ਮਾਂ ਵਲੋਂ ਇਕਲੌਤੇ ਪੁੱਤਰ ਦਾ ਕਤਲ
Published : Jun 11, 2020, 10:22 am IST
Updated : Jun 11, 2020, 10:22 am IST
SHARE ARTICLE
File Photo
File Photo

 ਪੁੱਤਰ ਦਾ ਕਤਲ ਕਰ ਕੇ ਆਪ ਵੀ ਛੱਤ ਤੋਂ ਮਾਰੀ ਛਾਲ

ਜਲੰਧਰ, 10 ਜੂਨ (ਲਖਵਿੰਦਰ ਸਿੰਘ ਲੱਕੀ / ਰੀਨਾ ਸ਼ਰਮਾ):  ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਕਾਰਨ ਸੋਹਲ ਜਗੀਰ (ਸ਼ਾਹਕੋਟ) ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ । ਬੀਤੀ ਰਾਤ ਸਾਢੇ ਨੌਂ ਵਜੇ ਇਕ ਮਾਂ ਨੇ ਅਪਣੇ ਛੇ ਸਾਲ ਦੇ ਇਕਲੌਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਮਿ੍ਰਤਕ ਅਰਸ਼ਦੀਪ ਸਿੰਘ ਬੁਲੰਦਪੁਰੀ ਨਾਨਕਸਰ ਸਕੂਲ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਸੱਸ ਨਾਲ ਲੜ ਕੇ ਗੁੱਸੇ ਵਿਚ ਆਈ ਕੁਲਵਿੰਦਰ ਨੇ ਅਪਣੇ ਪੁੱਤਰ ਨੂੰ ਕਤਲ ਕਰਨ ਤੋਂ ਬਾਅਦ ਆਪ ਵੀ ਮਕਾਨ ਦੀ ਛੱਤ ਤੋਂ ਛਾਲ ਮਾਰ ਦਿਤੀ ਤੇ ਹੁਣ ਉਹ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ।

File PhotoFile Photo

ਪੁਲਿਸ ਨੂੰ ਲਿਖਵਾਏ ਅਪਣੇ ਬਿਆਨ ਵਿਚ ਮਿ੍ਰਤਕ ਦੇ ਦਾਦੇ ਅਵਤਾਰ ਸਿੰਘ ਦਸਿਆ ਕਿ ਬੀਤੀ ਰਾਤ ਸਾਢੇ ਨੌਂ ਵਜੇ ਕੁਲਵਿੰਦਰ ਕੌਰ ਅਤੇ ਅਰਸ਼ਪ੍ਰੀਤ ਸਿੰਘ ਦੋਨੋ ਕਮਰੇ ਦੇ ਅੰਦਰ ਸਨ ਤਾਂ ਕਮਰੇ ਅੰਦਰੋਂ ਅਰਸ਼ਪ੍ਰੀਤ ਦੀਆਂ ਚੀਕਾਂ ਸੁਣ ਕੇ ਜਦ ਅਸੀ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਦੇਖਿਆ ਕਿ ਕੁਲਵਿੰਦਰ ਕੌ ਰ ਦੇ ਹੱਥ ਵਿਚ ਸਬਜ਼ੀ ਕੱਟਣ ਵਾਲਾ ਚਾਕੂ ਫੜਿਆ ਹੋਇਆ ਸੀ ਤੇ ਅਰਸ਼ਪ੍ਰੀਤ ਸਿੰਘ ਕਮਰੇ ਅੰਦਰ ਬੈਡ ਉਪਰ ਖ਼ੂਨ ਨਾਲ ਲੱਥਪਥ ਪਿਆ ਹੋਇਆ ਸੀ। 

ਕੁਲਵਿੰਦਰ ਉਚੀ-ਉਚੀ ਬੋਲ ਰਹੀ ਸੀ ਕਿ ਮੈਂ ਇਸ ਨੂੰ ਮਾਰ ਦਿਤਾ ਹੈ ਤੇ ਚਾਕੂ ਲੈ ਕੇ ਉਹ ਪੌੜੀਆਂ ਰਾਹੀਂ ਉਪਰ ਚੱਲੀ ਗਈ। ਅਵਤਾਰ ਸਿੰਘ ਨੇ ਦਸਿਆ ਕਿ ਪਿੰਡ ਦੇ ਕੁਝ ਪਤਵੰਤਿਆਂ ਨਾਲ ਲੈ ਕੇ ਅਰਸ਼ਪ੍ਰੀਤ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਨਕੋਦਰ ਸਿਵਲ ਹਸਪਤਾਲ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਕੁਲਵਿੰਦਰ ਕੌਰ ਨੇ ਅਪਣੇ ਪੁੱਤਰ ਨੂੰ ਮਾਰ ਕੇ ਆਪ ਵੀ ਮਰਨ ਲਈ ਛੱਤ ਉਪਰੋਂ ਛਾਲ ਮਾਰ ਦਿਤੀ ਜੋ ਇਸ ਵੇਲੇ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement