‘ਖ਼ਾਲਸਾ-1699’ ਬ੍ਰਾਂਡ ਦੀਆਂ ਘੜੀਆਂ ਨੇ ਪੁਟੀਆਂ ਪੁਲਾਂਘਾਂ
Published : Jun 11, 2021, 12:07 am IST
Updated : Jun 11, 2021, 12:07 am IST
SHARE ARTICLE
image
image

‘ਖ਼ਾਲਸਾ-1699’ ਬ੍ਰਾਂਡ ਦੀਆਂ ਘੜੀਆਂ ਨੇ ਪੁਟੀਆਂ ਪੁਲਾਂਘਾਂ

ਪੰਜ ਪਿਆਰਿਆਂ ਨੂੰ ਸਮਰਪਤ ਪੰਜ ਖੰਡਿਆਂ ਵਾਲੀਆਂ ਘੜੀਆਂ ਪਹਿਲਾਂ ਕੀਤੀਆਂ ਸਨ ਜਾਰੀ

ਮਿਲਾਨ, 10 ਜੂਨ : ਖ਼ਾਲਸਾ ਦੇ ਨਿਸ਼ਾਨ ਖੰਡੇ ਵਾਲੇ ਸਿੰਬਲ ਨਾਲ ‘ਖ਼ਾਲਸਾ 1699’ ਬ੍ਰਾਂਡ ਹੇਠ ਪਹਿਲੀ ਵਾਰ ਘੜੀਆਂ ਮਾਰਕਿਟ ’ਚ ਲਿਆਂਦੀਆਂ ਗਈਆਂ ਹਨ। ਹਰੇਕ ਉਮਰ ਵਰਗ ਲਈ ਤਿਆਰ ਇਹ ਘੜੀਆਂ ਸ਼ਾਨਦਾਰ ਤੇ ਰਾਇਲ ਲੁੱਕ ਕਾਰਨ ਧੂੰਮ ਮਚਾ ਰਹੀਆਂ ਹਨ। ਉੱਘੇ ਕਾਰੋਬਾਰੀ ਡੈਨੀ ਸਿੰਘ ਵਲੋਂ ਪੇਸ਼ ਕੀਤੀਆਂ ਖ਼ਾਲਸਾ 1699 ਬ੍ਰਾਂਡ ਦੀਆਂ ਘੜੀਆਂ ਦੀ ਵੱਖਰੀ ਕਿਸਮ ਦੀ ਦਿਖ ਹੈ। ਇਹ ਅਪਣੇ ਕਿਸਮ ਦੀ ਪਹਿਲੀ ਘੜੀ ਹੈ ਕਿ ਜਿਸ ਦਾ ਲੋਗੋ ਖੰਡਾ ਹੈ। 
ਡੈਨੀ ਸਿੰਘ ਦਸਦੇ ਹਨ ਕਿ ਖ਼ਾਲਸਾ 1699 ਬਰਾਂਡ ਨੇ ਹੁਣ ਤਕ ਕਈ ਕਿਸਮ ਦੀਆ ਘੜੀਆਂ ਮਾਰਕਿੰਟ ’ਚ ਲਾਂਚ ਕੀਤੀਆਂ ਹਨ ਜਿਨ੍ਹਾਂ ’ਚ ‘ਕੌਰ ਰੇਂਜ’ ਵੀ ਸ਼ਾਮਲ ਹੈ। ਇਹ ਖ਼ਾਸ ਤੌਰ ’ਤੇ ਕੁੜੀਆਂ ਲਈ ਬਣਾਈ ਗਈ ਹੈ। ਉਨ੍ਹਾਂ ਅੱਗੇ ਦਸਿਆ ਕਿ ਖ਼ਾਲਸਾ 1699 ਦੇ ਬ੍ਰਾਂਡ ਹੇਠ ‘ਸਿੰਘ ਇਜ ਕਿੰਗ, ਕਿੰਗ ਇਜ ਸਿੰਘ ਦੇ ਨਾਂ ਹੇਠ ਮਰਦਾਂ ਲਈ ਬਣਾਈ ਗਈ ਘੜੀ ’ਚ ਪੰਜ ਖੰਡੇ ਬਣਾਏ ਹੋਏ ਹਨ। ਹਰ ਖੰਡਾ ਉਨ੍ਹਾਂ ਪੰਜ ਪਿਆਰਿਆਂ ਨੂੰ ਸਮਰਪਤ ਹੈ ਜੋ ਸੰਨ 1699 ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਤੇ ਅਮ੍ਰਿਤ ਛੱਕ ਕੇ ਸਿੰਘ ਸੱਜੇ ਸਨ। 
ਇਸ ਘੜੀ ’ਚ ਸਕਿੰਟ ਵਾਲੀ ਸੂਈ ’ਤੇ ਖੰਡਾ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ ਕਿ ਖ਼ਾਲਸਾ ਤੁਹਾਡੇ ਇਕ-ਇਕ ਪਲ ਨੂੰ ਦੇਖ ਰਿਹਾ ਹੈ। ਡੈਨੀ ਸਿੰਘ ਨੇ ਦਸਿਆ ਕਿ ਉਹ ਜਲਦ ਹੀ ਸੋਨੇ, ਚਾਂਦੀ ਤੇ ਹੀਰਿਆਂ ਨਾਲ ਬਣੀਆਂ ਘੜੀਆਂ ਮਾਰਕੀਟ ’ਚ ਲੈ ਕੇ ਆਵਾਂਗੇ। ਉਨ੍ਹਾਂ ਆਸ ਪ੍ਰਗਟਾਈ ਕਿ ਹਰ ਪੰਜਾਬੀ ਦੀ ਗੁੱਟ ਘੜੀ ਦੇ ਰੂਪ ’ਚ ਖੰਡਾ ਸਜਿਆ ਦਿਖਾਈ ਦੇਵੇਗਾ।        (ਏਜੰਸੀ)

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement