Advertisement

ਗਰਮੀ ਵਿਚ ਵੀ ਹਲਦੀ ਨੂੰ ਖਾਣੇ 'ਚ ਕਰੋ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ
Published Jun 11, 2019, 12:58 pm IST
Updated Jun 11, 2019, 12:59 pm IST
ਹਲਦੀ ਇਕ ਅਜਿਹੀ ਸਮੱਗਰੀ ਹੈ, ਜਿਸ ਨੂੰ ਸਿਰਫ਼ ਸਰਦੀਆਂ ਵਿਚ ਹੀ ਨਹੀਂ ਬਲਕਿ ਗਰਮੀ ਦੇ ਮੌਸਮ ਵਿਚ ਵੀ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
Turmeric
 Turmeric

ਵਧ ਰਹੀ ਗਰਮੀ ਵਿਚ ਹਰ ਕੋਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦਾ ਹੈ। ਲੱਸੀ, ਰਾਇਤਾ ਅਤੇ ਸਲਾਦ ਸਾਰਿਆਂ ਦੇ ਖਾਣੇ ਵਿਚ ਮੌਜੂਦ ਹੁੰਦੇ ਹਨ। ਇਸੇ ਤਰ੍ਹਾਂ ਹੀ ਹੋਰ ਕਈ ਚੀਜ਼ਾਂ ਹਨ, ਜਿਨ੍ਹਾਂ ਨੂੰ ਅਪਣੇ ਰੋਜ਼ਾਨਾ ਭੋਜਨ ਵਿਚ ਸ਼ਾਮਿਲ ਕਰ ਕੇ ਲਾਭ ਲਿਆ ਜਾ ਸਕਦਾ ਹੈ। ਹਲਦੀ ਇਕ ਅਜਿਹੀ ਸਮੱਗਰੀ ਹੈ, ਜਿਸ ਨੂੰ ਸਿਰਫ਼ ਸਰਦੀਆਂ ਵਿਚ ਹੀ ਨਹੀਂ ਬਲਕਿ ਗਰਮੀ ਦੇ ਮੌਸਮ ਵਿਚ ਵੀ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ।

Turmeric with Water Turmeric with Water

Advertisement

ਹਲਦੀ ਵਿਚ ਅਜਿਹੇ ਗੁਣ ਹੁੰਦੇ ਹਨ, ਜੋ ਦਰਦ ਅਤੇ ਅੰਦਰੂਨੀ ਸੱਟਾਂ ਲਈ ਮਦਦ ਕਰਦੇ ਹਨ। ਵਧ ਰਹੀ ਉਮਰ ਨੂੰ ਘੱਟ ਕਰਨ ਤੋਂ ਇਲਾਵਾ ਚਮੜੀ ਦੇ ਰੋਗ, ਦਿਲ ਦੀ ਤੰਦਰੁਸਤੀ ਅਤੇ ਹੋਰ ਕਈ ਚੀਜ਼ਾਂ ਲਈ ਹਲਦੀ ਫਾਇਦੇਮੰਦ ਹੈ। ਕੁਝ ਮਾਹਿਰਾਂ ਅਨੁਸਾਰ ਹਲਦੀ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦੀ ਹੈ। ਅਹਾਰ ਵਿਚ ਹਲਦੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।

a4gl7ndoTurmeric, Banana, Pineapple Shake

ਕੇਲਾ ਅਤੇ ਅਨਾਨਾਸ ਹਲਦੀ ਸ਼ੇਕ
ਹਾਈਡ੍ਰੇਟਿੰਗ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਸ਼ੇਕ ਕਾਫੀ ਲਾਭਦਾਇਕ ਹੁੰਦਾ ਹੈ। ਇਸ ਨੂੰ ਬਣਾਉਣ ਲਈ ਬਲੇਂਡਰ ਵਿਚ ਕੇਲੇ ਦੇ ਟੁਕੜੇ, ਅਨਾਨਾਸ, ਗਾਜਰ ਦਾ ਜੂਸ, ਨਿੰਬੂ ਦਾ ਰਸ ਅਤੇ ਪੀਸੀ ਹੋਈ ਹਲਦੀ ਮਿਲਾ ਕੇ ਬਲੇਂਡ ਕੀਤਾ ਜਾਂਦਾ ਹੈ।

popsicleTurmeric Ice Pops

ਹਲਦੀ ਆਈਸ ਪਾਪਸ
ਗਰਮੀ ਦੇ ਮੌਸਮ ਵਿਚ ਨਾਰੀਅਲ, ਦੁੱਧ, ਸ਼ਹਿਦ, ਪੀਸੀ ਹੋਈ ਹਲਦੀ ਅਤੇ ਦਾਲਚੀਨੀ ਆਦਿ ਨੂੰ ਮਿਲਾ ਕੇ ਹਲਦੀ ਆਈਸ ਪਾਪਸ ਤਿਆਰ ਕੀਤਾ ਜਾ ਸਕਦਾ ਹੈ।

ਹਲਦੀ ਨਿੰਬੂ ਪਾਣੀ
ਗਰਮੀ ਦੇ ਮੌਸਮ ਵਿਚ ਨਿੰਬੂ ਪਾਣੀ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਹਲਦੀ ਅਤੇ ਇਕ ਛੋਟਾ ਚਮਚ ਅਦਰਕ ਦੇ ਨਾਲ ਇਕ ਗਿਲਾਸ ਠੰਡਾ ਪਾਣੀ ਤਿਆਰ ਕੀਤਾ ਜਾ ਸਕਦਾ ਹੈ। ਚੀਨੀ ਇਸ ਵਿਚ ਕੱਚੇ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸੁਆਦਿਸ਼ਟ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।

Mint chutneyMint and Turmeric chutney

ਪੁਦੀਨੇ ਅਤੇ ਹਲਦੀ ਦੀ ਚਟਨੀ
ਪੁਦੀਨੇ ਦੀ ਚਟਨੀ ਗਰਮੀਆਂ ਵਿਚ ਬੜੇ ਚਾਅ ਨਾਲ ਖਾਧੀ ਜਾਂਦੀ ਹੈ। ਇਸ ਨੂੰ ਰੋਟੀ, ਪਰਾਂਠੇ ਅਤੇ ਚਾਵਲ ਆਦਿ ਨਾਲ ਖਾਧਾ ਦਾ ਸਕਦਾ ਹੈ। ਇਸ ਚਟਨੀ ਵਿਚ ਹਲਦੀ ਪਾ ਕੇ ਇਸ ਨੂੰ ਹੇਲਦੀ ਬਣਾਇਆ ਜਾ ਸਕਦਾ ਹੈ।

Advertisement

 

Advertisement
Advertisement