
ਹੁਣ ਇਹ ਧੋਖਾਧੜੀ ਦੇ ਮਾਮਲੇ 'ਚ ਔਰਤਾਂ ਵੀ ਕਿਸੇ ਗਲੋਂ ਘਟ ਨਜ਼ਰ ਨਹੀਂ ਆਉਂਦੀਆਂ
ਪਟਿਆਲਾ : ਧੋਖਾਧੜੀ ਤੇ ਠੱਗੀਆਂ ਮਾਰਨ ਦੇ ਮਾਮਲੇ ਆਏ ਦਿਨ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦੇ ਹਨ। ਹੁਣ ਇਹ ਧੋਖਾਧੜੀ ਦੇ ਮਾਮਲੇ 'ਚ ਔਰਤਾਂ ਵੀ ਕਿਸੇ ਗਲੋਂ ਘਟ ਨਜ਼ਰ ਨਹੀਂ ਆਉਂਦੀਆਂ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੇ ਅੱਜ ਇੱਕ ਅਖੌਤੀ ਪੱਤਰਕਾਰ ਅਨੂ ਸ਼ਰਮਾ ਨੂੰ ਥੋਖਾਧੜੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ।
Lady arrested in fraud case
ਦੱਸਿਆ ਜਾਂਦਾ ਹੈ ਕਿ ਇਕ ਨਾਮੀ ਠੱਗ ਮਨਦੀਪ ਗਰੇਵਾਲ ਉਰਫ ਰਾਵੀ ਅਤੇ ਚਮਕਦੇ ਤਾਰੇ ਅਖਬਾਰ ਦੇ ਐਡੀਟਰ ਤਾਵਨਿੰਦਰ ਪਨੇਸਰ ਨਾਲ ਮਿਲ ਕੇ ਕਈ ਨੌਜਵਾਨਾਂ ਨੂੰ ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਮ ‘ਤੇ 46 ਲੱਖ ਰੁਪਏ ਲੈਣ ਦਾ ਇਲਜ਼ਾਮ ਸੀ। ਇਨ੍ਹਾਂ ਤਿੰਨਾਂ ਵਿਰੁੱਧ 9 ਨਵੰਬਰ ਨੂੰ ਥਾਣਾ ਸਿਵਲ ਲਾਈਨ ਪਟਿਆਲਾ ‘ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ।
Lady arrested in fraud case
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦਸਿਆ ਹੈ ਕਿ ਇੱਕ ਅਖੋਤੀ ਪੱਤਰਕਾਰ ਅਨੂ ਸ਼ਰਮਾ ਨੂੰ ਥੋਖਾਧੜੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਨਦੀਪ ਗਰੇਵਾਲ ਉਰਫ ਰਾਵੀ ਅਤੇ ਤਾਵਨਿੰਦਰ ਪਨੇਸਰ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਜਿਸ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਗਿਣਤੀ 42 ਦੇ ਕਰੀਬ ਹੈ, ਜਿਨ੍ਹਾਂ ‘ਚੋਂ ਕੁੱਝ ਨੌਜਵਾਨ ਹਿੰਮਤ ਕਰ ਕੇ ਅੱਗੇ ਆਏ ਹਨ ਪਰ ਬਾਕੀ ਮਨਦੀਪ ਗਰੇਵਾਲ ਉਰਫ ਰਾਵੀ ਦੇ ਡਰ ਕਾਰਨ ਸਾਹਮਣੇ ਆਉਣ ਲਈ ਤਿਆਰ ਨਹੀਂ ਹਨ।
Lady arrested in fraud case
ਦਸਿਆ ਜਾਂਦਾ ਹੈ ਕਿ ਮਨਦੀਪ ਗਰੇਵਾਲ ਉਰਫ ਰਾਵੀ ਨੌਜਵਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਸਨ ਕਿ ਉਸਦੇ ਕੈਬਿਨਟ ਮੰਤਰੀ ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ.ਸੁੰਨੀ ਬਰਾੜ ਦੇ ਨਾਲ ਨੇੜਲੇ ਸਬੰਧ ਹਨ।ਪੁਲਿਸ ਵਲੋਂ ਅਨੂ ਸ਼ਰਮਾ ਨੂੰ ਹਿਰਾਸਤ 'ਚ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਤਾਂ ਜੋ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦਾ ਵੀ ਖੁਲਾਸਾ ਹੋ ਸਕੇ।
Lady arrested in fraud case
ਸੂਬੇ 'ਚ ਧੋਖਾਧੜੀ ਵਰਗੇ ਅਜਿਹੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਸੋ ਲੋੜ ਹੈ ਪ੍ਰਸਾਸ਼ਨ ਤੇ ਸਰਕਾਰ ਨੂੰ ਇਹਨਾਂ ਖਿਲਾਫ਼ ਠੋਸ ਤੋਂ ਠੋਸ ਕਦਮ ਚੁੱਕਣ ਦੀ ਤਾਂ ਜੋ ਹੋ ਲੋਕ ਇਹਨਾਂ ਧੋਖਾਧੜੀ ਮਾਮਲਿਆਂ ਦਾ ਸ਼ਿਕਾਰ ਨਾ ਹੋ ਸਕਣ।