ਕਾਰ ’ਤੇ ਪਲਟਿਆ ਤੇਲ ਟੈਂਕਰ ਅਧਿਆਪਕਾ ਸਮੇਤ ਦੋ ਦੀ ਮੌਤ
Published : Jun 11, 2020, 8:58 am IST
Updated : Jun 11, 2020, 8:58 am IST
SHARE ARTICLE
File Photo
File Photo

ਜਲੰਧਰ-ਨਕੋਦਰ ਰੋਡ ’ਤੇ ਪੈਂਦੇ ਪਰਤਾਪਪੁਰ ਨੇੜੇ ਅੱਜ ਸਵੇਰੇ ਕਰੀਬ 6:30 ਵਜੇ ਵਾਪਰੇ ਦਰਦਨਾਕ ਸੜਕ ਹਾਦਸੇ

ਜਲੰਧਰ, 9 ਜੂਨ (ਲਖਵਿੰਦਰ ਸਿੰਘ ਲੱਕੀ) : ਜਲੰਧਰ-ਨਕੋਦਰ ਰੋਡ ’ਤੇ ਪੈਂਦੇ ਪਰਤਾਪਪੁਰ ਨੇੜੇ ਅੱਜ ਸਵੇਰੇ ਕਰੀਬ 6:30 ਵਜੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਡਿਪਸ ਸਕੂਲ ਮਹਿਤਪੁਰ ਦੀ ਅਧਿਆਪਕਾ ਤੇ ਇਕ ਹੋਰ ਸਟਾਫ਼ ਮੈਂਬਰ ਦੀ ਮੌਤ ਹੋ ਗਈ। ਅਸਲ ਵਿਚ ਨਕੋਦਰ ਸਾਈਡ ਤੋਂ ਆ ਰਿਹਾ ਇਕ ਐਚਪੀ ਗੈਸ ਕੰਪਨੀ ਦਾ ਭਰਿਆ ਟੈਂਕਰ ਕਾਰ ਉਪਰ ਪਲਟ ਗਿਆ। ਹਾਦਸੇ ’ਚ ਕਾਰ ਸਵਾਰ ਪ੍ਰਿੰਸੀਪਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ ਜਿਸ ਨੂੰ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 

ਡੀਐਸਪੀ ਕਰਤਾਰਪੁਰ ਸਬ ਡਵੀਜ਼ਨ ਸੁਰਿੰਦਰ ਪਾਲ ਨੇ ਦਸਿਆ ਕਿ ਅੱਜ ਸਵੇਰੇ ਐਚਪੀ ਕੰਪਨੀ ਦਾ ਗੈਸ ਨਾਲ ਭਰਿਆ ਟੈਂਕਰ ਨਕੋਦਰ ਤੋਂ ਜਲੰਧਰ ਵਲ ਆ ਰਿਹਾ ਸੀ। ਡਿਪਸ ਸਕੂਲ ਦੀ ਇਕ ਕਾਰ ਜਿਸ ਵਿਚ ਡਿਪਸ ਮਹਿਤਪੁਰ ਦੀ ਪ੍ਰਿੰਸੀਪਲ ਜੋਤੀ, ਇਕ ਅਧਿਆਪਕਾ ਤੇ ਇਕ ਹੋਰ ਸਟਾ ਮੈਂਬਰ ਮੌਜੂਦ ਸੀ, ਸਕੂਲ ਵਲ ਜਾ ਰਹੇ ਸਨ। ਜਦੋਂ ਉਹ ਪ੍ਰਤਾਪਰਾ ਅੱਡੇ ਨੇੜੇ ਪਹੁੰਚੇ ਤਾਂ ਟੈਂਕਰ ਦਾ ਡਰਾਈਵਰ ਟੋਏ ਤੋਂ ਟੈਂਕਰ ਨੂੰ ਬਚਾਉਂਦਾ ਹੋਇਆ ਸੰਤੁਲਨ ਗੁਆ ਬੈਠਾ ਤੇ ਟੈਂਕਰ ਕਾਰ ’ਤੇ ਪਲਟ ਗਿਆ। ਇਸ ਦੌਰਾਨ ਅਧਿਆਪਕਾ ਤੇ ਸਟਾਫ਼ ਮੈਂਬਰ ਦੀ ਮੌਤ ਹੋ ਗਈ

File PhotoFile Photo

ਜਦਕਿ ਪ੍ਰਿੰਸੀਪਲ ਜੋਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਕਰੇਨ ਦੀ ਮਦਦ ਨਾਲ ਟੈਂਕਰ ਨੂੰ ਚੁੱਕਿਆ ਤੇ ਕਾਰ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤੀਆਂ ਗਈਆਂ ਹਨ ਜਦਕਿ ਜ਼ਖ਼ਮੀ ਪ੍ਰਿੰਸੀਪਲ ਨੂੰ ਇਲਾਜ ਲਈ ਗਲੋਬਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ’ਚ ਜਿਥੇ ਕਾਰ ਚਕਨਾਚੂਰ  ਹੋ ਗਈ  ਉਥੇ ਤੇਲ ਟੈਂਕਰ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement