ਕਰਾਚੀ ਵਿਖੇ ਹਿੰਦੂ ਮੰਦਰ ’ਚ ਭੰਨ-ਤੋੜ ’ਤੇ ਭਾਰਤ ਦੇ ਬਿਆਨ ਨੂੰ ਪਾਕਿ ਨੇ ਕੀਤਾ ਖ਼ਾਰਜ
Published : Jun 11, 2022, 12:10 am IST
Updated : Jun 11, 2022, 12:10 am IST
SHARE ARTICLE
image
image

ਕਰਾਚੀ ਵਿਖੇ ਹਿੰਦੂ ਮੰਦਰ ’ਚ ਭੰਨ-ਤੋੜ ’ਤੇ ਭਾਰਤ ਦੇ ਬਿਆਨ ਨੂੰ ਪਾਕਿ ਨੇ ਕੀਤਾ ਖ਼ਾਰਜ

ਇਸਲਾਮਾਬਾਦ, 10 ਜੂਨ : ਕਰਾਚੀ ’ਚ ਹਿੰਦੂ ਮੰਦਰ ’ਚ ਭੰਨ-ਤੋੜ ਦੀਆਂ ਖ਼ਬਰਾਂ ’ਤੇ ਭਾਰਤ ਵਲੋਂ ਦਿਤੇ ਗਏ ਬਿਆਨ ਨੂੰ ਪਾਕਿਸਤਾਨ ਨੇ ਖ਼ਾਰਜ ਕਰ ਦਿਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ’ਚ ਮੁਸਲਿਮ ਭਾਈਚਾਰੇ ਦੀ ਸਥਿਤੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਕਰਾਚੀ ’ਚ ਬੁੱਧਵਾਰ ਨੂੰ ਕੋਰੰਗੀ ਥਾਣਾ ਖੇਤਰ ਦੇ ‘ਜੇ’ ਇਲਾਕੇ ’ਚ ਸਥਿਤ ਸ਼੍ਰੀ ਮਾਰੀ ਮਾਤਾ ਮੰਦਰ ’ਚ ਅਣਪਛਾਤੇ ਲੋਕਾਂ ਨੇ ਭੰਨ-ਤੋੜ ਕੀਤੀ ਸੀ। ਪਾਕਿਸਤਾਨ ’ਚ ਘੱਟਗਿਣਤੀਆਂ ਦੇ ਧਾਰਮਕ ਸਥਾਨ ’ਤੇ ਕੀਤੇ ਗਏ ਇਕ ਹੋਰ ਹਮਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਨੂੰ ਧਾਰਮਕ ਘੱਟਗਿਣਤੀਆਂ ’ਤੇ ਅਤਿਆਚਾਰ ਦਾ ਇਕ ਹੋਰ ਮਾਮਲਾ ਦਸਿਆ ਸੀ।’’ ਬਾਗਚੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਕਿਹਾ ਸੀ, ‘ਅਸੀਂ ਪਾਕਿਸਤਾਨ ਸਰਕਾਰ ਨੂੰ ਅਪਣੇ ਵਿਰੋਧ ਤੋਂ ਜਾਣੂ ਕਰਵਾਇਆ ਹੈ ਤੇ ਉਸ ਨੂੰ ਇਕ ਵਾਰ ਫਿਰ ਦੇਸ਼ ਵਿਚ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਕਰਨ ਦੀ ਅਪੀਲ ਕੀਤੀ ਹੈ।
ਲਿਹਾਜ਼ਾ ਤੁਸੀਂ ਜੋ ਮੁੱਦਾ ਚੁਕਿਆ ਹੈ, ਉਸ ’ਤੇ ਸਾਡੀ ਪ੍ਰਤੀਕਿਰਿਆ ਇਹੀ ਹੈ।’’ ਭਾਰਤ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਦੋਸ਼ ਲਾਇਆ, ‘ਭਾਰਤ ਦੀ ਸਰਕਾਰੀ ਮਸ਼ੀਨਰੀ ਉਨ੍ਹਾਂ ਧਾਰਮਕ ਕੱਟੜਪੰਥੀਆਂ ਨੂੰ ਪੂਰੀ ਸੁਰੱਖਿਆ ਦਿੰਦੀ ਹੈ, ਜੋ ਮੁਸਲਿਮ ਭਾਈਚਾਰੇ ਵਿਰੁਧ ਹਿੰਸਾ ਕਰਦੇ ਹਨ ਪਰ ਪਾਕਿਸਤਾਨ ਸਰਕਾਰ ਨੇ ਉਕਤ ਮਾਮਲੇ ਦਾ ਨੋਟਿਸ ਲਿਆ ਹੈ ਤੇ ਅਜਿਹੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।  ਮੰਤਰਾਲੇ ਨੇ ਕਿਹਾ, ‘ਹਮਲਾਵਰਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਦੇ ਅਤੇ ਸਰਕਾਰ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠੇਗੀ।’’ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਆਤਮਚਿੰਤਨ ਕਰਨ ਤੇ ਅਪਣੇ ਇਥੇ ਰਹਿਣ ਵਾਲੇ ਘੱਟਗਿਣਤੀਆਂ ਦੇ ਮੌਲਿਕ ਅਧਿਕਾਰਾਂ, ਜੀਵਨ ਅਤੇ ਧਾਰਮਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਸਾਬਕਾ ਅਹੁਦੇਦਾਰਾਂ ਵਲੋਂ ਹਾਲ ਹੀ ਵਿਚ ਦਿਤੇ ਗਏ ਬੇਅਦਬੀ ਦੇ ਬਿਆਨ ਦੀ ਚੋਟੀ ਦੀ ਲੀਡਰਸ਼ਿਪ ਤੇ ਭਾਰਤ ਸਰਕਾਰ ਵਲੋਂ ਇਕਮਤ ਨਾਲ ਨਿੰਦਾ ਕਰਨਾ ਭਾਰਤ ’ਚ ਮੁਸਲਮਾਨਾਂ ਦੀ ਪ੍ਰੇਸ਼ਾਨੀ ਦਾ ਹੱਲ ਕੱਢਣ ਦੀ ਦਿਸ਼ਾ ’ਚ ਚੁਕਿਆ ਗਿਆ ਪਹਿਲਾ ਕਦਮ ਹੋਵੇਗਾ।            (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement