ਛੱਤੀਸਗੜ੍ਹ ’ਚ 80 ਫ਼ੁਟ ਡੂੰਘੇ ਬੋਰਵੈੱਲ ’ਚ ਡਿਗਿਆ 10 ਸਾਲਾ ਬੱਚਾ
Published : Jun 11, 2022, 11:54 pm IST
Updated : Jun 11, 2022, 11:54 pm IST
SHARE ARTICLE
image
image

ਛੱਤੀਸਗੜ੍ਹ ’ਚ 80 ਫ਼ੁਟ ਡੂੰਘੇ ਬੋਰਵੈੱਲ ’ਚ ਡਿਗਿਆ 10 ਸਾਲਾ ਬੱਚਾ

ਜਾਜਗੀਰ-ਚਾਪਾ, 11 ਜੂਨ : ਛੱਤੀਸਗੜ੍ਹ ਦੇ ਜ਼ਿਲ੍ਹਾ ਜਾਜਗੀਰ-ਚਾਪਾ ਦੇ ਮਲਖਰੌਦਾ ਇਲਾਕੇ ਦੇ ਪਿਹਾਰੀਦ ਪਿੰਡ ’ਚ 10 ਸਾਲਾ ਰਾਹੁਲ ਬੋਰਵੈੱਲ ’ਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਐਨਡੀਆਰਐਫ਼ ਅਤੇ ਐਸਡੀਆਰਐਫ਼ ਸਮੇਤ ਸਿਹਤ ਵਿਭਾਗ ਦੀ ਟੀਮ, ਜ਼ਿਲ੍ਹਾ ਪ੍ਰਸ਼ਾਸਨ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬੀਤੀ ਸ਼ਾਮ ਤੋਂ ਲਗਾਤਾਰ ਯਤਨ ਕਰ ਰਿਹਾ ਹੈ।
ਬੋਰਵੈੱਲ ’ਚ ਫਸੇ ਰਾਹੁਲ ਸਾਹੂ ਨੂੰ ਕੱਢਣ ਲਈ ਬੋਰਵੈੱਲ ਤੋਂ ਕੁਝ ਦੂਰੀ ’ਤੇ ਟੋਆ ਪੁੱਟਿਆ ਜਾ ਰਿਹਾ ਹੈ। ਹੁਣ ਤਕ ਐਨਡੀਆਰਐਫ਼ ਦੀ ਟੀਮ ਦੀ ਨਿਗਰਾਨੀ ’ਚ ਕਰੀਬ 45 ਫੁੱਟ ਟੋਆ ਪੁੱਟਿਆ ਜਾ ਚੁੱਕਾ ਹੈ। ਬੱਚੇ ਨੂੰ ਬਾਹਰ ਕੱਢਣ ਲਈ ਕਰੀਬ 20 ਫੁੱਟ ਹੋਰ ਟੋਆ ਪੁੱਟਿਆ ਜਾਵੇਗਾ। ਜਿਸ ਤੋਂ ਬਾਅਦ ਬੱਚੇ ਨੂੰ ਸੁਰੰਗ ਬਣਾ ਕੇ ਬੋਰਵੈੱਲ ਤੋਂ ਬਾਹਰ ਕੱਢਿਆ ਜਾਵੇਗਾ। ਸਿਹਤ ਵਿਭਾਗ ਦੀ ਟੀਮ ਬੱਚੇ ਦੀ ਹਰਕਤ ’ਤੇ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਆਕਸੀਜਨ ਸਿਲੰਡਰ ਦੀ ਮਦਦ ਨਾਲ ਬੱਚੇ ਨੂੰ ਆਕਸੀਜਨ ਦਿਤੀ ਜਾ ਰਹੀ ਹੈ। ਦਰਅਸਲ ਰਾਹੁਲ ਸਾਹੂ ਸ਼ੁੱਕਰਵਾਰ ਦੁਪਹਿਰ ਘਰ ਦੇ ਬਾਹਰ ਖੇਡ ਰਿਹਾ ਸੀ। ਖੇਡਦਾ-ਖੇਡਦਾ ਉਹ ਪੁੱਟੇ ਬੋਰ ਦੇ ਨੇੜੇ ਪਹੁੰਚ ਗਿਆ ਅਤੇ ਉਸ ਵਿਚ ਡਿੱਗ ਗਿਆ।      (ਪੀਟੀਆਈ)
 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement