
ਸੋਮਵਾਰ ਨੂੰ ਦਿੱਲੀ ਵਿਚ ਸਭ ਤੋਂ ਜ਼ਿਆਦਾ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ: ਸੋਮਵਾਰ ਨੂੰ ਦਿੱਲੀ ਵਿਚ ਸਭ ਤੋਂ ਜ਼ਿਆਦਾ ਤਾਪਮਾਨ 48 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੁਝ ਦਿਨ ਪਹਿਲਾਂ ਰਾਜਸਥਾਨ ਦੇ ਚੁਰੂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੀ ਉਪਰ ਹੋ ਗਿਆ ਸੀ ਅਤੇ 50.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ 9 ਹੋਰ ਸ਼ਹਿਰਾਂ ਵਿਚ ਵੀ 50 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ।
Heatwave
3 ਜੂਨ ਨੂੰ ਸਭ ਤੋਂ ਜ਼ਿਆਦਾ ਤਾਪਮਾਨ ਵਾਲੇ ਸ਼ਹਿਰਾਂ ਵਿਚ ਦੇਸ਼ ਦੇ ਚੁਰੂ (50.3), ਗੰਗਾਨਗਰ (48.8), ਬੀਕਾਨੇਰ (48.4), ਜੈਸਲਮੇਰ (47.8) ਨੌਗਾਓਂ (47.7), ਨਰੌਲੀ (47.6), ਕੋਟਾ (47.5) ਆਦਿ ਸ਼ਹਿਰ ਸ਼ਾਮਿਲ ਸਨ। ਹਾਲਾਂਕਿ ਪਿਛਲੇ ਇਕ ਹਫ਼ਤੇ ਵਿਚ ਦੇਸ਼ ਦੇ ਕੁੱਝ ਹਿੱਸਿਆਂ ਵਿਚ ਮੌਸਮ ‘ਚ ਥੋੜਾ ਬਦਲਾਅ ਦੇਖਿਆ ਗਿਆ ਹੈ ਕਿਉਂਕਿ ਦਿੱਲੀ ਐਨਸੀਆਰ ਦੇ ਕੁਝ ਹਿੱਸਿਆਂ ਵਿਚ ਸਵੇਰ ਦੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਇਸ ਨਾਲ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਬਣਿਆ ਰਹੇਗਾ।
Heatwave
ਪਰ ਅੱਜ ਜਿਨ੍ਹਾਂ 18 ਸ਼ਹਿਰਾਂ ਵਿਚ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ, ਉਹਨਾਂ ਵਿਚ ਪੰਜਾਬ ਦੇ 9 ਸ਼ਹਿਰ ਸ਼ਾਮਿਲ ਹਨ। ਭਾਰਤ ਵਿਚ ਅੱਜ ਸਭ ਤੋਂ ਜ਼ਿਆਦਾ ਗਰਮ ਸ਼ਹਿਰ ਨੋਇਡਾ ਨੂੰ ਦੱਸਿਆ ਗਿਆ, ਜਿੱਥੇ ਦੁਪਹਿਰ ਦੇ 12.09 ਵਜੇ 42 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਤਰੀ ਭਾਰਤ ਦੇ ਸਭ ਤੋਂ ਗਰਮ 18 ਸ਼ਹਿਰਾਂ ਦੇ ਨਾਂਅ ਹੇਠ ਲਿਖੇ ਹਨ:
- ਨੋਇਡਾ, ਉਤਰ ਪ੍ਰਦੇਸ਼ (42 ਡਿਗਰੀ ਸੈਲਸੀਅਸ)
- ਪਾਣੀਪਤ, ਹਰਿਆਣਾ (42 ਡਿਗਰੀ ਸੈਲਸੀਅਸ)
- ਸੁਨੇਲ, ਰਾਜਸਥਾਨ (42 ਡਿਗਰੀ ਸੈਲਸੀਅਸ)
- ਗੁੜਗਾਓਂ, ਹਰਿਆਣਾ (42 ਡਿਗਰੀ ਸੈਲਸੀਅਸ)
- ਫਰੀਦਾਬਾਦ, ਹਰਿਆਣਾ (42 ਡਿਗਰੀ ਸੈਲਸੀਅਸ)
- ਅੰਮ੍ਰਿਤਸਰ, ਪੰਜਾਬ (41 ਡਿਗਰੀ ਸੈਲਸੀਅਸ)
- ਹੁਸ਼ਿਆਰਪੁਰ, ਪੰਜਾਬ (41 ਡਿਗਰੀ ਸੈਲਸੀਅਸ)
- ਜਲੰਧਰ, ਪੰਜਾਬ (41 ਡਿਗਰੀ ਸੈਲਸੀਅਸ)
- ਮੋਗਾ, ਪੰਜਾਬ (41 ਡਿਗਰੀ ਸੈਲਸੀਅਸ)
- ਤਰਨ-ਤਾਰਨ ਸਾਹਿਬ, ਪੰਜਾਬ (41 ਡਿਗਰੀ ਸੈਲਸੀਅਸ)
- ਕਾਦੀਆਂ, ਪੰਜਾਬ (41 ਡਿਗਰੀ ਸੈਲਸੀਅਸ)
- ਫਿਰੋਜ਼ਪੁਰ, ਪੰਜਾਬ (41 ਡਿਗਰੀ ਸੈਲਸੀਅਸ)
- ਕਪੂਰਥਲਾ, ਪੰਜਾਬ (41 ਡਿਗਰੀ ਸੈਲਸੀਅਸ)
- ਗੁਰਦਾਸਪੁਰ, ਪੰਜਾਬ (41 ਡਿਗਰੀ ਸੈਲਸੀਅਸ)
- ਚੁਰੂ, ਰਾਜਸਥਾਨ (41 ਡਿਗਰੀ ਸੈਲਸੀਅਸ)
- ਜੈਪੁਰ, ਰਾਜਸਥਾਨ (40 ਡਿਗਰੀ ਸੈਲਸੀਅਸ)
- ਦੌਸਾ, ਰਾਜਸਥਾਨ (40 ਡਿਗਰੀ ਸੈਲਸੀਅਸ)
- ਟੌਂਕ, ਰਾਜਸਥਾਨ (40 ਡਿਗਰੀ ਸੈਲਸੀਅਸ)