
ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ ਸਭ ਤੋਂ ਵੱਧ ਹੋਈ 58 ਫੀਸਦੀ ਪੋਲਿੰਗ
ਚੰਡੀਗੜ੍ਹ : (ਅਨਿਲ ਭਾਰਦਵਾਜ) ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਕੁੱਲ 54.5 ਫੀਸਦੀ ਵੋਟਾਂ ਪਈਆਂ, ਜਿਨ੍ਹਾਂ ਵਿਚ ਸਭ ਤੋਂ ਵੱਧ ਵਿਧਾਨ ਸਭਾ ਹਲਕਾ ਕਰਤਾਰਪੁਰ ‘ਚ 57.4 ਫੀਸਦੀ ਪੋਲਿੰਗ ਦਰਜ ਕੀਤੀ ਗਈ। ਕੁੱਲ 1621800 ਵੋਟਰਾਂ ਵਿੱਚੋਂ 884627 ਨੇ ਵੋਟਾਂ ਪਾਈਆਂ। ਵਿਧਾਨ ਸਭਾ ਹਲਕਾ ਫਿਲੌਰ ਵਿਚ ਕੁੱਲ 200018 ਵੋਟਰਾਂ ਵਿੱਚੋਂ 111664 ਨੇ, ਹਲਕਾ ਨਕੋਦਰ ‘ਚ 191067 ਵੋਟਰਾਂ ‘ਚੋਂ 106786 ਵੋਟਰਾਂ ਅਤੇ ਹਲਕਾ ਸ਼ਾਹਕੋਟ ਵਿਚ 182026 ਵੋਟਰਾਂ ‘ਚੋਂ 104494 ਨੇ ਵੋਟ ਪਾਈ। ਇਸੇ ਤਰ੍ਹਾਂ ਹਲਕਾ ਕਰਤਾਰਪੁਰ ‘ਚ ਕੁੱਲ 179704 ਵੋਟਰਾਂ ‘ਚੋਂ 104164 ਨੇ, ਹਲਕਾ ਜਲੰਧਰ ਪੱਛਮੀ ਵਿਚ 165973 ਵੋਟਰਾਂ ‘ਚੋਂ 93803 ਨੇ, ਹਲਕਾ ਜਲੰਧਰ ਕੇਂਦਰੀ ਵਿਚ 168237 ਵੋਟਰਾਂ ‘ਚੋਂ 82328 ਅਤੇ ਹਲਕਾ ਜਲੰਧਰ ਉੱਤਰੀ ਵਿਚ 183363 ਵੋਟਰਾਂ ‘ਚੋਂ 99760 ਨੇ ਵੋਟਾਂ ਪਾਈਆਂ।
ਹਲਕਾ ਜਲੰਧਰ ਛਾਉਣੀ ਵਿਚ ਕੁੱਲ 186450 ਵੋਟਰਾਂ ‘ਚੋਂ 92625 ਅਤੇ ਹਲਕਾ ਆਦਮਪੁਰ ਵਿਚ 164962 ਵੋਟਰਾਂ ‘ਚੋਂ 89003 ਨੇ ਵੋਟਾਂ ਪਾਈਆਂ । ਵਿਧਾਨ ਸਭਾ ਹਲਕਿਆਂ ਵਿਚ ਵੋਟ ਫੀਸਦੀ ਦੇ ਮਾਮਲੇ ਵਿੱਚ ਕਰਤਾਰਪੁਰ ‘ਚ ਸਭ ਤੋਂ ਵੱਧ 58 ਫੀਸਦੀ, ਆਦਮਪੁਰ ‘ਚ 54 ਫੀਸਦੀ, ਜਲੰਧਰ ਛਾਉਣੀ ਵਿਚ 49.7 ਫੀਸਦੀ, ਜਲੰਧਰ ਕੇਂਦਰੀ ‘ਚ 48.9 ਫੀਸਦੀ, ਜਲੰਧਰ ਉੱਤਰੀ ‘ਚ 54.4 ਫੀਸਦੀ, ਜਲੰਧਰ ਪੱਛਮੀ ਵਿਚ 56.5 ਫੀਸਦੀ ਪੋਲਿੰਗ ਦਰਜ ਕੀਤੀ ਗਈ। ਹਲਕਾ ਨਕੋਦਰ ‘ਚ 55.9 ਫੀਸਦ, ਸ਼ਾਹਕੋਟ ‘ਚ 57.4 ਫੀਸਦੀ ਅਤੇ ਫਿਲੌਰ ‘ਚ 55.8 ਫੀਸਦੀ ਵੋਟਾਂ ਪਈਆਂ । ਵੋਟਾਂ ਦੀ ਗਿਣਤੀ 13 ਮਈ ਨੂੰ ਡਾਇਰੈਕਟਰ ਲੈਂਡ ਰਿਕਾਰਡਜ ਅਤੇ ਸਪੋਰਟਸ ਕਾਲਜ ਕੰਪਲੈਕਸ ਨੇੜੇ ਕਪੂਰਥਲਾ ਚੌਂਕ ਵਿਖੇ ਹੋਵੇਗੀ।