MP Sanjana Jatav : ਰਾਜਸਥਾਨ ਦੀ ਸਭ ਤੋਂ ਛੋਟੀ ਉਮਰ ਦੀ ਲੋਕ ਸਭਾ ਮੈਂਬਰ ਬਣੀ ਸੰਜਨਾ ਜਾਟਵ 

By : BALJINDERK

Published : Jun 11, 2024, 2:13 pm IST
Updated : Jun 11, 2024, 2:13 pm IST
SHARE ARTICLE
Mp Sanjana Jatav
Mp Sanjana Jatav

MP Sanjana Jatav : 26 ਸਾਲਾਂ ਸੰਜਨਾ ਦੋ ਬੱਚਿਆਂ ਦੀ ਮਾਂ ਹੋਣ ਦੀ ਨਿਭਾਅ ਰਹੀ ਹੈ ਜ਼ਿੰਮੇਵਾਰੀ, 18 ਸਾਲ ਦੀ ਉਮਰ ’ਚ ਗਈ ਸੀ ਵਿਆਹੀ

MP Sanjana Jatav : ਰਾਜਸਥਾਨ ਦੀ ਰਾਜਧਾਨੀ ਤੋਂ ਲਗਭਗ 160 ਕਿਲੋਮੀਟਰ ਦੂਰ ਅਲਵਰ ਜ਼ਿਲ੍ਹੇ ਵਿੱਚ ਸਮੁੱਚੀ ਪਿੰਡ ਹੈ। ਪਿੰਡ 'ਚ ਇਹ ਦੋ ਮੰਜ਼ਿਲਾ ਘਰ ਭਰਤਪੁਰ ਸੀਟ ਤੋਂ ਹਾਲ ਹੀ 'ਚ ਚੁਣੀ ਗਈ ਸੰਸਦ ਮੈਂਬਰ ਸੰਜਨਾ ਜਾਟਵ ਦਾ ਹੈ, ਜੋ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਬਣਨ ਤੋਂ ਬਾਅਦ ਦੇਸ਼ ਭਰ 'ਚ ਚਰਚਾ ਵਿਚ ਹੈ। ਸੰਜਨਾ ਸਾਧਾਰਨ ਕੱਦ ਦੀ ਜਾਟਵ ਹੈ। ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦਾ ਮੈਂਬਰ ਚੁਣੇ ਜਾਣ ਦੀ ਖੁਸ਼ੀ ਉਸ ਦੇ ਚਿਹਰੇ 'ਤੇ ਸਾਫ਼ ਝਲਕ ਰਹੀ ਹੈ। ਸੰਜਨਾ ਜਾਟਵ ਦਾ ਜਨਮ 1 ਮਈ 1998 ਨੂੰ ਭਰਤਪੁਰ ਜ਼ਿਲ੍ਹੇ ਦੇ ਵੈਰ ਵਿਧਾਨ ਸਭਾ ਹਲਕੇ ਦੇ ਭੁਸਾਵਰ ਦੇ ਇੱਕ ਪਿੰਡ ’ਚ ਹੋਇਆ ਸੀ। ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਸੰਜਨਾ ਦਾ ਵਿਆਹ 2016 ’ਚ 12ਵੀਂ ਪਾਸ ਕਰਨ ਤੋਂ ਬਾਅਦ ਹੀ ਭਰਤਪੁਰ ਬਾਰਡਰ ਨਾਲ ਲੱਗਦੇ ਅਲਵਰ ਜ਼ਿਲ੍ਹੇ ਦੇ ਸਮੁੱਚੀ ਪਿੰਡ ’ਚ ਹੋਇਆ। ਵਿਆਹ ਦੇ ਸਮੇਂ ਤੋਂ ਹੀ ਉਸਦਾ ਪਤੀ ਕਪਤਾਨ ਸਿੰਘ ਰਾਜਸਥਾਨ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਕਰ ਰਿਹਾ ਹੈ। ਆਪਣੇ ਕਾਂਸਟੇਬਲ ਪਤੀ ਤੋਂ ਪ੍ਰੇਰਿਤ ਹੋ ਕੇ, ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਸਰਕਾਰੀ ਸੇਵਾਵਾਂ ’ਚ ਸ਼ਾਮਲ ਹੋਣ ਦੀ ਇੱਛਾ ਰੱਖੀ।

ਸੰਜਨਾ ਜਾਟਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ, "ਮੇਰੇ ਸਹੁਰੇ ਘਰ ’ਚ, ਉਹ ਮੈਨੂੰ ਨੂੰਹ ਦੀ ਬਜਾਏ ਧੀ ਵਾਂਗ ਸਮਝਦੇ ਸਨ। ਉਨ੍ਹਾਂ ਨੇ ਮੈਨੂੰ ਪੜ੍ਹਾਇਆ। ਮੇਰੇ ਪਤੀ ਸਰਕਾਰੀ ਨੌਕਰੀ ’ਚ ਸਨ, ਇਸ ਲਈ ਮੈਂ ਸੋਚਿਆ ਕਿ ਮੈਨੂੰ ਵੀ ਸਰਕਾਰੀ ਸੇਵਾਵਾਂ ’ਚ ਜਾਣਾ ਚਾਹੀਦਾ ਹੈ।"
ਉਸ ਦੇ ਪਤੀ, ਪੁਲਿਸ ਕਾਂਸਟੇਬਲ ਕਪਤਾਨ ਸਿੰਘ ਦਾ ਕਹਿਣਾ ਹੈ, "ਮੈਂ ਵਿਆਹ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਜਾਰੀ ਰੱਖਵਾਈ। ਸਾਡੇ ਪਰਿਵਾਰ ’ਚ ਔਰਤਾਂ ਬਾਰੇ ਸਕਾਰਾਤਮਕ ਵਿਚਾਰ ਹਨ। ਸੰਜਨਾ ਰਾਜਨੀਤੀ ’ਚ ਸਮਾਂ ਨਹੀਂ ਦੇਣਾ ਚਾਹੁੰਦੀ ਸੀ, ਪਰ ਅਸੀਂ ਚਾਹੁੰਦੇ ਸੀ ਕਿ ਸੰਜਨਾ ਪਰਿਵਾਰ, ਪਿੰਡ ਦੇ ਨਾਲ ਰਾਜਨੀਤੀ ਕਰੇ। ਸੰਜਨਾ ਨੇ "ਵਿਆਹ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਐਲ.ਐਲ.ਬੀ. ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ’ਚ ਮੇਰੇ ਪਤੀ ਦੀ ਅਹਿਮ ਭੂਮਿਕਾ ਹੈ।"
26 ਸਾਲਾ ਸੰਜਨਾ ਜਾਟਵ ਆਪਣੇ ਸਹੁਰਿਆਂ ਨਾਲ ਸਾਂਝੇ ਪਰਿਵਾਰ ਵਿੱਚ ਰਹਿ ਕੇ ਪਤਨੀ, ਨੂੰਹ ਅਤੇ ਦੋ ਬੱਚਿਆਂ ਦੀ ਮਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਵਿਆਹ ਦੇ ਦੋ ਸਾਲ ਬਾਅਦ ਇੱਕ ਪੁੱਤਰ ਨੇ ਜਨਮ ਲਿਆ, ਹੁਣ ਉਹ ਛੇ ਸਾਲ ਦਾ ਹੈ ਅਤੇ ਸਾਡੀ ਇੱਕ ਚਾਰ ਸਾਲ ਦੀ ਬੇਟੀ ਹੈ।" 
"ਰਾਜਨੀਤੀ ਨੂੰ ਸਮਾਂ ਦਿੰਦੇ ਹੋਏ ਮੇਰੀ ਸੱਸ ਬੱਚਿਆਂ ਦੀ ਦੇਖਭਾਲ ਕਰਦੀ ਹੈ। ਮੈਂ ਘਰ ਦਾ ਕੰਮ ਵੀ ਕਰਦੀ ਹਾਂ ਅਤੇ ਰਾਜਨੀਤੀ ਨੂੰ ਵੀ ਸਮਾਂ ਦਿੰਦੀ ਹਾਂ।" ਸੱਸ ਰਾਮਵਤੀ ਕਹਿੰਦੀ ਹੈ, "ਸੰਜਨਾ ਬਹੁਤ ਚੰਗੀ ਹੈ, ਉਹ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ।"
ਹੁਣ ਉਸ ਨੂੰ ਦਿੱਲੀ ਅਤੇ ਭਰਤਪੁਰ ਵੀ ਜਾਣਾ ਪਵੇਗਾ ਤਾਂ ਜੋ ਉਹ ਬੱਚਿਆਂ ਅਤੇ ਪਰਿਵਾਰ ਨੂੰ ਸਮਾਂ ਦੇ ਸਕੇ। ਇਸ ਸਵਾਲ 'ਤੇ ਸੰਜਨਾ ਕਹਿੰਦੀ ਹੈ, "ਜੇਕਰ ਮੈਂ ਦਿੱਲੀ 'ਚ ਰਹਾਂਗੀ ਤਾਂ ਦਿੱਲੀ ਦਾ ਕੰਮ ਕਰਾਂਗੀ, ਜੇਕਰ ਮੈਂ ਭਰਤਪੁਰ 'ਚ ਰਹਾਂਗੀ ਤਾਂ ਉੱਥੇ ਅਤੇ ਘਰ 'ਚ ਸਿਰਫ਼ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਸਮਾਂ ਦੇਵਾਂਗੀ।"
ਸੰਜਨਾ ਜਾਟਵ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਡਾਂਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਬਾਰੇ ਸੰਜਨਾ ਹੱਸ ਕੇ ਕਹਿੰਦੀ ਹੈ ਕਿ ਜਦੋਂ ਖੁਸ਼ੀ ਦਾ ਸਮਾਂ ਸੀ ਤਾਂ ਨੱਚ ਲਿਆ।
ਅੱਗੇ ਸੰਜਨਾ ਜਾਟਵ ਦੱਸਦੀ ਹੈ, "ਮੇਰੇ ਪਿਤਾ ਟਰੈਕਟਰ ਚਲਾਉਂਦੇ ਸਨ। ਮੇਰੇ ਨਾਨਕੇ ਪਰਿਵਾਰ ’ਚ ਕੋਈ ਵੀ ਕਿਸੇ ਵੀ ਪੱਧਰ 'ਤੇ ਰਾਜਨੀਤੀ ਨਾਲ ਜੁੜਿਆ ਨਹੀਂ ਹੈ। ਪਰ ਜਦੋਂ ਉਹ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਆਈ ਤਾਂ ਉਸ ਦੇ ਤਾਇਆ ਸਹੁਰਾ ਸਰਪੰਚ ਹਨ, ਉਥੋਂ ਹੀ ਉਨ੍ਹਾਂ ਨੂੰ ਰਾਜਨੀਤੀ ਦਾ ਪਹਿਲਾ ਤਜਰਬਾ ਮਿਲਿਆ।
 ਉਨ੍ਹਾਂ ਦੱਸਿਆ ਕਿ ਉਹ ਅਲਵਰ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਰਹਿ ਚੁੱਕੀ ਹੈ ਅਤੇ ਇਹ ਉਸ ਦਾ ਰਾਜਨੀਤੀ ’ਚ ਪਹਿਲਾ ਕਦਮ ਵੀ ਰਿਹਾ ਹੈ। ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਪ੍ਰਿਅੰਕਾ ਗਾਂਧੀ ਦੀ 'ਲੜਕੀ ਹੂੰ ਲੜ ਸਕਤੀ ਹੂੰ' ਮੁਹਿੰਮ ਨਾਲ ਜੁੜ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਅਲਵਰ ਦੀ ਕਠੂਮਰ ਸੀਟ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਬਾਬੂਲਾਲ ਬੈਰਵਾ ਦੀ ਟਿਕਟ ਰੱਦ ਕਰਕੇ ਸੰਜਨਾ ਜਾਟਵ ਨੂੰ ਦਿੱਤੀ ਗਈ, ਪਰ ਉਹ ਸਿਰਫ਼ 409 ਵੋਟਾਂ ਨਾਲ ਚੋਣ ਹਾਰ ਗਈ ਸੀ।
ਭਰਤਪੁਰ ਦੀ ਜਿੱਤ ਬਾਰੇ ਸੰਜਨਾ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਜਿੱਤ ਹੈ। ਮੈਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਅਤੇ ਸਿਰਫ਼ 409 ਵੋਟਾਂ ਨਾਲ ਹਾਰ ਗਈ ਸੀ, ਇਸ ਲਈ ਮੈਂ ਜਾਣਦੀ ਹਾਂ ਕਿ ਹਰ ਵੋਟ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਵਿਧਾਨ ਸਭਾ ਦੀ ਹਾਰ ਦੇ ਸਦਮੇ ਨਾਲ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਰ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਲੋਕ ਸਭਾ 'ਚ ਜਿੱਤ ਦੀ ਉਮੀਦ ਸੀ, ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਮੇਰਾ ਹੌਸਲਾ ਵਧਾਇਆ ਹੈ, ਮੈਨੂੰ ਹਾਰਨ ਦਾ ਮਹਿਸੂਸ ਨਹੀਂ ਹੋਣ ਦਿੱਤਾ।
ਦੱਸ ਦੇਈਏ ਕਿ ਸੰਜਨਾ ਜਾਟਵ ਦੀ ਛੋਟੀ ਉਮਰ ’ਚ ਲੋਕ ਸਭਾ ਮੈਂਬਰ ਬਣਨ ’ਤੇ ਦੇਸ਼ ਭਰ ਵਿੱਚ ਚਰਚਾ ਹੋ ਰਹੀ ਹੈ। ਉਥੇ ਹੀ ਰਾਜਸਥਾਨ ’ਚ ਸਭ ਤੋਂ ਵੱਧ ਚਰਚਾ ਵਾਲੀ ਗੱਲ ਇਹ ਹੈ ਕਿ ਉਸਨੇ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਗ੍ਰਹਿ ਜ਼ਿਲ੍ਹੇ ਭਰਤਪੁਰ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਸੰਸਦ ਰਾਮਸਵਰੂਪ ਕੋਲੀ ਨੂੰ ਹਰਾਇਆ ਹੈ।

ਰਾਜਸਥਾਨ ਦੀ ਭਾਜਪਾ ਸਰਕਾਰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਗ੍ਰਹਿ ਜ਼ਿਲ੍ਹੇ ਭਰਤਪੁਰ ’ਚ ਭਾਜਪਾ ਨੂੰ ਹਰਾਉਣ ਨੂੰ ਕਿੰਨੀ ਵੱਡੀ ਜਿੱਤ ਮੰਨਦੀ ਹੈ। ਇਸ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਮੈਂ ਨਹੀਂ ਸਗੋਂ ਜਨਤਾ ਨੇ ਉਸ ਨੂੰ ਹਰਾਇਆ ਹੈ। ਸੰਜਨਾ ਜਾਟਵ ਨੂੰ ਕੁੱਲ 5,79,890 ਵੋਟਾਂ ਮਿਲੀਆਂ ਜਦਕਿ ਭਾਜਪਾ ਉਮੀਦਵਾਰ ਰਾਮਸਵਰੂਪ ਕੋਲੀ ਨੂੰ 5,27,907 ਵੋਟਾਂ ਮਿਲੀਆਂ। ਸੰਜਨਾ ਜਾਟਵ 51,983 ਵੋਟਾਂ ਨਾਲ ਜੇਤੂ ਰਹੀ ਹੈ।

ਭਰਤਪੁਰ ਲੋਕ ਸਭਾ ਸੀਟ ’ਚ 8 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ’ਚੋਂ ਸੰਜਨਾ ਜਾਟਵ ਨੇ ਕਠੂਮਾਰ, ਮਾਮਨ, ਨਗਰ, ਦੇਗ-ਕੁਮਹੇਰ, ਨਦਬਾਈ, ਵੈਰ ਅਤੇ ਬਿਆਨਾ ਸੀਟਾਂ ’ਤੇ ਭਾਜਪਾ ਉਮੀਦਵਾਰ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।  ਭਰਤਪੁਰ ਵਿਧਾਨ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਰਾਮਸਵਰੂਪ ਕੋਲੀ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ।

(For more news apart from Sanjana Jatav became the youngest Lok Sabha member of Rajasthan News in Punjabi, stay tuned to Rozana Spokesman)

Location: India, Rajasthan, Alwar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement