ਸ਼ੇਅਰ ਬਾਜ਼ਾਰ : ਸੈਂਸੈਕਸ 560 ਅੰਕ ਟੁਟਿਆ ਤੇ ਨਿਫ਼ਟੀ 185 ਅੰਕ ਡਿੱਗ ਕੇ 16284 ’ਤੇ ਖੁਲ੍ਹਿਆ
Published : Jun 11, 2022, 12:09 am IST
Updated : Jun 11, 2022, 12:09 am IST
SHARE ARTICLE
image
image

ਸ਼ੇਅਰ ਬਾਜ਼ਾਰ : ਸੈਂਸੈਕਸ 560 ਅੰਕ ਟੁਟਿਆ ਤੇ ਨਿਫ਼ਟੀ 185 ਅੰਕ ਡਿੱਗ ਕੇ 16284 ’ਤੇ ਖੁਲ੍ਹਿਆ

ਮੁੰਬਈ, 10 ਜੂਨ : ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਪਿਛਲੇ ਦਿਨ ਦੀ ਤੇਜ਼ੀ ’ਤੇ ਬਰੇਕ ਲੱਗੀ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸੈਂਸੈਕਸ ਅਤੇ ਨਿਫ਼ਟੀ ਗਿਰਾਵਟ ਨਾਲ ਖੁੱਲ੍ਹੇ। ਸੈਂਸੈਕਸ 560.03 ਅੰਕ ਭਾਵ 1.01 ਫ਼ੀ ਸਦ ਡਿੱਗ ਕੇ 54,760.25 ’ਤੇ ਅਤੇ ਨਿਫ਼ਟੀ 184.70 ਅੰਕ ਭਾਵ 1.12 ਫ਼ੀ ਸਦੀ ਦੀ ਗਿਰਾਵਟ ਨਾਲ 16,283.95 ’ਤੇ ਖੁਲ੍ਹਿਆ। 
ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਅਮਰੀਕੀ ਡਾਲਰ ਮੁਕਾਬਲੇ ਰੁਪਿਆ 8 ਪੈਸੇ ਡਿੱਗ ਕੇ 77.82 ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ’ਤੇ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 77.81 ’ਤੇ ਕਮਜ਼ੋਰ ਨੋਟ ’ਤੇ ਖੁਲ੍ਹਿਆ। ਵੀਰਵਾਰ ਨੂੰ ਅਮਰੀਕੀ ਡਾਲਰ ਮੁਕਾਬਲੇ ਰੁਪਿਆ 6 ਪੈਸੇ ਕਮਜ਼ੋਰ ਹੋ ਕੇ 77.74 ਦੇ ਪੱਧਰ ’ਤੇ ਬੰਦ ਹੋਇਆ ਸੀ। ਜਦੋਂ ਕਿ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.66 ਫ਼ੀ ਸਦੀ ਡਿੱਗ ਕੇ 122.26 ਡਾਲਰ ਪ੍ਰਤੀ ਬੈਰਲ ਹੋ ਗਿਆ।
ਨਿਫ਼ਟੀ ਦੇ ਸਾਰੇ ਸੈਕਟਰਲ ਸੂਚਕਾਂਕ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 1.81 ਫ਼ੀ ਸਦੀ ਦੀ ਸੱਭ ਤੋਂ ਵੱਡੀ ਗਿਰਾਵਟ ਆਈਟੀ ਇੰਡੈਕਸ ਵਿਚ ਹੈ। ਇਸ ਤੋਂ ਬਾਅਦ ਬੈਂਕ ਫ਼ਾਈਨੈਂਸ਼ੀਅਲ ਸਰਵਿਸਿਜ਼, ਮੈਟਲ ਅਤੇ ਪ੍ਰਾਈਵੇਟ ਬੈਂਕ 1 ਫ਼ੀ ਸਦੀ ਤਕ ਹੇਠਾਂ ਹਨ। ਦੂਜੇ ਪਾਸੇ ਆਟੋ ਐਫ਼ਐਮਸੀਜੀ, ਮੀਡੀਆ, ਫ਼ਾਰਮਾ, ਪੀਐਸਯੂ ਬੈਂਕ ਅਤੇ ਰਿਐਲਟੀ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕਾਂਕ ਲਾਲ ਨਿਸ਼ਾਨ ’ਤੇ ਖੁਲ੍ਹੇ ਸਨ ਪਰ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਆਖਰਕਾਰ ਮਜ਼ਬੂਤੀ ਲੈ ਕੇ ਬੰਦ ਹੋਏ। ਬੀਐਸਈ ਦਾ ਸੈਂਸੈਕਸ ਸੂਚਕਾਂਕ 428 ਅੰਕ ਜਾਂ 0.78 ਫ਼ੀ ਸਦੀ ਦੇ ਵਾਧੇ ਨਾਲ 55,320 ’ਤੇ ਬੰਦ ਹੋਇਆ ਜਦਕਿ ਐਨਐਸਈ ਦਾ ਨਿਫ਼ਟੀ ਸੂਚਕਾਂਕ 122 ਅੰਕ ਜਾਂ 0.74 ਫ਼ੀ ਸਦੀ ਦੇ ਵਾਧੇ ਨਾਲ 16,478 ’ਤੇ ਬੰਦ ਹੋਇਆ। ਅੱਜ ਦੇ ਟਾਪ ਗੇਨਰਜ਼ ਟਾਈਟਨ ,ਏਸ਼ੀਅਨ ਪੇਂਟਸ, ਪਾਵਰ ਗ੍ਰਿਡ, ਡਾਕਟਰ ਰੈੱਡੀ ਰਹੇ ਅਤੇ ਟਾਪ ਲੂਜ਼ਰਜ਼ ਇੰਫ਼ੋਸਿਸ ,ਪਾਵਰ ਗਰਿੱਡ, ਐਚਡੀਐਫ਼ਸੀ, ਐਲਟੀ ਰਹੇ। (ਏਜੰਸੀ) 
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement