
ਪੁਲਿਸ ਨੇ ਕੀਤਾ ਕੇਸ ਦਰਜ
ਗੁਰਦਾਸਪੁਰ( ਨਿਤਿਨ ਲੂਥਰਾ) ਗੁਰਦਾਸਪੁਰ( Gurdaspur) ਦੇ ਪਿੰਡ ਔਲਖ ਖੁਰਦ ਵਿਚ ਵਿਆਹੁਤਾ ਔਰਤ ( Married Women) ਨੇ ਸਹੁਰੇ ਪਰਿਵਾਰ ਦੀ ਦਾਜ ਦੀ ਮੰਗ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾਕੇ ਆਤਮ ਹੱਤਿਆ( commit suicide) ਕਰ ਲਈ।
Married Women Commit Suicide
ਇਹ ਵੀ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ
ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਮ੍ਰਿਤਕ ਦੇ ਪੇਕੇ ਪਰਿਵਾਰ ਦੇ ਬਿਆਨ ਤੇ ਪਤੀ, ਸੱਸ, ਦੋ ਦਿਓਰਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਰੀਨਾ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਔਲਖ ਖੁਰਦ ਦੇ ਰਹਿਣ ਵਾਲੇ ਯਾਦਵਿੰਦਰ ਨਾਲ ਹੋਇਆ ਸੀ।
Married Women Commit Suicide
ਜਿਸ ਤੋਂ ਬਾਅਦ ਰੀਨਾ ਦੇ ਘਰ ਜੋੜਾ ਮੁੰਡਿਆਂ ਨੇ ਜਨਮ ਲਿਆ। ਰੀਨਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਵਿਆਹ ਦੇ ਬਾਅਦ ਹੀ ਪਤੀ ਯਾਦਵਿੰਦਰ ਅਤੇ ਸੱਸ ਰੀਨਾ ਨਾਲ ਮਾਰਕੁਟਾਈ ਕਰਨ ਲੱਗ ਪਏ।
Married Women Commit Suicide
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ
ਸਹੁਰਾ ਪਰਿਵਾਰ ਰੀਨਾ ਨੂੰ ਦਹੇਜ ਲਈ ਲਈ ਤੰਗ ਪ੍ਰੇਸਾਨ ਕਰਦਾ ਸੀ। ਮ੍ਰਿਤਕ ਰੀਨਾ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਸਦੇ ਪਤੀ ਯਾਦਵਿੰਦਰ ਨੇ ਰੀਨਾ ਦੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਧੀ ਰੀਨਾ ਨੇ ਦਵਾਈ ਖਾ ਲਈ ਹੈ ਅਤੇ ਉਸਨੂੰ ਹਸਪਤਾਲ ਲੈਕੇ ਗਏ ਹਨ। ਜਦੋਂ ਰੀਨਾ ਦੇ ਮਾਪੇ ਹਸਪਤਾਲ ਪਹੁੰਚੇ ਤਾਂ ਉਦੋਂ ਤੱਕ ਰੀਨਾ ਦਮ ਤੋੜ ਚੁਕੀ ਸੀ।
Married Women Commit Suicide
ਥਾਣਾ ਸ਼੍ਰੀ ਹਰਗੋਬਿੰਦਪੁਰ ਡੀਏਏ ਪੁਲਿਸ ਨੇ ਮ੍ਰਿਤਕ ਦੇ ਪੈਕੇ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਅਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।