
ਸੰਗਰੂਰ ਦੇ ਭਗਵਾਨਪੁਰਾ ਵਿਚ 5 ਦਿਨਾਂ ਬਾਅਦ ਬੋਰਵੈੱਲ ਤੋਂ ਕੱਢੇ ਗਏ ਫਤਿਹਵੀਰ ਨੂੰ ਪੀਜੀਆਈ ਚੰਡੀਗੜ੍ਹ ਵੱਲੋਂ ਮ੍ਰਿਤਕ...
ਸੰਗਰੂਰ: ਸੰਗਰੂਰ ਦੇ ਭਗਵਾਨਪੁਰਾ ਵਿਚ 5 ਦਿਨਾਂ ਬਾਅਦ ਬੋਰਵੈੱਲ ਤੋਂ ਕੱਢੇ ਗਏ ਫਤਿਹਵੀਰ ਨੂੰ ਪੀਜੀਆਈ ਚੰਡੀਗੜ੍ਹ ਵੱਲੋਂ ਮ੍ਰਿਤਕ ਐਲਾਨਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੇ ਲੋਕਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਨੇ ਸਰਕਾਰ ਦੇ ਵਿਰੁੱਧ ਪਿੰਡ ਭਗਵਾਨਪੁਰਾ ਵਿਚ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਹੈ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਪ੍ਰਸਾਸ਼ਨ ਵੱਲੋਂ ਫਤਿਹ ਦੇ ਘਰ ਤੋਂ ਬਾਹਰ ਪੁਲਿਸ ਕਰਮਚਾਰੀ ਤੈਨਾਤ ਕਰ ਦਿੱਗੇ ਗਏ ਹਨ।
Bhagwanpura Village
ਟੀਵੀ ਸੂਤਰਾਂ ਦੇ ਮੁਤਾਬਿਕ ਬੋਰਵੈੱਲ ਵਿਚੋਂ ਕੱਡਣ ਤੋਂ ਪਹਿਲਾਂ ਹੀ ਫਤਿਹ ਦੀ ਮੌਤ ਹੋ ਚੁੱਕੀ ਸੀ, ਉਸਦੀ ਲਾਸ਼ ਗਲੀ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਪ੍ਰਸਾਸ਼ਨ ਦੀ ਲਾਪ੍ਰਵਾਹੀ ਦੇ ਕਾਰਨ ਬੱਚਾ 2 ਦਿਨ ਪਹਿਲਾ ਹੀ ਦਮ ਤੋੜ ਚੁੱਕਿਆ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ 5.15 ਵਜੇ ਦੇ ਲਗਪਗ ਫਤਿਹਵੀਰ ਨੂੰ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਗਿਆ। ਇਥੋਂ ਉਸ ਨੂੰ ਪੀਜੀਆਈ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
fatehveer singh postmortem PGI
ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਦਾ ਪ੍ਰਦਰਸ਼ਨ: ਜ਼ਿਕਰਯੋਗ ਹੈ ਕਿ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੇ 2 ਸਾਲ ਦੇ ਬੱਚੇ ਫਤਿਹਵੀਰ ਸਿੰਗ ਨੂੰ 5 ਦਿਨ ਬਾਅਦ ਬਾਹਰ ਕੱਢਿਆ ਗਿਆ ਹੈ, ਜਿਸ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਕਰਾਰ ਦਿੱਤਾ। ਫਤਿਹਵੀਰ ਦੀ ਮੌਤ ਦੀ ਖ਼ਬਰਾਂ ਤੋਂ ਬਾਅਦ ਲੋਕ ਘਟਨਾਸਥਾਨ ਤੇ ਪੀਜੀਆਈ ਤੋਂ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਇਸ ਤਰ੍ਹਾਂ ਬੋਰਵੈੱਲ ‘ਚ ਡਿੱਗਾ ਸੀ ਫਤਿਹ: ਜ਼ਿਕਰਯੋਗ ਹੈ ਕਿ ਸੁਨਾਮ ਇਲਾਕੇ ਵਿਚ ਪੈਂਦੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਭਗਵਾਨਪੁਰਾ ਨਿਵਾਸੀ ਸੁਖਵਿੰਦਰ ਸਿੰਘ ਦਾ ਪਰਵਾਰ ਖੇਤ ਵਿਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਖੇਡ ਰਿਹਾ ਸੀ 2 ਸਾਲ ਦਾ ਬੇਟਾ ਫਤਿਹਵੀਰ ਸਿੰਘ ਨਾ ਜਾਣ ਉਦੋਂ ਉਸ ਤਰ੍ਹਾਂ ਚਲਿਆ ਗਿਆ, ਉਥੇ ਪਿਛਲੇ 10 ਸਾਲ ਤੋਂ ਬੰਦ ਪਏ ਬੋਰਵੈੱਲ ਨੂੰ ਪਲਾਸਟਿਕ ਦੀ ਬੋਰੀ ਨਾਲ ਢੱਕ ਕੇ ਰੱਖਿਆ ਸੀ। ਧੂੱਪ ਤੇ ਬਾਰਿਸ਼ ਵਗੈਰਾ ‘ਚ ਕਮਜ਼ੋਰ ਹੋ ਚੁੱਕੀ ਬੋਰੀ ‘ਤੇ ਜਿਵੇਂ ਹੀ ਬੱਚੇ ਦਾ ਪੈਰ ਪਿਆ, ਤਾਂ ਉਹ ਉਸਦੇ ਵਿਚ ਹੀ ਉਲਝ ਕੇ ਬੋਰਵੈੱਲ ‘ਚ ਨੀਚੇ ਚਲਿਆ ਗਿਆ।
Fatehveer Singh
ਬੱਚਾ 120 ਫੁੱਟ ਗਹਿਰਾਈ ਅਤੇ 9 ਇੰਚ ਦੀ ਪਾਇਪ ਵਿਚ ਫਸ ਗਿਆ ਸੀ। ਬੱਚੇ ਦੇ ਹੇਠ ਗਿਰਨੇ ਦਾ ਪਤਾ ਚਲਦੇ ਹੀ ਘਰ ਵਾਲਿਆਂ ਦੇ ਹੱਥ-ਪੈਰ ਫੁੱਲ ਗਏ। ਉਨ੍ਹਾਂ ਨੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪ੍ਰਸ਼ਾਸਨ ਘਟਨਾ ਸਥਾਨ ‘ਤੇ ਹਾਜ਼ਰ ਹੋ ਗਿਆ ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ। ਬੱਚੇ ਨੂੰ ਕੱਢਣ ਦੇ ਲਈ ਐਨਡੀਆਰਐਫ਼ ਡੇਰਾ ਪ੍ਰੇਮੀ ਅਤੇ ਆਰਮੀ ਦੀ ਟੀਮਾਂ ਲੱਗੀਆਂ ਰਹੀਆਂ।