪਏ ਲਏ ਜਾ ਰਹੇ ਹਨ। ਆਖ਼ਰ ਇਹ ਪੈਸਾ ਕੌਣ ਦੇ ਰਿਹਾ ਹੈ? ਮੈਂ ਇਸ ਦੀ ਜਾਂਚ ਲਈ ਸਰਕਾਰ ਨੂੰ ਪੱਤਰ ਵੀ ਲਿਖਾਂਗਾ। ਰਾਜੋਆਣਾ, ਭੁੱਲਰ, ਹਵਾਰਾ ਵਰਗੇ ਲੋਕਾਂ ਨੂੰ ਛੱਡਣ ਦੀ ਵਕਾਲਤ ਲੋਕ ਕਰਦੇ ਹਨ। ਇਸ 'ਚ ਕਿਹਾ ਜਾਂਦਾ ਹੈ ਕਿ ਹਵਾਰਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ, ਉਸ ਨੂੰ ਰਿਹਾਅ ਕੀਤਾ ਜਾਵੇ। ਉਸ ਦੇ ਦਿਮਾਗ ਨੂੰ ਠੀਕ ਕਰਕੇ ਕੀ ਕਰਨਾ ਹੈ ਅਤੇ ਕੀ ਫਿਰ ਤੋਂ ਧਮਾਕੇ ਕਰਵਾਉਣੇ ਹਨ।
Ravneet Bittu
ਜਦੋਂ ਰਵਨੀਤ ਬਿੱਟੂ (Ravneet Bittu) ਨੂੰ ਪੁੱਛਿਆ ਗਿਆ ਕਿ ਕੁਝ ਸਿਆਸੀ ਪਾਰਟੀਆਂ ਜੇਲ੍ਹ 'ਚ ਬੰਦ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਰਦੀਆਂ ਹਨ ਤਾਂ ਬਿੱਟੂ ਨੇ ਕਿਹਾ ਕਿ ਉਸ ਨੂੰ ਛੁਡਾਉਣ ਵਾਲਿਆਂ ਵੱਲੋਂ ਜੋ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਉਹ ਅਜਿਹੀਆਂ ਦਲੀਲਾਂ ਹਨ ਕਿ ਪੰਜਾਬ ਨੂੰ ਤਬਾਹ ਕਰ ਦਿੱਤਾ ਜਾਵੇ।
ਇਸ ਦੇ ਨਾਲ ਹੀ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ਼ ਬਾਦਲਾਂ ਦਾ ਟੋਲਾ ਹੈ। ਉਨ੍ਹਾਂ ਰਾਹੀਂ ਹੀ ਇਨ੍ਹਾਂ ਸਾਰਿਆਂ ਦੇ ਵਕੀਲਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਜਿੱਥੋਂ ਤੱਕ ਜਥੇਦਾਰਾਂ ਦਾ ਸਵਾਲ ਹੈ, ਦੁਨੀਆਂ ਜਾਣਦੀ ਹੈ ਕਿ ਉਹ ਕੀ ਹਨ। ਜਥੇਦਾਰ ਬਾਦਲਾਂ ਦੀ ਕਠਪੁਤਲੀ ਹੈ, ਹੋਰ ਕੁਝ ਨਹੀਂ। ਇਹ ਉਹ ਲੋਕ ਹਨ ਜੋ ਹਵਾਰਾ ਦੀ ਰਿਹਾਈ ਦੀ ਮੰਗ ਕਰਦੇ ਰਹਿੰਦੇ ਹਨ।