ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਤੇ ਸ਼ਸਤਰ ਵਿਦਿਆ ਨਾਲ ਜੋੜਨ ਲਈ ਹਰ ਜ਼ਿਲੇ੍ਹ ’ਚ ਖੋਲ੍ਹੇ ਜਾਣਗੇ ਮੁਫ਼ਤ
Published : Jun 11, 2021, 12:18 am IST
Updated : Jun 11, 2021, 12:18 am IST
SHARE ARTICLE
image
image

ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਤੇ ਸ਼ਸਤਰ ਵਿਦਿਆ ਨਾਲ ਜੋੜਨ ਲਈ ਹਰ ਜ਼ਿਲੇ੍ਹ ’ਚ ਖੋਲ੍ਹੇ ਜਾਣਗੇ ਮੁਫ਼ਤ ਗਤਕਾ ਸਿਖਲਾਈ ਕੇਂਦਰ : ਗਰੇਵਾਲ

ਨੌਕਰੀਆਂ ਲਈ ਅਰਜ਼ੀਆਂ ਦੇਣ ਦੀ ਤਰੀਕ 15 ਜੂਨ ਤਕ ਵਧਾਈ

ਚੰਡੀਗੜ੍ਹ, 10 ਜੂਨ (ਸੱਤੀ): ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ, ਸਿੱਖ ਸ਼ਸ਼ਤਰ ਵਿਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵਲੋਂ ਪੰਜਾਬ ਦੇ ਹਰ ਜ਼ਿਲੇ੍ਹ ਵਿਚ ਜਲਦੀ ਹੀ ਮੁਫ਼ਤ ਗੱਤਕਾ ਸਿਖਲਾਈ ਕੇਂਦਰ ਖੋਲ੍ਹੇ ਜਾ ਰਹੇ ਹਨ ਜਿਸ ਵਿਚ ਬੱਚਿਆਂ ਨੂੰ ਗੱਤਕੇ ਦੇ ਨਾਲ-ਨਾਲ ਗੁਰਮੁਖੀ, ਗੁਰਬਾਣੀ, ਗੁਰਮਤਿ ਸਮੇਤ ਸਿਹਤ ਤੇ ਸਵੱਛਤਾ ਬਾਰੇ ਵੀ ਗਿਆਨ ਦਿਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦਸਿਆ ਕਿ ਗਲੋਬਲ ਮਿਡਾਸ ਫ਼ਾਊਂਡੇਸਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰਾਜੈਕਟ ਅਧੀਨ ਗਤਕਾ ਤੇ ਗੁਰਬਾਣੀ ਦੇ ਜਾਣਕਾਰ ਗੁਰਸਿੱਖ ਲੜਕੇ ਅਤੇ ਲੜਕੀਆਂ ਕੋਲੋਂ ਉਪਰੋਕਤ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ 8 ਜੂਨ ਤੋਂ ਵਧਾ ਕੇ ਹੁਣ ਕੇ 15 ਜੂਨ ਤਕ ਕਰ ਦਿਤੀ ਗਈ ਹੈ ਜਿਸ ਵਿਚ ਧਾਰਮਕ, ਗੁਰਬਾਣੀ ਕਥਾ, ਕੀਰਤਨ/ਤਬਲਾ ਅਤੇ ਵੱਧ ਪੜੇ੍ਹ-ਲਿਖੇ ਨੌਜਵਾਨਾਂ ਨੂੰ ਤਰਜੀਹ ਦਿਤੀ ਜਾਵੇਗੀ। ਸ. ਗਰੇਵਾਲ ਨੇ ਦਸਿਆ ਕਿ ਚੁਣੇ ਗਏ ਨੌਜਵਾਨਾਂ ਦੀ ਇੰਟਰਵਿਊ ਕੌਂਸਲ ਦੇ ਪੰਜ ਮੈਂਬਰੀ ਗੁਰਸਿੱਖ ਪੈਨਲ ਵਲੋਂ ਲਈ ਜਾਵੇਗੀ ਅਤੇ ਚੁਣੇ ਗਏ ਨੌਜਵਾਨਾਂ ਨੂੰ ਮਹੀਨਾਵਾਰ ਤਨਖ਼ਾਹ ਦਿਤੀ ਜਾਵੇਗੀ ਤੇ ਉਨਾਂ ਨੂੰ ਪੰਜਾਬ ਦੇ ਵੱਖ-ਵੱਖ 23 ਜ਼ਿਲ੍ਹਾ ਗੱਤਕਾ ਸਿਖਲਾਈ ਕੇਂਦਰਾਂ ’ਚ ਭੇਜਿਆ ਜਾਵੇਗਾ ਜਿਥੇ ਉਨ੍ਹਾਂ ਵਲੋਂ ਬੱਚਿਆਂ ਦੀਆਂ ਸਵੇਰੇ ਤੇ ਸ਼ਾਮ ਨੂੰ ਗਤਕਾ ਸਿਖਲਾਈ ਕਲਾਸਾਂ ਲਗਾਈਆਂ ਜਾਣਗੀਆਂ।
ਸ. ਗਰੇਵਾਲ ਨੇ ਦਸਿਆ ਕਿ ਜ਼ਿਲੇ੍ਹ ਦੇ ਹਰ ਸਿਖਲਾਈ ਕੇਂਦਰ ਨੂੰ ਕੌਂਸਲ ਵਲੋਂ ਗੱਤਕਾ ਸ਼ਸ਼ਤਰ ਅਤੇ ਗੱਤਕਈ ਸਿੰਘਾਂ ਲਈ ਬਾਣੇ ਵੀ ਮੁਫ਼ਤ ਦਿਤੇ ਜਾਣਗੇ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement