
ਨੌਜਵਾਨ ਦਾ ਦੋਸਤ ਹਸਪਤਾਲ ਵਿਚ ਜੇਰੇ ਇਲਾਜ ਹੈ
ਬਿਲਾਸਪੁਰ : ਹਲਕਾ ਪਾਇਲ ਦੇ ਪਿੰਡ ਬਿਲਾਸਪੁਰ ਤੋਂ 12 ਦੇ ਕਰੀਬ ਨੌਜਵਾਨ ਇਕੱਠੇ ਹੋ ਕੇ ਮੋਟਰਸਾਈਕਲ 'ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ ਤੇ ਜਦੋਂ ਦਰਸ਼ਨ ਕਰ ਕੇ ਵਾਪਸੀ ਕਰ ਰਹੇ ਸਨ ਤਾਂ 2 ਨੌਜਵਾਨਾਂ ਨਾਲ ਹਾਦਸਾ ਵਾਪਰ ਗਿਆ। ਇੱਕ ਮੋਟਰਸਾਈਕਲ ਸਵਾਰ ਦਾ ਰਾਤ 10 ਵਜੇ ਸਰਹੱਦ ਨਹਿਰ ਦੇ ਕੋਲ ਹਾਦਸਾ ਹੋ ਗਿਆ। ਇਸ ਹਾਦਸੇ ’ਚ ਲਖਵਿੰਦਰ ਸਿੰਘ ਸਪੁੱਤਰ ਬਲਬੀਰ ਸਿੰਘ ਬਿਲਾਸਪੁਰ ਦੀ ਮੌਤ ਹੋ ਗਈ ਤੇ ਨਾਲ ਬੈਠਾ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ, ਜੋ ਕਿ ਫਿਲਹਾਲ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਹੈ।
ਲਖਵਿੰਦਰ ਸਿੰਘ ਦਾ ਸਸਕਾਰ ਪਿੰਡ ਬਿਲਾਸਪੁਰ ਵਿਖੇ ਕੀਤਾ ਗਿਆ। ਮ੍ਰਿਤਕ ਨੌਜਵਾਨ ਦਾ ਇੱਕ ਭਰਾ ਕੈਨੇਡਾ ’ਚ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਪਿੰਡ ਦਾ ਹੋਣਹਾਰ ਤੇ ਜਿੰਮ ਦਾ ਟਰੇਨਰ ਸੀ ਜੋ ਕਿ ਹਰ ਇਕ ਦਾ ਸਤਿਕਾਰ ਕਰਦਾ ਸੀ।