ਹੁਣ ਆਮ ਆਦਮੀ ਪਾਰਟੀ ਨੇ ਨੈਸ਼ਨਲ ਹਾਈਵੇ ਦਾ ਬਹੁਕਰੋੜੀ ਜ਼ਮੀਨ ਘਪਲਾ ਸਾਹਮਣੇ ਲਿਆਂਦਾ
Published : Jun 11, 2020, 8:47 am IST
Updated : Jun 11, 2020, 8:47 am IST
SHARE ARTICLE
Harpal Cheema
Harpal Cheema

ਹਾਈਵੇ ਲਈ ਸਸਤੇ ਭਾਅ ਜ਼ਮੀਨ ਖ਼ਰੀਦ ਕੇ ਮਹਿੰਗੇ ਭਾਅ ਵੇਚੀ ਲੈਂਡ ਮਾਫ਼ੀਆ ਨੇ : ਚੀਮਾ

ਚੰਡੀਗੜ੍ਹ, 10 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਨਕਲੀ ਬੀਜਾਂ ਦੀ ਵਿਕਰੀ ਸਬੰਧੀ ਬੀਜ ਘਪਲੇ ਦੀ ਹਾਲੇ ਜਾਂਚ ਵੀ ਪੂਰੀ ਨਹੀਂ ਹੋਈ ਕਿ ਹੁਣ ਆਮ ਆਦਮੀ ਪਾਰਟੀ (ਆਪ) ਨੇ ਨੈਸ਼ਨਲ ਹਾਈਵੇ 105ਬੀ ਲਈ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ 'ਚ ਬਹੁਕਰੋੜੀ ਜ਼ਮੀਨ ਘਪਲੇ ਦਾ ਮਾਮਲਾ ਸਾਹਮਣੇ ਲਿਆਂਦਾ ਹੈ।
ਅੱਜ ਇਥੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ 'ਆਪ' ਦੇ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਬਾਰੇ ਤੱਥ ਪੇਸ਼ ਕਰਦਿਆਂ ਮਾਮਲੇ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਰਾਹੀਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ ਇਸ ਨਾਲ ਜ਼ਮੀਨ ਨਾਲ ਸਬੰਧਤ ਲੋਕਾਂ ਨਾਲ ਹੀ ਧੋਖਾਧੜੀ ਨਹੀਂ ਹੋਈ ਬਲਕਿ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਕਰੋੜਾਂ ਰੁਪਏ ਦਾ ਚੂਨਾ ਲਗਿਆ ਹੈ।

ਉਨ੍ਹਾਂ ਇਸ ਬਹੁਕਰੋੜੀ ਜ਼ਮੀਨ ਘਪਲੇ 'ਚ ਇਕ ਮੰਤਰੀ ਅਤੇ ਸਬੰਧਤ ਖੇਤਰ ਦੇ ਵਿਧਾਇਕ ਦੇ ਨਜ਼ਦੀਕੀਆਂ ਦੇ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਚੀਮਾ ਨੇ ਦਸਿਆ ਕਿ ਬਠਿੰਡਾ-ਅਮ੍ਰਿਤਸਰ ਹਾਈਵੇ ਨੂੰ ਬਾਘਾਪੁਰਾਣਾ, ਮੋਗਾ ਅਤੇ ਧਰਮਕੋਟ ਰਾਹੀਂ ਸਿੱਧਾ ਜਲੰਧਰ-ਜੰਮੂ ਹਾਈਵੇ ਨਾਲ ਇਸ ਪ੍ਰਾਜੈਕਟ ਤਹਿਤ ਜੋੜਿਆ ਜਾਣਾ ਹੈ। ਇਸ ਲਈ ਧਰਮਕੋਟ, ਮੋਗਾ, ਬਾਘਾਪੁਰਾਣਾ ਜੈਤੋ ਅਤੇ ਰਾਮਪੁਰਾ ਫੂਲ ਹਲਕਿਆਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹਨ ਜਿਨ੍ਹਾਂ 'ਚ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਸ਼ਾਮਲ ਹੈ। ਹੁਣ ਤਕ 55 ਰਜਿਸਟਰੀਆਂ ਹੋ ਚੁੱਕੀਆਂ ਹਨ।

ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ 'ਬਾਦਲਾਂ' ਦੇ ਰਾਜ 2007 ਤੋਂ 2017 ਤਕ ਸੜਕਾਂ 'ਤੇ ਹੋਰ ਕੰਮਾਂ ਲਈ ਸੱਤਾਧਾਰੀ ਪਾਰਟੀ ਦਾ ਲੈਂਡ ਮਾਫ਼ੀਆ ਉਨ੍ਹਾਂ ਤੋਂ ਖੇਤ ਵਾਲੀ ਜ਼ਮੀਨ ਸਸਤੇ ਭਾਅ ਖ਼ਰੀਦ ਕੇ ਅੱਗੇ ਵਪਾਕ ਕੇਂਦਰਾਂ 'ਤੇ ਵੇਚਦਾ ਸੀ, ਇਹ ਉਸ ਤਰ੍ਹਾਂ ਦਾ ਹੀ ਕਾਰੋਬਾਰ ਹੈ ਜੋ ਅਫ਼ਸਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਨਾਲ ਸਬੰਧਤ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਮੀਨ ਹਾਈਵੇ ਲਈ ਐਕਵਾਇਰ ਹੋਈ ਹੈ, ਜਿਸ ਦਾ ਵੱਡਾ ਮੁਆਵਜ਼ਾ ਮਿਲੇਗਾ। ਇਸ ਦੀ ਇਕ ਮਿਸਾਲ ਵਿਧਵਾ ਮਨਜੀਤ ਕੌਰ ਦੀ ਹੈ ਜਿਸ ਦੀ 30 ਮਰਲੇ ਜ਼ਮੀਨ 41 ਲੱਖ ਦੀ ਖ਼ਰੀਦੀ ਗਈ ਜਿਸ 'ਚ ਲੈਂਡ ਮਾਫ਼ੀਆ ਅੱਗੇ 1 ਕਰੋੜ 88 ਲੱਖ ਦੀ ਕਮਾਈ ਕਰ ਗਿਆ। ਮਨਜੀਤ ਕੌਰ ਨੇ ਬਾਅਦ 'ਚ ਪਤਾ ਲੱਗਣ ਤੇ ਇਨਸਾਫ਼ ਦੀ ਗੁਹਾਰ ਵੀ ਲਾਈ ਹੈ।

File PhotoFile Photo

ਦਿਲਚਸਪ ਗੱਲ ਇਹ ਹੈ ਕਿ ਮਨਜੀਤ ਕੌਰ ਤੋਂ ਵਾਪਰ ਆਫ਼ ਅਟਾਰਨੀ ਲੈ ਕੇ 24 ਘੰਟੇ ਅੰਦਰ ਹੀ ਸੇਲ ਡੀਡ 'ਤੇ ਇੰਤਕਾਲ ਦੀ ਕਾਰਵਾਈ ਪੂਰੀ ਕੀਤੀ ਗਈ ਜਦਕਿ ਆਮ ਆਦਮੀ ਨੂੰ ਅਜਿਹੇ ਕੰਮਾਂ ਲਈ ਤਹਿਸੀਲਾਂ 'ਚ ਕਈ ਕਈ ਦਿਨ ਧੱਕੇ ਖਾਣੇ ਪੈਂਦੇ ਹਨ। ਚੀਮਾ ਨੇ ਕਿਹਾ ਕਿ ਉਹ ਇਸ ਘਪਲੇ ਦੇ ਮਾਮਲੇ 'ਚ ਕਾਰਵਾਈ ਲਈ ਜਨਤਕ ਅੰਦੋਲਨ ਤੋਂ ਇਲਾਵਾ ਕਾਨੂੰਨੀ ਲੜਾਈ ਵੀ ਲੜਨਗੇ। ਚੀਮਾ ਨਾਲ ਪ੍ਰੈੱਸ ਕਾਨਫ਼ਰੰਸ 'ਚ ਉਨ੍ਹਾਂ ਦੇ ਸਲਾਹਕਾਰ ਅਤੇ ਮੋਗਾ ਤੋਂ ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ ਅਤੇ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਵੀ ਮੌਜੂਦ ਸਨ।

ਪਹਿਲਾਂ ਹੀ ਦੇ ਚੁੱਕੇ ਹਾਂ ਜਾਂਚ ਦੇ ਹੁਕਮ : ਕਾਂਗੜ
ਚੰਡੀਗੜ੍ਹ,10 ਜੂਨ: ਪੰਜਾਬ ਦੇ ਮਾਲ ਤੇ ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਬਾਰੇ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬਠਿੰਡਾ-ਮੋਗਾ-ਜਲੰਧਰ-ਜੰਮੂ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 105-ਬੀ  ਜ਼ਮੀਨ ਘੁਟਾਲੇ ਦੇ ਜ਼ੋ ਦੋਸ਼ ਲਗਾਏ ਹਨ ਉਸ ਸਬੰਧੀ ਬੀਤੇ ਦਿਨੀਂ ਇਕ ਮੀਡੀਆ ਰਿਪੋਰਟ ਦੇ ਅਧਾਰ ਤੇ ਪਹਿਲਾਂ ਹੀ ਸੂਬੇ ਦੇ ਵਿੱਤ  ਕਮਿਸ਼ਨਰ ਮਾਲ ਨੂੰ ਜਾਂਚ ਮਾਰਕ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਂਚ ਵਿਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਸਥਿਤੀ ਵਿਚ ਬਖਸ਼ਿਆ ਨਹੀਂ ਜਾਵੇਗਾ। ਸ.ਕਾਂਗੜ ਨੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਬੇਬੁਨਿਆਦ ਇਲਜਾਮ ਇਸ ਮਾਮਲੇ ਵਿਚ ਉਨ੍ਹਾਂ ਉਤੇ ਲਗਾ? ਹਨ ਉਹ ਹੋਛੀ ਸਿਆਸਤ ਤੋਂ ਪ੍ਰੇਰਿਤ ਹਨ ।ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਵਾਂਗ ਨਿਤਾਰਾ ਕਰਵਾਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement