ਫ਼ਿਚ ਨੇ ਭਾਰਤ ਦੇ ਰੇਟਿੰਗ ਆਊਟਲੁੱਕ ਨੂੰ ਨਕਾਰਾਤਮਕ ਤੋਂ ਸਥਿਰ ਤਕ ਸੋਧਿਆ
Published : Jun 11, 2022, 12:06 am IST
Updated : Jun 11, 2022, 12:06 am IST
SHARE ARTICLE
image
image

ਫ਼ਿਚ ਨੇ ਭਾਰਤ ਦੇ ਰੇਟਿੰਗ ਆਊਟਲੁੱਕ ਨੂੰ ਨਕਾਰਾਤਮਕ ਤੋਂ ਸਥਿਰ ਤਕ ਸੋਧਿਆ

ਨਵੀਂ ਦਿੱਲੀ, 10 ਜੂਨ : ਫ਼ਿਚ ਰੇਟਿੰਗਜ਼ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਨੇ ਭਾਰਤ ਦੀ ਸਾਵਰੇਨ ਦਰਜਾਬੰਦੀ ਦੇ ਨਜ਼ਰੀਏ ਨੂੰ ਨਕਾਰਾਤਮਕ ਤੋਂ ਸਥਿਰ ਕਰ ਦਿਤਾ ਹੈ, ਕਿਉਂਕਿ ਤੇਜ਼ੀ ਨਾਲ ਆਰਥਿਕ ਰਿਕਵਰੀ ਦੇ ਕਾਰਨ ਮੱਧਮ ਮਿਆਦ ਵਿਚ ਵਿਕਾਸ ਦਰ ਵਿਚ ਗਿਰਾਵਟ ਦਾ ਜ਼ੋਖ਼ਮ ਘਟ ਗਿਆ ਹੈ। ਫਿਚ ਰੇਟਿੰਗਜ਼ ਨੇ ‘ਬੀ.ਬੀ.ਬੀ’ ’ਤੇ ਭਾਰਤ ਦੀ ਸਾਵਰੇਨ ਦਰਜਾਬੰਦੀ ਨੂੰ ਬਰਕਰਾਰ ਰਖਿਆ।
ਰੇਟਿੰਗ ਏਜੰਸੀ ਨੇ ਕਿਹਾ, ‘ਆਊਟਲੁੱਕ ਵਿਚ ਸੋਧ ਸਾਡੇ ਵਿਚਾਰ ਨੂੰ ਦਰਸਾਉਂਦਾ ਹੈ ਕਿ ਵਿਸ਼ਵਵਿਆਪੀ ਵਸਤੂਆਂ ਦੀਆਂ ਕੀਮਤਾਂ ਵਿਚ ਤਿੱਖੇ ਝਟਕਿਆਂ ਦੇ ਬਾਵਜੂਦ ਭਾਰਤ ਵਿਚ ਆਰਥਿਕ ਰਿਕਵਰੀ ਅਤੇ ਭਾਰਤ ਵਿਚ ਵਿੱਤੀ ਖੇਤਰ ਦੀਆਂ ਕਮਜ਼ੋਰੀਆਂ ਘੱਟ ਹੋਣ ਕਾਰਨ ਮੱਧਮ ਮਿਆਦ ਵਿਚ ਵਿਕਾਸ ਵਿਚ ਗਿਰਾਵਟ ਦਾ ਜ਼ੋਖ਼ਮ ਘੱਟ ਹੋ ਗਿਆ ਹੈ।’
ਹਾਲਾਂਕਿ ਫ਼ਿਚ ਰੇਟਿੰਗਜ਼ ਨੇ ਚਾਲੂ ਵਿੱਤੀ ਸਾਲ ਲਈ ਅਪਣੇ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 7.8 ਫ਼ੀ ਸਦੀ ਕਰ ਦਿਤਾ ਹੈ, ਜੋ ਪਹਿਲਾਂ 8.5 ਫ਼ੀ ਸਦੀ ਰਹਿਣ ਦੀ ਉਮੀਦ ਸੀ। ਇਹ ਕਟੌਤੀ ਵਿਸ਼ਵ ਪੱਧਰ ’ਤੇ ਵਸਤੂਆਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਮਹਿੰਗਾਈ ਵਧਣ ਕਾਰਨ ਕੀਤੀ ਗਈ ਹੈ।                    (ਏਜੰਸੀ)
 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement